07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਜ਼ਿਲ੍ਹਾ ਅਦਾਲਤ ਵਲੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ 'ਚੋਂ ਇਕ ਬਰੀ <br/>

ਅਜੀਤ ਡੈਸਕ 17-06-2025
ਚੰਡੀਗੜ੍ਹ, 16 ਜੂਨ (ਮਾਰਕੰਡਾ)-ਚੰਡੀਗੜ੍ਹ ਸੈਕਟਰ-43 ਦੀ ਜ਼ਿਲ੍ਹਾ ਅਦਾਲਤ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ 'ਚ ਇਕ ਵੱਡਾ ਫ਼ੈਸਲਾ ਸੁਣਾਉਂਦੇ ਹੋਏ ਸੈਕਟਰ-39 ਨਿਵਾਸੀ ਅਕਸ਼ੈ ਨੂੰ ਬਰੀ ਕਰ ਦਿੱਤਾ | ਇਸ ਮੌਕੇ ਸੈਕਟਰ 43 ਚੈਂਬਰ ਨੰਬਰ 130 ਦੇ ਸੀਨੀਅਰ ਵਕੀਲ ਅਮਰਜੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਦਾਲਤ ਨੇ ਕਿਹਾ ਕਿ ਸਿਰਫ਼ ਮੂੰਹ 'ਚੋਂ ਸ਼ਰਾਬ ਦੀ ਬਦਬੂ ਇਹ ਸਾਬਤ ਨਹੀਂ ਕਰਦੀ ਕਿ ਵਿਅਕਤੀ ਸ਼ਰਾਬੀ ਹੈ | ਇਸ ਮਾਮਲੇ ਵਿਚ, ਨਾ ਤਾਂ ਨੌਜਵਾਨ ਦੀ ਡਾਕਟਰੀ ਜਾਂਚ ਕੀਤੀ ਗਈ ਤੇ ਨਾ ਹੀ ਖ਼ੂਨ ਜਾਂ ਪਿਸ਼ਾਬ ਦੀ ਜਾਂਚ ਕੀਤੀ ਗਈ | ਪੁਲਿਸ ਸਿਰਫ਼ ਗੰਧ ਤੇ ਡਾਕਟਰ ਦੀ ਰਾਏ ਦੇ ਆਧਾਰ 'ਤੇ ਉਸ ਨੂੰ ਦੋਸ਼ੀ ਠਹਿਰਾਉਣਾ ਚਾਹੁੰਦੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ | ਇਹ ਮਾਮਲਾ ਜੂਨ 2019 ਦਾ ਹੈ ਜਿਥੇ ਸੈਕਟਰ-17 ਥਾਣੇ ਦੇ ਪੁਲਿਸ ਸਟੇਸ਼ਨ ਨੇ ਸੈਕਟਰ 22-23 ਲਾਈਟ ਪੁਆਇੰਟ 'ਤੇ ਇਕ ਕਾਰ ਨੂੰ ਰੋਕਿਆ | ਦੋਸ਼ ਲਗਾਇਆ ਗਿਆ ਸੀ ਕਿ ਡਰਾਈਵਰ ਸ਼ਰਾਬੀ ਸੀ ਤੇ ਉਸ ਨੇ ਇਕ ਵਾਹਨ ਨੂੰ ਵੀ ਟੱਕਰ ਮਾਰ ਦਿੱਤੀ | ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਉਸ ਵਿਰੁੱਧ ਮੋਟਰ ਵਾਹਨ ਐਕਟ ਦੀ ਧਾਰਾ 185 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ | ਪੁਲਿਸ ਨੇ 6 ਸਤੰਬਰ 2019 ਨੂੰ ਅਦਾਲਤ ਵਿਚ ਚਲਾਨ ਪੇਸ਼ ਕੀਤਾ ਅਤੇ ਮੁਕੱਦਮਾ ਸ਼ੁਰੂ ਹੋਇਆ | ਜੋ ਕਿ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ 'ਚ ਲਗਪਗ 6 ਸਾਲ ਚੱਲਿਆ ਪਰ ਮੁਕੱਦਮੇ ਦੌਰਾਨ ਪੁਲਿਸ ਇਹ ਸਾਬਤ ਨਹੀਂ ਕਰ ਸਕੀ ਕਿ ਨੌਜਵਾਨ ਨੇ ਅਸਲ 'ਚ ਸ਼ਰਾਬ ਪੀਤੀ ਸੀ | ਕੇਸ ਦੀ ਸੁਣਵਾਈ ਦੌਰਾਨ ਪੁਲਿਸ ਵਾਲਿਆਂ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਚਲਾਨ ਜਾਰੀ ਕਰਨ ਲਈ ਕਿੰਨੀ ਸ਼ਰਾਬ ਪੀਤੀ ਜਾਂਦੀ ਹੈ | ਜਦ ਕਿ ਨਿਯਮ ਅਨੁਸਾਰ ਜੇਕਰ 100 ਮਿਲੀਲੀਟਰ ਖ਼ੂਨ 'ਚ 30 ਮਿਲੀਗ੍ਰਾਮ ਤੋਂ ਵੱਧ ਸ਼ਰਾਬ ਹੁੰਦੀ ਹੈ, ਤਾਂ ਸਿਰਫ਼ ਵਿਅਕਤੀ ਨੂੰ ਸ਼ਰਾਬੀ ਮੰਨਿਆ ਜਾਂਦਾ ਹੈ |

ਪਿਛਲੀ ਖ਼ਬਰ ਚੰਡੀਗੜ੍ਹ ਦੀਆਂ ਅÏਰਤਾਂ ਲਈ ਸੁੰਦਰਤਾ ਤੇ ਤੰਦਰੁਸਤੀ 'ਤੇ ਵਿਸ਼ੇਸ਼ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ 'ਚ ਟ੍ਰੈਫ਼ਿਕ ਚਲਾਨਾਂ ਦੇ ਨਿਪਟਾਰੇ ਲਈ ਵਿਸ਼ੇਸ਼ ਲੋਕ ਅਦਾਲਤ 1 ਜੁਲਾਈ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।