ਮੁੱਖ ਸਕੱਤਰ ਨੇ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਸੰਬੰਧੀ ਕੀਤੀ ਸਮੀਖਿਆ ਮੀਟਿੰਗ <br/>
ਅਜੀਤ ਡੈਸਕ
18-06-2025
ਰੌਕ ਗਾਰਡਨ ਵਿਖੇ ਸਮਾਜ ਭਲਾਈ ਵਿਭਾਗ, ਆਯੁਸ਼ ਡਾਇਰੈਕਟੋਰੇਟ ਦੇ ਤਾਲਮੇਲ ਨਾਲ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਕਰਾਏਗਾ, ਜਿੱਥੇ 1100 ਦੇ ਕਰੀਬ ਆਂਗਣਵਾੜੀ ਵਰਕਰ, ਕਰੈਚ ਹੈਲਪਰ, ਸੀ.ਸੀ.ਆਈ ਬੱਚੇ ਅਤੇ ਹੋਰ ਲੋਕ ਹਿੱਸਾ ਲੈਣਗੇ | ਸੂਬਾ ਪੱਧਰੀ ਸਮਾਗਮਾਂ ਤੋਂ ਇਲਾਵਾ ਕੇਂਦਰ ਸ਼ਾਸਤ ਪ੍ਰਦੇਸ਼ (ਯੂ.ਟੀ) ਦੇ 140 ਤੋਂ ਵੱਧ ਥਾਵਾਂ 'ਤੇ ਯੋਗ ਸੈਸ਼ਨ ਅਤੇ ਸਮਾਰੋਹ ਕੀਤੇ ਜਾਣਗੇ, ਜਿਸ ਨਾਲ ਸਿਟੀ ਬਿਊਟੀਫੱੁਲ ਵਿਚ ਵਿਆਪਕ ਭਾਗੀਦਾਰੀ ਅਤੇ ਪਹੁੰਚ ਸੁਨਿਸ਼ਚਿਤ ਹੋਵੇਗੀ |
ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਨੂੰ ਇਸ ਸਮਾਗਮ ਦੇ ਸਫ਼ਲ ਅਤੇ ਸੁਚਾਰੂ ਸਮਾਗਮਾਂ ਨੂੰ ਯਕੀਨੀ ਬਣਾਉਣ ਲਈ ਤਾਲਮੇਲ ਵਿਚ ਕੰਮ ਕਰਨ ਦੇ ਨਿਰਦੇਸ਼ ਦਿੱਤੇ | ਮੀਟਿੰਗ ਦੌਰਾਨ ਵਿੱਤ ਸਕੱਤਰ ਦੀਪਰਵਾ ਲਾਕੜਾ, ਡੀ.ਜੀ.ਪੀ. ਆਰ. ਕੇ. ਸਿੰਘ, ਨਿਗਮ ਕਮਿਸ਼ਨਰ ਅਮਿਤ ਕੁਮਾਰ, ਸਿਹਤ ਸਕੱਤਰ ਅਜੈ ਚਗਤੀ, ਸਮਾਜ ਭਲਾਈ ਸਕੱਤਰ ਅਨੁਰਾਧਾ ਚਗਤੀ, ਆਈ ਟੀ ਸਕੱਤਰ ਹਰੀ ਕਲਿੱਕਟ ਅਤੇ