23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬਹਾਦੁਰਕੇ ਰੋਡ 'ਤੇ ਚਾਰੇ ਦੀ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ <br/>

ਅਜੀਤ ਡੈਸਕ 06-12-2025
ਲੁਧਿਆਣਾ, 5 ਦਸੰਬਰ (ਭੁਪਿੰਦਰ ਸਿੰਘ ਬੈਂਸ)-ਬਹਾਦੁਰ ਕੇ ਰੋਡ ਦੀ ਬੈਂਕ ਵਾਲੀ ਗਲੀ ਵਿਚ ਪਸ਼ੂਆਂ ਲਈ ਚਾਰਾ ਤਿਆਰ ਕਰਨ ਵਾਲੀ ਇਕ ਨਿੱਜੀ ਫ਼ੈਕਟਰੀ ਵਿਚ ਅੱਜ ਲੱਗੀ ਭਿਆਨਕ ਅੱਗ ਨਾਲ ਇਲਾਕੇ ਵਿਚ ਹੜਕੰਪ ਮੱਚ ਗਿਆ | ਅੱਗ ਇੰਨੀ ਭਿਆਨਕ ਸੀ ਕਿ ਕੁੱਝ ਹੀ ਮਿੰਟਾਂ ਦੇ ਅੰਦਰ ਹੀ ਫ਼ੈਕਟਰੀ ਦਾ ਵੱਡਾ ਹਿੱਸਾ ਉਸ ਦੀ ਲਪੇਟ ਵਿਚ ਆ ਗਿਆ, ਜਿਸ ਕਾਰਨ ਵਰਕਰ ਆਪਣੀਆਂ ਜਾਨਾਂ ਬਚਾਉਣ ਵਾਸਤੇ ਫ਼ੈਕਟਰੀ ਤੋਂ ਬਾਹਰ ਦੌੜੇ | ਘਟਨਾ ਸ਼ੁੱਕਰਵਾਰ ਸਵੇਰੇ ਲਗਭਗ 9:30 ਵਜੇ ਦੇ ਕਰੀਬ ਵਾਪਰੀ, ਜਦੋਂ ਇਲਾਕਾ ਨਿਵਾਸੀਆਂ ਨੇ ਅਚਾਨਕ ਆਸਮਾਨ ਵਿਚ ਕਾਲੇ ਧੰੂਏਾ ਦੇ ਗੁਬਾਰ ਉਠਦੇ ਦੇਖੇ | ਕੁੱਝ ਹੀ ਪਲਾਂ ਵਿਚ ਧੰੂਆਂ ਇੰਨਾ ਵੱਧ ਗਿਆ ਕਿ ਨੇੜਲੇ ਘਰਾਂ 'ਚ ਚਿੰਤਾ ਫੈਲ ਗਈ ਤੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ | ਫ਼ੈਕਟਰੀ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਕੰਮ ਕਰ ਰਹੇ ਸਨ ਕਿ ਅਚਾਨਕ ਕੱਚੇ ਮਾਲ ਦੇ ਸਟੋਰ ਵਾਲੇ ਹਿੱਸੇ ਵਿਚੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ | ਪਹਿਲਾਂ ਇਹ ਸਮਝ ਆਇਆ ਕਿ ਸ਼ਾਇਦ ਮੋਟਰ ਜਾਂ ਮਸ਼ੀਨ ਗਰਮ ਹੋਣ ਕਾਰਨ ਧੰੂਆਂ ਹੋਵੇ, ਪਰ ਦੋ ਤਿੰਨ ਮਿੰਟਾਂ ਵਿਚ ਹੀ ਸੜਨ ਦੀ ਤਿੱਖੀ ਗੰਧ ਨੇ ਸਭ ਨੰੂ ਸੁਚੇਤ ਕਰ ਦਿੱਤਾ | ਜਦੋਂ ਵਰਕਰ ਉਸ ਹਿੱਸੇ ਵੱਲ ਵਧੇ ਤਾਂ ਉਨ੍ਹਾਂ ਨੇ ਦੇਖਿਆ ਕਿ ਕੱਚੇ ਮਾਲ ਜਿਸ ਵਿਚ ਸੁੱਕਾ ਚਾਰਾ, ਚੋਕਰ ਤੇ ਹੋਰ ਆਸਾਨੀ ਨਾਲ ਅੱਗ ਫੜਨ ਵਾਲੀ ਸਮੱਗਰੀ ਨੇ ਅਚਾਨਕ ਸ਼ੋਲਿਆਂ ਵਿਚ ਬਦਲਣਾ ਸ਼ੁਰੂ ਕਰ ਦਿੱਤਾ | ਕੁੱਝ ਹੀ ਸਮੇਂ ਵਿਚ ਅੱਗ ਨੇ ਤਿਆਰ ਸਮੱਗਰੀ ਨੰੂ ਵੀ ਆਪਣੀ ਲਪੇਟ ਵਿਚ ਲੈ ਲਿਆ | ਵਰਕਰਾਂ ਨੇ ਦੱਸਿਆ ਕਿ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕਿਸੇ ਨੰੂ ਵੀ ਆਪਣੀਆਂ ਵਸਤਾਂ ਜਾਂ ਮੋਬਾਈਲ ਵੀ ਉਠਾਉਣ ਦਾ ਸਮਾਂ ਨਹੀਂ ਮਿਲਿਆ | ਜਾਨ ਬਚਾਉਣਾ ਹੀ ਸਭ ਤੋਂ ਪਹਿਲੀ ਤਰਜੀਹ ਬਣ ਗਿਆ | ਵਰਕਰ ਦੌੜਦੇ ਹੋਏ ਫ਼ੈਕਟਰੀ 'ਚੋਂ ਬਾਹਰ ਨਿਕਲੇ ਤੇ ਨੇੜਲੇ ਲੋਕਾਂ ਨੇ ਤੁਰੰਤ ਫਾਇਰ ਬਿ੍ਗੇਡ ਨੰੂ ਸੂਚਿਤ ਕੀਤਾ | ਸੂਚਨਾ ਮਿਲਣ 'ਤੇ ਫਾਇਰ ਬਿ੍ਗੇਡ ਦਾ ਅਮਲਾ ਮੌਕੇ 'ਤੇ ਪੁੱਜਾ, ਜਿਸ ਨੇ ਕੜੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਕੱਚਾ ਮਾਲ ਬਹੁਤ ਜਲਨਸ਼ੀਲ ਹੋਣ ਕਾਰਨ ਅੱਗ ਨੇ ਜਲਦੀ ਭਿਆਨਕ ਰੂਪ ਧਾਰ ਲਿਆ ਤੇ ਹਾਲਾਤ ਹੋਰ ਗੰਭੀਰ ਹੋ ਸਕਦੇ ਸਨ, ਜੇ ਵਰਕਰ ਅੰਦਰ ਫਸ ਜਾਂਦੇ | ਫ਼ੈਕਟਰੀ ਮਾਲਕ ਮੌਕੇ 'ਤੇ ਤਾਂ ਪੁੱਜਾ, ਪਰ ਨੁਕਸਾਨ ਬਾਰੇ ਕੁੱਝ ਵੀ ਕਹਿਣ ਤੋਂ ਬਚਦਾ ਰਿਹਾ | ਹਾਲਾਂਕਿ ਗਵਾਹਾਂ ਤੇ ਫਾਇਰ ਬਿ੍ਗੇਡ ਅਮਲੇ ਦੇ ਅਧਿਕਾਰੀਆਂ ਮੁਤਾਬਿਕ ਨੁਕਸਾਨ ਲੱਖਾਂ ਤੋਂ ਘੱਟ ਨਹੀਂ ਹੋ ਸਕਦਾ, ਕਿਉਂਕਿ ਕੱਚਾ ਤੇ ਤਿਆਰ ਮਾਲ ਪੂਰੀ ਤਰ੍ਹਾਂ ਸੜ ਚੁੱਕੇ ਹਨ | ਸੰਬੰਧਿਤ ਥਾਣੇ ਦੀ ਪੁਲਿਸ ਵੀ ਮੌਕੇ 'ਤੇ ਪੁੱਜੀ ਤੇ ਉਸ ਵਲੋੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ | ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅੱਗ ਲੱਗਣ ਦਾ ਅਸਲ ਕਾਰਨ ਹਾਲੇ ਤੱਕ ਸਪੱਸ਼ਟ ਨਹੀਂ ਹੈ | ਇਲਾਕਾ ਨਿਵਾਸੀਆਂ ਨੇ ਹਾਦਸੇ ਤੋਂ ਬਾਅਦ ਫ਼ੈਕਟਰੀ ਮਾਲਕ ਵਲੋਂ ਸੁਰੱਖਿਆ ਪ੍ਰਬੰਧਾਂ ਦੀ ਕਮੀ ਨੰੂ ਲੈ ਕੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ | ਲੋਕਾਂ ਦਾ ਕਹਿਣਾ ਹੈ ਕਿ ਫ਼ੈਕਟਰੀਆਂ ਵਿਚ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਨਿਯਮਤ ਜਾਂਚ ਅਤੇ ਸੁਰੱਖਿਆ ਟਰੇਨਿੰਗ ਲਾਜ਼ਮੀ ਹੈ ਤਾਂ ਜੋ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬੱਚਿਆ ਜਾ ਸਕੇ |

ਪਿਛਲੀ ਖ਼ਬਰ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਤੇ ਰਾਜ ਮਿਸਤਰੀ ਲੇਬਰ ਯੂਨੀਅਨ ਇੰਟਕ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਰੈਲੀ ਅਗਲੀ ਖ਼ਬਰ ਮੰਡੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਗਿੱਲ ਨੇ ਚੇਅਰਮੈਨ ਬਰਸਟ ਨਾਲ ਕੀਤੀ ਮੀਟਿੰਗ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।