07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਚੰਡੀਗੜ੍ਹ ਦੀਆਂ ਅÏਰਤਾਂ ਲਈ ਸੁੰਦਰਤਾ ਤੇ ਤੰਦਰੁਸਤੀ 'ਤੇ ਵਿਸ਼ੇਸ਼ ਸਮਾਗਮ ਕਰਵਾਇਆ <br/>

ਅਜੀਤ ਡੈਸਕ 17-06-2025
ਚੰਡੀਗੜ੍ਹ, 16 ਜੂਨ (ਮਾਰਕੰਡਾ)-ਚੰਡੀਗੜ੍ਹ ਦੀਆਂ ਅÏਰਤਾਂ ਲਈ ਕਲੀਓਪੈਟਰਾ ਬਿਊਟੀ ਐਂਡ ਵੈਲਨੈੱਸ ਨੇ ਤਿੰਨ ਦਿਨਾਂ ਬਿਊਟੀ ਐਂਡ ਵੈਲਨੈੱਸ ਪ੍ਰੋਗਰਾਮ ਕਰਵਾਇਆ ਗਿਆ | ਸੈਕਟਰ 9 'ਚ ਕਰਵਾਏ ਸਮਾਗਮ ਦਾ ਪਹਿਲਾ ਦਿਨ ਸ਼ਹਿਰ ਦੇ ਉੱਘੇ ਸਿੱਖਿਆ ਸ਼ਾਸਤਰੀਆਂ, ਪਿ੍ੰਸੀਪਲਾਂ ਤੇ ਸਿੱਖਿਆ ਸ਼ਾਸਤਰੀਆਂ ਦੇ ਨਾਵਾਂ ਨੂੰ ਸਮਰਪਿਤ ਸੀ | ਇਸ ਤਿੰਨ ਦਿਨਾਂ ਸਮਾਗਮ 'ਚ ਪਹਿਲਾ ਦਿਨ ਸਿੱਖਿਆ ਸ਼ਾਸਤਰੀਆਂ ਨੂੰ ਸਮਰਪਿਤ ਸੀ, ਜਦੋਂ ਕਿ ਦੂਜਾ ਤੇ ਤੀਜਾ ਦਿਨ ਚੰਡੀਗੜ੍ਹ ਦੀਆਂ ਸਿਹਤ ਪੇਸ਼ੇਵਰਾਂ ਅਤੇ ਕੰਮਕਾਜੀ ਅÏਰਤਾਂ ਨੂੰ ਸਮਰਪਿਤ ਸੀ | ਇਸ ਮੌਕੇ ਵੱਖ-ਵੱਖ ਖੇਤਰਾਂ ਦੀਆਂ ਅÏਰਤਾਂ ਨੇ ਚਮੜੀ ਦੀ ਦੇਖਭਾਲ, ਵਾਲਾਂ ਦੀ ਦੇਖਭਾਲ, ਖ਼ੁਰਾਕ ਤੇ ਪੋਸ਼ਣ ਨਾਲ ਸੰਬੰਧਤ ਆਪਣੀਆਂ ਸਮੱਸਿਆਵਾਂ ਤੇ ਚਿੰਤਾਵਾਂ ਸਾਂਝੀਆਂ ਕੀਤੀਆਂ | ਉਨ੍ਹਾਂ ਕਿਹਾ ਕਿ ਸਾਡੀ ਰੁਝੇਵਿਆਂ ਭਰੀ ਰੋਜ਼ਾਨਾ ਜ਼ਿੰਦਗੀ ਵਿਚ ਇਨ੍ਹਾਂ ਪਹਿਲੂਆਂ ਨੂੰ ਨਜ਼ਰਅੰਦਾਜ਼ ਕਰਨਾ ਆਮ ਹੋ ਗਿਆ ਹੈ | ਰਿਚਾ ਅਗਰਵਾਲ ਨੇ ਇਸ ਮੌਕੇ ਕਿਹਾ ਕਿ ਸਾਡਾ ਉਦੇਸ਼ ਸਿਰਫ਼ ਅÏਰਤਾਂ ਨੂੰ ਇਹ ਮਹਿਸੂਸ ਕਰਵਾਉਣਾ ਹੈ ਕਿ ਉਹ ਆਪਣੇ ਲਈ ਵੀ ਵਿਰਾਮ ਕਰ ਸਕਦੀਆਂ ਹਨ, ਆਪਣੇ ਆਪ ਨੂੰ ਸਮਾਂ ਦੇ ਸਕਦੀਆਂ ਹਨ |

ਪਿਛਲੀ ਖ਼ਬਰ 'ਇੱਕ ਤਿਲਕ ਅਹਿਲਿਆਬਾਈ ਦੇ ਨਾਂਅ' ਮੁਹਿੰਮ ਤਹਿਤ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ 'ਚ 1 ਲੱਖ ਲੋਕਾਂ ਨੂੰ ਲਗਾਇਆ ਜਾਵੇ... ਅਗਲੀ ਖ਼ਬਰ ਜ਼ਿਲ੍ਹਾ ਅਦਾਲਤ ਵਲੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ 'ਚੋਂ ਇਕ ਬਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।