25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

'ਆਧੁਨਿਕ ਭਾਰਤ ਦੇ ਨਿਰਮਾਤਾ ਪੰਡਿਤ ਜਵਾਹਰ ਲਾਲ ਨਹਿਰੂ' ਵਿਸ਼ੇ 'ਤੇ ਲੁਹਾਰਾ ਵਿਖੇ ਸੈਮੀਨਾਰ <br/>

ਅਜੀਤ ਡੈਸਕ 23-11-2025
ਡਾਬਾ/ਲੁਹਾਰਾ, 22 ਨਵੰਬਰ (ਕੁਲਵੰਤ ਸਿੰਘ ਸੱਪਲ)- ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ ਓ.ਬੀ.ਸੀ. ਇੰਚਾਰਜ ਹਿਮਾਚਲ ਪ੍ਰਦੇਸ਼ ਦੀ ਰਹਿਨੁਮਾਈ ਹੇਠ 'ਆਧੁਨਿਕ ਭਾਰਤ ਦੇ ਨਿਰਮਾਤਾ ਪੰਡਿਤ ਜਵਾਹਰ ਲਾਲ ਨਹਿਰੂ' ਵਿਸ਼ੇ 'ਤੇ ਵਿਸ਼ਾਲ ਸੈਮੀਨਾਰ ਹਲਕਾ ਦੱਖਣੀ ਅਧੀਨ ਪੈਂਦੇ ਸਿਮਰਨ ਪੈਲੇਸ ਲੁਹਾਰਾ ਵਿਖੇ ਆਯੋਜਿਤ ਕੀਤਾ ਗਿਆ, ਜਿਸ 'ਚ ਮੁੱਖ ਤੌਰ 'ਤੇ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ, ਕਿਸ਼ੋਰੀ ਲਾਲ ਸ਼ਰਮਾ ਮੈਂਬਰ ਪਾਰਲੀਮੈਂਟ ਅਮੇਠੀ ਯੂ.ਪੀ., ਗੁਰਕੀਰਤ ਸਿੰਘ ਕੋਟਲੀ ਸਾਬਕਾ ਮੰਤਰੀ, ਸੁਖਪਾਲ ਸਿੰਘ ਖਹਿਰਾ ਵਿਧਾਇਕ, ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਸੀਨੀਅਰ ਨੇਤਾ ਪਵਨ ਦੀਵਾਨ ਅਤੇ ਕੈਪਟਨ ਸੰਦੀਪ ਸੰਧੂ ਪਹੁੰਚੇ¢ ਜਦ ਕਿ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਲੜਨ ਵਾਲੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਯਾਦ ਕਰਦਿਆਂ ਤੇਜ਼ ਪ੍ਰਕਾਸ਼ ਸਿੰਘ ਸਾਬਕਾ ਮੰਤਰੀ ਦਾ ਸਨਮਾਨ ਕੀਤਾ ਗਿਆ | ਸੁਤੰਤਰਤਾ ਸੰਗਰਾਮੀ ਪਰਿਵਾਰ ਡਾ. ਮਾਲਤੀ ਥਾਪਰ ਸਾਬਕਾ ਵਿਧਾਇਕ, ਅੱਤਵਾਦ ਨਾਲ ਲੜਨ ਵਾਲਾ ਪਰਿਵਾਰ ਸ਼ਹੀਦ ਡਾ. ਕੇਵਲ ਕ੍ਰਿਸ਼ਨ ਦੀ ਯਾਦ 'ਚ ਇੰਦੂ ਬਾਲਾ ਸਾਬਕਾ ਵਿਧਾਇਕ, ਸੀਨੀਅਰ ਕਾਂਗਰਸੀ ਨੇਤਾ ਮੱਖਣ ਸਿੰਘ ਸ਼ੀਂਹ, ਰਜਿੰਦਰ ਸਿੰਘ ਬਾਜਵਾ, ਡਾ. ਓਾਕਾਰ ਸ਼ਰਮਾ, ਬਲਵਿੰਦਰ ਸਿੰਘ ਗੋਰਾ, ਗੁਰਬਚਨ ਸਿੰਘ ਸ਼ੌਂਕੀ, ਗੁਰਨਾਮ ਸਿੰਘ ਕਲੇਰ ਅਤੇ ਰਤਨੇਸ਼ ਸਿੰਘ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਯਾਦ 'ਚ ਸਨਮਾਨਿਤ ਕੀਤਾ ਗਿਆ¢ ਇਸ ਸਮੇਂ ਬੋਲਦਿਆਂ ਸ. ਰੰਧਾਵਾ, ਸ਼ਰਮਾ, ਖਹਿਰਾ, ਗੁਰਕੀਰਤ, ਦਾਖਾ ਅਤੇ ਦੀਵਾਨ ਨੇ ਕਿਹਾ ਕਿ ਅੱਜ ਦਾ ਸੈਮੀਨਾਰ ਜਿਸ ਮੁੱਦੇ ਨੂੰ ਲੈ ਕੇ ਬਾਵਾ ਵਲੋਂ ਕਰਵਾਇਆ ਹੈ, ਉਹ ਸ਼ਲਾਘਾਯੋਗ ਹੈ¢ ਉਕਤ ਆਗੂਆਂ ਨੇ ਕਿਹਾ ਕਿ ਨਹਿਰੂ ਜੀ ਦੀ ਪੰਜਾਬ ਨੂੰ ਸਭ ਤੋਂ ਵੱਡੀ ਦੇਣ ਭਾਖੜਾ ਡੈਮ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੀ.ਜੀ.ਆਈ. ਹਸਪਤਾਲ ਚੰਡੀਗੜ੍ਹ ਮੁੱਖ ਹਨ, ਜਿਸ ਨਾਲ ਪੰਜਾਬ 'ਚ ਹਰੀ ਕ੍ਰਾਂਤੀ ਅਤੇ ਚਿੱਟੀ ਕ੍ਰਾਂਤੀ ਲਿਆਂਦੀ ਗਈ¢ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਆਪਣਾ ਪਹਿਲਾ ਫ਼ਰਜ਼ ਜੋ ਸੰਵਿਧਾਨ 'ਚ ਦਰਜ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਵੀ ਭੁੱਲ ਗਈ ਹੈ¢ ਦਿਨ-ਦਿਹਾੜੇ ਹੋ ਰਹੇ ਕਤਲਾਂ ਨੇ ਅੱਤਵਾਦ ਦੇ ਸਮੇਂ ਨੂੰ ਵੀ ਮਾਤ ਪਾ ਦਿੱਤੀ ਹੈ¢ ਉਨ੍ਹਾਂ ਕਿਹਾ ਕਿ ਲੋੜ ਹੈ ਸੰਜੀਦਗੀ ਨਾਲ ਪੰਜਾਬ ਦੇ ਹਾਲਾਤਾਂ ਦੇਖਦੇ ਹੋਏ ਉਜਵਲ ਭਵਿੱਖ ਲਈ ਕਾਂਗਰਸ ਪਾਰਟੀ ਦਾ ਸਾਥ ਦਈਏ¢ ਇਸ ਸਮੇਂ ਸ੍ਰੀ ਬਾਵਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਹਲਕਾ ਦੱਖਣੀ 'ਚ ਇਹ ਸੈਮੀਨਾਰ ਕਰ ਰਹੇ ਹਾਂ ਜੋ ਸਭ ਤੋਂ ਕਮਾਊ ਪੁੱਤ ਹੈ ਅਤੇ ਅੱਜ ਦੀ ਤਰੀਕ 'ਚ ਸਭ ਤੋਂ ਪਛੜਿਆ ਹਲਕਾ ਹੈ¢ ਇੱਥੇ ਭਿ੍ਸ਼ਟਾਚਾਰ ਦਾ ਬੋਲਬਾਲਾ ਹੈ¢ ਸਾਰੇ ਸਨਅਤਕਾਰ, ਪ੍ਰਵਾਸੀ ਪੰਜਾਬੀ, ਕਿਰਤੀ ਲੋਕ ਦੁਖੀ ਹਨ¢ ਉਨ੍ਹਾਂ ਕਿਹਾ ਕਿ ਲੁਹਾਰਾ ਪੁਲ ਬਣਾਉਣ ਨਾਲ ਹੀ ਟਰੈਫ਼ਿਕ ਦੀ ਸਮੱਸਿਆ ਹੱਲ ਹੋ ਸਕਦਾ ਹੈ¢ ਇਸ ਸਮੇਂ ਅਸ਼ਵਨੀ ਸ਼ਰਮਾ, ਪ੍ਰਸ਼ੋਤਮ ਖ਼ਲੀਫ਼ਾ, ਮਨਜੀਤ ਕÏਰ ਓ.