16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਡਾ. ਕੇ. ਲਕਸ਼ਮਣ ਨੇ ਜਾਤੀਗਤ ਜਨਗਣਨਾ ਵਿਸ਼ੇ 'ਤੇ ਕਰਵਾਏ ਸੈਮੀਨਾਰ 'ਚ ਲਿਆ ਭਾਗ <br/>

ਅਜੀਤ ਡੈਸਕ 18-06-2025
ਪੰਚਕੂਲਾ, 17 ਜੂਨ (ਕਪਿਲ)-ਭਾਜਪਾ ਪਛੜਾ ਵਰਗ ਮੋਰਚਾ ਦੇ ਕੌਮੀ ਪ੍ਰਧਾਨ ਅਤੇ ਰਾਜ ਸਭਾ ਸਾਂਸਦ ਡਾ. ਕੇ. ਲਕਸ਼ਮਣ ਪੰਚਕੂਲਾ ਸਥਿਤ ਭਾਜਪਾ ਦਫ਼ਤਰ ਪੰਚ ਕਮਲ ਵਿਖੇ ਪਹੁੰਚੇ, ਜਿਥੇ ਕਿ ਉਨ੍ਹਾਂ ਜਾਤੀਗਤ ਜਨਗਣਨਾ ਦੇ ਵਿਸ਼ੇ ਉੱਤੇ ਕਰਵਾਏ ਗਏ ਸੈਮੀਨਾਰ 'ਚ ਭਾਗ ਲਿਆ | ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੌਲੀ ਅਤੇ ਭਾਜਪਾ ਦੇ ਬੁਲਾਰੇ ਜਵਾਹਰ ਯਾਦਵ ਵੀ ਉਚੇਚੇ ਤੌਰ 'ਤੇ ਰਹੇ | ਸੈਮੀਨਾਰ ਉਪਰੰਤ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਸਾਂਸਦ ਡਾ. ਕੇ. ਲਕਸ਼ਮਣ ਨੇ ਜਾਤੀਗਤ ਜਨਗਣਨਾ ਦੇ ਨਿਰਣੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਅੱਜ ਦੇ ਸੈਮੀਨਾਰ ਤੋਂ ਬਾਅਦ ਪੂਰੇ ਹਰਿਆਣਾ 'ਚ ਜਾਤੀਗਤ ਜਨਗਣਨਾ ਨੂੰ ਲੈ ਕੇ ਅਭਿਆਨ ਚਲਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਬਾਰ ਜਨਗਣਨਾ 'ਚ ਜਾਤੀ ਨੂੰ ਜੋੜਨ ਦਾ ਨਿਰਣਾ ਲਿਆ ਗਿਆ ਹੈ, ਜਿਸ ਦੇ ਲਈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਨ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਪਰਿਵਾਰ ਦੇ ਤਿੰਨ ਮੈਂਬਰ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ ਅਤੇ ਲਗਪਗ 55 ਤੋਂ 60 ਸਾਲ ਤੱਕ ਉਨ੍ਹਾਂ ਦੀ ਸਰਕਾਰ ਰਹੀ ਸੀ | ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਦੇ ਜਮਾਨੇ 'ਚ ਹਰ 10 ਸਾਲਾਂ ਪਿੱਛੋਂ ਜਨਗਣਨਾ ਹੁੰਦੀ ਸੀ,ਪਰ ਪੰਡਿਤ ਜਵਾਹਰ ਲਾਲ ਨਹਿਰੂ ਦੀ ਸਰਕਾਰ ਬਣਦੇ ਹੀ ਜਾਤੀਗਤ ਜਨਗਣਨਾ ਬੰਦ ਕਰ ਦਿੱਤੀ ਗਈ | ਉਨ੍ਹਾਂ ਕਿਹਾ ਕਿ ਡਾ. ਬੀ. ਆਰ. ਅੰਬੇਦਕਰ ਨੇ ਵੀ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਸੀ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਸੰਵਿਧਾਨ ਦੀ ਪੁਸਤਕ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੋਦੀ ਜੇਕਰ ਦੁਬਾਰਾ ਪ੍ਰਧਾਨ ਮੰਤਰੀ ਬਣਨਗੇ ਤਾਂ ਉਹ ਰਿਜਰਵੇਸ਼ਨ ਨੂੰ ਖਤਮ ਕਰ ਦੇਣਗੇ, ਪਰ ਅੱਜ ਲੋਕਾਂ ਨੂੰ ਪਤਾ ਚੱਲ ਗਿਆ ਹੈ ਕਿ ਨਰਿੰਦਰ ਮੋਦੀ ਨੇ ਜੋ ਕਿਹਾ ਹੈ ਉਹ ਕਰਕੇ ਦਿਖਾਇਆ ਹੈ | ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਦੇ ਸਮੇਂ 'ਚ ਵੀ ਲਗਪਗ 16 ਸਾਲ ਕੋਈ ਕਮਿਸ਼ਨ ਨਹੀਂ ਬਣਿਆ | ਇਸ ਤੋਂ ਬਾਅਦ ਮੁਰਾਰ ਜੀ ਦੇਸਾਈ ਦੇ ਸਮੇਂ ਮੰਡਲ ਕਮਿਸ਼ਨ ਕੋਈ ਕੰਮ ਨਹੀਂ ਕਰ ਪਾਇਆ ਕਿਉਂਕਿ ਦੋ ਸਾਲ 'ਚ ਹੀ ਸਰਕਾਰ ਡਿੱਗ ਗਈ ਸੀ | ਇਸ ਉਪਰੰਤ ਕਾਂਗਰਸ ਅਤੇ ਰਾਜੀਵ ਗਾਂਧੀ ਨੇ ਆਰਥਿਕ ਜਨਗਣਨਾ ਕਰਵਾਉਣ ਲਈ ਕਿਹਾ ਸੀ, ਪਰ ਉਨ੍ਹਾਂ ਨੇ ਓ. ਬੀ. ਸੀ. ਜਨਗਣਨਾ ਨਹੀਂ ਕੀਤੀ | ਭਾਵੇਂ ਪਛੜਾ ਵਰਗ ਕਮਿਸ਼ਨ ਦਾ ਗਠਨ ਕੀਤਾ ਗਿਆ, ਪਰ ਉਸ ਨੂੰ ਸੰਵਿਧਾਨਕ ਦਰਜ਼ਾ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਦੇਸ਼ 'ਚ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਮਿਲਿਆ ਅਤੇ ਰਿਜ਼ਰਵੇਸ਼ਨ ਲਾਗੂ ਕਰਨ ਨਾਲ ਸਾਡੇ ਬੱਚੇ ਡਾਕਟਰ ਬਣਨ ਦੇ ਲਾਇਕ ਹੋਏ | ਉਨ੍ਹਾਂ ਕਿਹਾ ਕਿ ਪਿਛਲੇ 11 ਸਾਲਾਂ 'ਚ ਨਰਿੰਦਰ ਮੋਦੀ ਸਰਕਾਰ ਵਲੋਂ ਓ. ਬੀ. ਸੀ. ਮੋਰਚੇ ਲਈ ਕੀਤੇ ਗਏ ਕਾਰਜਾਂ ਨੂੰ ਅਸੀਂ ਜਨਤਾ ਤੱਕ ਪਹੁੰਚਾ ਰਹੇ ਹਾਂ |

ਪਿਛਲੀ ਖ਼ਬਰ ਸਿਵਲ ਸਰਜਨ ਵਲੋਂ ਡੇਂਗੂ ਵਿਰੋਧੀ ਮੁਹਿੰਮ ਨੂੰ ਹੋਰ ਤੇਜ਼ ਕਰਨ ਦੀ ਹਦਾਇਤ ਜਾਰੀ <br/> ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਪੁਰਾਣੀ ਲੈਂਡ ਪੂਲਿੰਗ ਪਾਲਿਸੀ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਗਮਾਡਾ ਦੇ ਮੁੱਖ ਪ੍ਰਸ਼ਾਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।