17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਾਤੀਗਤ ਜਨਗਣਨਾ ਨੂੰ ਲੈ ਕੇ ਕਰਵਾਏ ਸੈਮੀਨਾਰ 'ਚ ਕੀਤੀ ਸ਼ਿਰਕਤ <br/>

ਅਜੀਤ ਡੈਸਕ 18-06-2025
ਪੰਚਕੂਲਾ, 17 ਜੂਨ (ਕਪਿਲ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਸਥਿਤ ਭਾਜਪਾ ਦਫਤਰ ਪੰਚ ਕਮਲ ਵਿਖੇ ਜਾਤੀਗਤ ਜਨਗਣਨਾ ਦੇ ਵਿਸ਼ੇ 'ਤੇ ਕਰਵਾਏ ਗਏ ਸੈਮੀਨਾਰ 'ਚ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਭਾਜਪਾ ਪਛੜਾ ਵਰਗ ਮੋਰਚਾ ਦੇ ਕੌਮੀ ਪ੍ਰਧਾਨ ਅਤੇ ਰਾਜ ਸਭਾ ਸਾਂਸਦ ਡਾ. ਕੇ. ਲਕਸ਼ਮਣ, ਭਾਜਪਾ ਸੂਬਾ ਪ੍ਰਧਾਨ ਮੋਹਨ ਲਾਲ ਬਡੌਲੀ ਅਤੇ ਸੂਬਾ ਭਾਜਪਾ ਬੁਲਾਰਾ ਜਵਾਹਰ ਯਾਦਵ ਸਮੇਤ ਭਾਰੀ ਗਿਣਤੀ 'ਚ ਭਾਜਪਾ ਵਰਕਰ ਹਾਜ਼ਰ ਸਨ | ਇਸ ਮੌਕੇ ਮੁੱਖ ਮੰਤਰੀ ਨੇ ਰਾਜ ਸਭਾ ਸਾਂਸਦ ਡਾ. ਕੇ. ਲਕਸ਼ਮਣ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ | ਇਸ ਤੋਂ ਬਾਅਦ ਉਨ੍ਹਾਂ ਵਿਅੰਗ ਕਰਦੇ ਹੋਏ ਕਿਹਾ ਕਿ ਜਿਸ ਦਿਨ ਇਹ ਜਾਤੀਗਤ ਜਨਗਣਨਾ ਖ਼ਤਮ ਹੋ ਗਈ, ਉਸ ਦਿਨ ਜੋ ਬਚੀ ਕੁਚੀ ਕਾਂਗਰਸ ਹੈ, ਉਹ ਵੀ ਖ਼ਤਮ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਅੱਜ ਉਹ ਇਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਲਈ ਇਕੱਠੇ ਹੋਏ ਹਨ ਅਤੇ ਇਥੇ ਸਾਡੇ ਕੌਮੀ ਪ੍ਰਧਾਨ ਡਾ. ਕੇ. ਲਕਸ਼ਮਣ ਵੀ ਮੌਜੂਦ ਹਨ | ਉਹਨਾਂ ਕਿਹਾ ਕਿ 1 ਜੁਲਾਈ ਤੋਂ ਜਨਗਣਨਾ ਸ਼ੁਰੂ ਹੋਣ ਜਾ ਰਹੀ ਹੈ, ਜਿਸ 'ਚ ਜਾਤੀ ਜਨਗਣਨਾ ਨੂੰ ਸ਼ਾਮਿਲ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਕਹਿ ਰਹੀ ਹੈ ਕਿ ਜਾਤੀਗਤ ਜਨਗਣਨਾ ਦੀ ਆਵਾਜ਼ ਅਸੀਂ ਉਠਾਈ ਸੀ, ਪਰ ਜਦੋਂ ਉਨ੍ਹਾਂ ਨੇ ਜਾਤੀਗਤ ਜਨਗਣਨਾ ਕਰਵਾਈ ਸੀ ਤਾਂ ਉਸ ਸਮੇਂ ਲੋਕਾਂ ਨੂੰ ਸੰਕਟ 'ਚ ਪਾ ਦਿੱਤਾ ਸੀ ਅਤੇ ਲਗਪਗ 4 ਲੱਖ ਜਾਤੀਆਂ ਬਣਾ ਦਿੱਤੀਆਂ ਸਨ ਅਤੇ ਜਾਤਾਂ ਦੇ ਅੰਦਰ ਜਾਤਾਂ ਅਤੇ ਗੋਤਰ ਦੀ ਵੀ ਜਾਤੀ ਬਣਾ ਦਿੱਤੀ ਸੀ | ਉਹਨਾਂ ਕਿਹਾ ਕਿ ਜਾਤੀਗਤ ਜਨਗਣਨਾ ਸਹੀ ਹੋਵੇ, ਇਸ ਦਾ ਕੰਮ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਖ ਰਹੇ ਹਨ | ਉਨ੍ਹਾਂ ਕਿਹਾ ਕਿ ਜਾਤੀਗਤ ਜਨਗਣਨਾ ਦਾ ਨਿਰਣੈ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਚੰਗਾ ਫ਼ੈਸਲਾ ਲਿਆ ਹੈ ਅਤੇ ਸਾਡੇ ਰਾਜ ਸਭਾ ਸਾਂਸਦ ਡਾ. ਕੇ. ਲਕਸਮਣ ਇਸ ਵਿਸ਼ੇ 'ਤੇ ਵਿਚਾਰ-ਵਟਾਂਦਰੇ ਲਈ ਪਿਛਲੇ ਦੋ ਦਿਨਾਂ ਤੋਂ ਇਥੇ ਹੀ ਹਨ, ਜੋ ਕਿ ਵੱਖ-ਵੱਖ ਬੁੱਧੀਜੀਵੀਆਂ ਨਾਲ ਚਰਚਾ ਕਰ ਰਹੇ ਹਨ |

ਪਿਛਲੀ ਖ਼ਬਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਫ਼ਿਲਸਤੀਨੀ ਲੋਕਾਂ ਅਤੇ ਬੱਚਿਆਂ 'ਤੇ ਹੋ ਰਹੇ ਜੁਲਮਾਂ ਖ਼ਿਲਾਫ਼ ਰੋਸ ਪ੍ਰਦਰਸ... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਬਾਲ ਮਜ਼ਦੂਰੀ ਵਿਰੁੱਧ ਵਿਸ਼ਵ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।