06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਬੁਟੇਰਲਾ ਦੇ ਗੁਰਦੁਆਰਾ ਸਾਹਿਬ 'ਚ ਅੱਖਾਂ, ਦੰਦਾਂ ਸਮੇਤ ਮਾਨਸਿਕ ਜਾਂਚ ਕੈਂਪ ਲਗਾਇਆ <br/>

ਅਜੀਤ ਡੈਸਕ 17-06-2025
ਚੰਡੀਗੜ੍ਹ, 16 ਜੂਨ (ਮਾਰਕੰਡਾ)-ਨਗਰ ਨਿਗਮ ਦੇ ਵਾਰਡ ਨੰ. 30 ਅਧੀਨ ਆਉਂਦੇ ਪਿੰਡ ਬੁਟੇਰਲਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਅੱਖਾਂ, ਦੰਦਾਂ ਤੇ ਮਾਨਸਿਕ ਜਾਂਚ ਕੈਂਪ ਲਗਾਇਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕੈਂਪ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ਚੰਡੀਗੜ੍ਹ ਦੇ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ | ਕੈਂਪ 'ਚ ਡਾ. ਅਰਸ਼ਿਤਾ, ਡਾ. ਆਯੂਸ਼ੀ ਨੇ 70 ਲੋਕਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਜਦ ਕਿ ਕਿ ਮਨੋਰੋਗਾਂ ਦੇ ਮਾਹਿਰ ਅਤੇ ਮੈਡੀਕਲ ਸ਼ੋਸ਼ਲ ਵੈੱਲਫ਼ੇਅਰ ਡਾ. ਲਖਵਿੰਦਰ ਨੇ 22 ਵਿਅਕਤੀਆਂ ਦੀ ਮਾਨਸਿਕ ਜਾਂਚ ਕੀਤੀ ਗਈ | ਇਸ ਤੋਂ ਇਲਾਵਾ ਟਰਾਈਨਿਟੀ ਡੈਂਟਲ ਕਲੀਨਿਕ ਸੈਕਟਰ 41-ਡੀ ਤੋਂ ਦੰਦਾਂ ਦੇ ਮਾਹਿਰ ਡਾ. ਸ਼ਰਨ ਪਾਓਲ ਦੀ ਅਗਵਾਈ ਹੇਠ ਟੀਮ ਨੇ 25 ਵਿਅਕਤੀਆਂ ਦੇ ਦੰਦਾਂ ਦੀ ਜਾਂਚ ਕੀਤੀ |

ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਈ. ਓ. ਨੂੰ ਸਥਾਈ ਤੌਰ 'ਤੇ ਲਾਲੜੂ ਭੇਜਣ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।