ਬੀ.ਸੀ, ਵਰਿੰਦਰ ਭੱਲਾ, ਵਿਜੇ ਰਾਣਾ, ਮਮਤਾ ਰਾਣੀ, ਕਰਮਜੀਤ ਢਿੱਲੋਂ, ਪਿ੍ੰਸੀਪਲ ਇੰਦਰਜੀਤ ਕÏਰ, ਬਲਜੀਤ ਗੋਗਨਾ ਸੀਨੀਅਰ ਨੇਤਾ, ਰਜਿੰਦਰ ਕÏਰ, ਮਹਾਤਮਾ ਤਿਵਾੜੀ, ਮਾਸਟਰ ਹਰੀਦੇਵ ਬਾਵਾ, ਮਨਜੀਤ ਸਿੰਘ ਠੇਕੇਦਾਰ, ਇੰਦਰਜੀਤ ਸਿੰਘ, ਪ੍ਰਧਾਨ ਮਨਜੀਤ ਸਰੋਏ, ਸਰਪੰਚ ਕੁਲਵੀਰ ਸਿੰਘ, ਸੰਜੇ ਸ਼ਰਮਾ, ਗੁਰਮੀਤ ਕÏਰ, ਕ੍ਰਿਸ਼ਨਾ ਦੇਵੀ, ਜਸਵਿੰਦਰ ਕÏਰ, ਬਲਜੀਤ ਕÏਰ, ਰਜਨੀ ਬਾਲਾ, ਕੁਲਦੀਪ ਸਿੰਘ, ਨਰਿੰਦਰ ਬਾਵਾ, ਸ਼ਾਮ ਸੁੰਦਰ ਮਲਹੋਤਰਾ, ਸੂਬੇਦਾਰ ਮੋਹਨ ਸਿੰਘ, ਇੰਦੀ ਚੰਦ ਰਾਣਾ, ਤਰਸੇਮ ਸਿੰਘ, ਸੁਖਵਿੰਦਰ ਸਿੰਘ, ਜਰਨੈਲ ਸਿੰਘ, ਸੰਜੀਵ ਕੁਮਾਰ, ਗੱਗਾ ਦੱਤ, ਜਰਨੈਲ ਸਿੰਘ ਖੱਟੜਾ, ਮਨਜਿੰਦਰ ਸਿੰਘ ਊਬੀ, ਸਰਪੰਚ ਬਲਵੀਰ ਸਿੰਘ, ਕਰਨੈਲ ਸਿੰਘ ਗਿੱਲ, ਅਮਿੱਤ ਕੁਮਾਰ, ਹਰਪਾਲ ਸਿੰਘ ਸੈਣੀ, ਡੀ.ਐਸ.ਪੀ ਰਿਟਾ. ਨਿਰੰਜਨ ਦਾਸ, ਪ੍ਰਬੰਧਕ ਸਕੱਤਰ ਰਾਮਪਾਲ, ਦੀਪਕ ਕੋਹਲੀ, ਅੰਕੁਸ਼ ਕੁਮਾਰ, ਸੁਨੀਲ ਕੁਮਾਰ, ਆਲੋਕ ਕੁਮਾਰ, ਵਿਕਾਸ ਕੁਮਾਰ, ਇੰਦੂ ਦੇਵੀ, ਕਿਰਨ ਦੇਵੀ, ਮੰਜੂ ਦੇਵੀ, ਉਰਮਿਲ ਸਿੰਘ ਆਦਿ ਹਾਜ਼ਰ ਸਨ¢ ਇਸ ਸਮੇਂ ਸਵ. ਸਰਪੰਚ ਸਿਕੰਦਰ ਸਿੰਘ ਢਿੱਲੋਂ ਦੀ ਨਿੱਘੀ ਅਤੇ ਮਿੱਠੀ ਯਾਦ ਵੀ ਸਾਂਝੀ ਕੀਤੀ ਗਈ¢

ਪਿਛਲੀ ਖ਼ਬਰ ਵਰਕਰਜ਼ ਫੈਡਰੇਸ਼ਨ ਇੰਟਕ ਦਾ ਵਫ਼ਦ ਐਕਸੀਅਨ ਸੰਧੂ ਨੂੰ ਮਿਲਿਆ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਸਾਈਬਰ ਸਿਹਤ ਸੈਮੀਨਾਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।