06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਈ. ਓ. ਨੂੰ ਸਥਾਈ ਤੌਰ 'ਤੇ ਲਾਲੜੂ ਭੇਜਣ ਦੀ ਕੀਤੀ ਮੰਗ

ਅਜੀਤ ਡੈਸਕ 17-06-2025
ਲਾਲੜੂ, 16 ਜੂਨ (ਰਾਜਬੀਰ ਸਿੰਘ)-ਨਗਰ ਕੌਂਸਲ ਲਾਲੜੂ ਦੇ ਮੌਜੂਦਾ ਕਾਰਜ ਸਾਧਕ ਅਫ਼ਸਰ ਅੰਮਿ੍ਤ ਲਾਲ ਲਾਲੜੂ 'ਚ ਪੱਕੀ ਪੋਸਟਿੰਗ ਤੋਂ ਪਹਿਲਾਂ ਐਡੀਸ਼ਨਲ ਸੀਟ 'ਤੇ ਡਿਊਟੀ ਕਰ ਰਹੇ ਸਨ ਅਤੇ ਉਸ ਸਮੇਂ ਗੁਰਬਖਸ਼ੀਸ਼ ਸਿੰਘ ਇਥੇ ਮੁੱਖ ਕਾਰਜ ਸਾਧਕ ਅਫ਼ਸਰ ਸਨ | ਕਰੀਬ ਮਹੀਨਾ ਪਹਿਲਾਂ ਗੁਰਬਖਸ਼ੀਸ਼ ਸਿੰਘ ਦੀ ਬਦਲੀ ਨਗਰ ਕੌਂਸਲ ਖਰੜ ਵਿਖੇ ਹੋ ਗਈ ਅਤੇ ਉਨ੍ਹਾਂ ਦੀ ਥਾਂ ਅੰਮਿ੍ਤ ਲਾਲ ਨੂੰ ਐਡੀਸ਼ਨਲ ਪੋਸਟਿੰਗ ਦੀ ਬਜਾਏ ਮੁੱਖ ਪੋਸਟਿੰਗ ਦੇ ਦਿੱਤੀ ਗਈ, ਪਰ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਪੱਕੀ ਪੋਸਟਿੰਗ ਦੇ ਬਾਵਜੂਦ ਉਨ੍ਹਾਂ ਦੇ ਕੰਮ ਵਾਲੇ ਦਿਨਾਂ ਦੀ ਗਿਣਤੀ ਨਹੀਂ ਵਧਾਈ ਗਈ, ਜਿਸ ਦੇ ਚਲਦਿਆਂ ਇਥੋਂ ਦੇ ਲੋਕ ਬੇਹੱਦ ਖੱਜਲ-ਖੁਆਰ ਹੋ ਰਹੇ ਹਨ ਤੇ ਵਿਕਾਸ ਕਾਰਜ ਵੀ ਪ੍ਰਭਾਵਿਤ ਹੁੰਦੇ ਹਨ | ਇਸ ਮਾਮਲੇ 'ਚ ਪਹਿਲ ਕਰਦਿਆਂ ਸੀ. ਪੀ. ਆਈ. (ਐਮ) ਦੇ ਆਗੂ ਕਾਮਰੇਡ ਲਾਭ ਸਿੰਘ, ਕਾਮਰੇਡ ਕੌਲ ਸਿੰਘ, ਕਾਮਰੇਡ ਚੰਦਰਪਾਲ ਤੇ ਕਾਮਰੇਡ ਨੰਦ ਕਿਸ਼ੋਰ ਆਦਿ ਨੇ ਕਿਹਾ ਕਿ ਇਸ ਸੰਬੰਧ 'ਚ ਹਰ ਧਿਰ ਦੇ ਕੌਂਸਲਰਾਂ ਦੀ ਚੁੱਪੀ ਵੀ ਹੈਰਾਨੀਜਨਕ ਹੈ ਕਿਉਂਕਿ ਕੋਈ ਵੀ ਅਫ਼ਸਰ ਹਫ਼ਤੇ 'ਚ 2 ਦਿਨ ਆ ਕੇ ਏ ਕਲਾਸ ਨਗਰ ਕੌਂਸਲ ਦੇ ਕੰਮਾਂ ਨੂੰ ਨਿਪਟਾ ਹੀ ਨਹੀਂ ਸਕਦਾ | ਉਕਤ ਆਗੂਆਂ ਤੇ ਸ਼ਹਿਰੀਆਂ ਨੇ ਮੰਗ ਕੀਤੀ ਹੈ ਕਿ ਜਦੋਂ ਕਾਰਜ ਸਾਧਕ ਅਫ਼ਸਰ ਨੂੰ ਤਨਖ਼ਾਹ ਲਾਲੜੂ ਨਗਰ ਕੌਂਸਲ ਤੋਂ ਮਿਲਦੀ ਹੈ ਤਾਂ ਉਨ੍ਹਾਂ ਦੇ ਕੰਮ ਵਾਲੇ ਦਿਨ ਵੀ ਲਾਲੜੂ 'ਚ ਹੀ ਵੱਧ ਹੋਣੇ ਚਾਹੀਦੇ ਹਨ | ਉਨ੍ਹਾਂ ਇਸ ਮਾਮਲੇ 'ਚ ਲੋਕ ਹਿੱਤ ਨੂੰ ਵੇਖਦਿਆਂ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੇ ਉੱਚ ਅਧਿਕਾਰੀਆਂ ਤੋਂ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ | ਇਸ ਮਾਮਲੇ ਸੰਬੰਧੀ ਕਾਰਜ ਸਾਧਕ ਅਫ਼ਸਰ ਅੰਮਿ੍ਤ ਲਾਲ ਨੇ ਕਿਹਾ ਕਿ ਉਹ ਸੋਮਵਾਰ ਤੇ ਸ਼ੁੱਕਰਵਾਰ ਦੋ ਦਿਨ ਲਾਲੜੂ ਆਉਂਦੇ ਹਨ, ਪਰ ਅੱਜ ਫ਼ਰੀਦਕੋਟ ਜ਼ਰੂਰੀ ਮੀਟਿੰਗ ਹੋਣ ਕਾਰਨ ਉਹ ਲਾਲੜੂ ਨਹੀਂ ਆ ਸਕੇ ਤੇ ਕੱਲ੍ਹ ਉਹ ਜ਼ਰੂਰ ਦਫ਼ਤਰ ਆਉਣਗੇ |
ਪਿਛਲੀ ਖ਼ਬਰ ਬੁਟੇਰਲਾ ਦੇ ਗੁਰਦੁਆਰਾ ਸਾਹਿਬ 'ਚ ਅੱਖਾਂ, ਦੰਦਾਂ ਸਮੇਤ ਮਾਨਸਿਕ ਜਾਂਚ ਕੈਂਪ ਲਗਾਇਆ <br/> ਅਗਲੀ ਖ਼ਬਰ ਸੜਕ ਦੇ ਨਿਰਮਾਣ ਦੀ ਮੰਗ ਨੂੰ ਲੈ ਕੇ ਸੰਨੀ ਇਨਕਲੇਵ ਖਰੜ ਦੀਆਂ ਰੈਜੀਡੈਂਟਸ ਤੇ ਮਾਰਕੀਟ ਐਸੋਸੀਏਸ਼ਨਾਂ ਵਲੋਂ ਰੋਸ ਪ੍ਰਦਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।