ਖਰੜ, 15 ਜੂਨ (ਗੁਰਮੁੱਖ ਸਿੰਘ ਮਾਨ)-ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ 'ਚ 11 ਸਫਲ ਸਾਲ ਪੂਰੇ ਹੋਣ ਮੌਕੇ ਖਰੜ ਵਿਖੇ ਭਾਜਪਾ ਮੰਡਲ ਖਰੜ ਵਲੋਂ ਸ਼ਿਸ਼ੂ ਵਾਟਿਕਾ ਸਕੂਲ ਖਰੜ ਵਿਖੇ ਸਮਾਗਮ ਕਰਵਾਇਆ, ਜਿਸ ਵਿਚ ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ, ਆਯੁਸ਼ਮਾਨ, ਭਾਰਤ ਕਾਰਡ, ਵੋਟਰ ਕਾਰਡ, ਲੇਬਰ ਕਾਰਡ, ਪੈਨਸ਼ਨ ਸਕੀਮ ਰਜਿਸਟ੍ਰੇਸ਼ਨ ਸਮੇਤ ਆਪ ਜਨਤਾ ਦੇ ਹੋਰ ਮੌਕੇ 'ਤੇ ਵੀ ਸਹੂਲਤਾਂ ਦੇਣ ਲਈ ਫਾਰਮ ਭਰੇ ਗਏ ਤੇ ਕਾਰਡ ਬਣਾਏ ਗਏ | ਭਾਰਤੀ ਜਨਤਾ ਪਾਰਟੀ ਪੰਜਾਬ ਦੇ ਖਜਾਨਚੀ ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਸਾਨੂੰ ਅਜਿਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਕਿਉਂਕਿ ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਅਸੀਂ ਕਾਰਡਾਂ ਦੇ ਰਾਹੀਂ ਪ੍ਰਾਪਤ ਕਰ ਸਕਦਹ ਹਾਂ | ਉਨ੍ਹਾਂ ਕਿਹਾ ਕਿ ਭਾਜਪਾ ਸੇਵਾ ਸਮਰਪਣ ਤੇ ਰਾਸ਼ਟਰ ਨਿਰਮਾਣ ਦੇ ਰਾਹ 'ਤੇ ਅੱਗੇ ਵੱਧਦਾ ਜਾ ਰਿਹਾ ਹੈ | ਕੈਂਪ 'ਚ ਮਾਹਰ ਟੀਮ ਵਲੋਂ ਕਾਰਡ ਬਣਾਉਣ ਦੀ ਸਹੂਲਤ ਦਿੱਤੀ ਤੇ ਲੋਕਾਂ ਨੂੰ ਯੋਜਨਾ ਬਾਰੇ ਜਾਣਕਾਰੀ ਵੀ ਦਿੱਤੀ ਗਈ | ਪ੍ਰੋਗਰਾਮ ਦਾ ਉਦੇਸ਼ ਸਰਕਾਰੀ ਯੋਜਨਾਵਾਂ ਦੇ ਲਾਭ ਆਮ ਆਦਮੀ ਤੱਕ ਪਹੁੰਚਾਉਣਾ ਅਤੇ 'ਸਬਕ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਕੋਸ਼ਿਸ਼' ਦੇ ਮੰਤਰ ਨੂੰ ਸਕਾਰ ਕਰਨਾ ਹੈ | ਕੈਂਪ 'ਚ ਭਾਜਪਾ ਮੰਡਲ ਖਰੜ ਦੇ ਪ੍ਰਧਾਨ ਰਾਕੇਸ਼ ਕੁਮਾਰ ਗੁਪਤਾ ਉਰਫ ਬੰਟੀ ਅਤੇ ਨਿਵਾਸ ਰਾਜੂ, ਨਰਿੰਦਰ ਰਾਣਾ, ਵਿਪਨ ਜੈਨ, ਪ੍ਰੀਤੀ ਰਾਣਾ, ਅਚਲ ਗਰਗ, ਵਿਸ਼ਾਲ ਸ਼ਾਹੀ, ਸੰਜਨਾ, ਕਰਨ ਸਿੱਧੂ, ਪ੍ਰਰੇਨਾ, ਮਮਤਾ ਸਮੇਤ ਹੋਰ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ |