ਚੰਡੀਗੜ੍ਹ, 16 ਜੂਨ (ਮਾਰਕੰਡਾ)-ਜ਼ਿਲ੍ਹਾ ਤੇ ਸੈਸ਼ਨ ਜੱਜ ਚੰਡੀਗੜ੍ਹ ਦੇ ਹੁਕਮਾਂ ਅਨੁਸਾਰ ਟ੍ਰੈਫ਼ਿਕ ਚਲਾਨ ਕੇਸਾਂ ਦੇ ਨਿਪਟਾਰੇ ਲਈ ਜੁਡੀਸ਼ੀਅਲ ਮੈਜਿਸਟਰੇਟਾਂ ਦੁਆਰਾ ਆਪਣੀਆਂ-ਆਪਣੇ ਅਦਾਲਤਾਂ ਵਿਚ 1 ਜੁਲਾਈ ਤੋਂ 11 ਜੁਲਾਈ 2025 (ਸਾਰੇ ਕੰਮਕਾਜੀ ਦਿਨਾਂ 'ਤੇ) ਵਿਸ਼ੇਸ਼ ਲੋਕ ਅਦਾਲਤਾਂ ਲਗਾਈਆਂ ਜਾਣਗੀਆਂ | ਇਹ 12 ਜੁਲਾਈ 2025 ਨੂੰ ਹੋਣ ਵਾਲੀ ਰਾਸ਼ਟਰੀ ਲੋਕ ਅਦਾਲਤ ਤੋਂ ਇਲਾਵਾ ਹੋਵੇਗੀ | ਆਮ ਜਨਤਾ ਨੂੰ ਦੱਸਿਆ ਜਾਂਦਾ ਹੈ ਕਿ ਉਹ ਇਸ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਆਪਣੇ ਲੰਬਿਤ ਟ੍ਰੈਫ਼ਿਕ ਚਲਾਨ ਕੇਸਾਂ ਦਾ ਸੁਹਿਰਦਤਾ ਨਾਲ ਨਿਪਟਾਰਾ ਕਰਨ ਲਈ ਜ਼ਿਲ੍ਹਾ ਤੇ ਸੈਸ਼ਨ ਕੋਰਟ ਸੈਕਟਰ 43 ਚੰਡੀਗੜ੍ਹ ਵਿਖੇ ਪੁੱਜਣ |