27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸੈਕਟਰ 46 'ਚ ਮੰਦਰ ਢਾਹੁਣ ਪੁੱਜੀ ਨਿਗਮ ਟੀਮ ਬੇਰੰਗ ਪਰਤੀ <br/>

ਅਜੀਤ ਡੈਸਕ 19-06-2025
ਚੰਡੀਗੜ੍ਹ, 18 ਜੂਨ (ਸੰਦੀਪ ਕੁਮਾਰ ਮਾਹਨਾ)– ਚੰਡੀਗੜ੍ਹ ਨਗਰ ਨਿਗਮ ਟੀਮ ਵਲੋਂ ਸ਼ਹਿਰ 'ਚ ਕੀਤੀਆਂ ਨਾਜਾਇਜ਼ ਉਸਾਰੀਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਦੇ ਤਹਿਤ ਅੱਜ ਸੈਕਟਰ 46 'ਚ ਬਣੇ ਮੰਦਿਰ ਨੂੰ ਢਾਹੁਣ ਪੁੱਜੀ ਸੀ | ਮੰਦਿਰ ਢਾਹੁਣ ਦੀ ਸੂਚਨਾ ਮਿਲਦਿਆਂ ਹੀ ਇਲਾਕਾ ਵਾਸੀ ਸਵੇਰ ਤੋਂ ਹੀ ਸੈਕਟਰ 46ਏ ਸਥਿਤ ਮੰਦਿਰ ਦੇ ਬਾਹਰ ਵੱਡੀ ਗਿਣਤੀ ਵਿਚ ਇਕੱਤਰ ਹੋਣੇ ਸ਼ੁਰੂ ਹੋ ਗਏ ਸਨ | ਇਲਾਕਾ ਵਾਸੀਆਂ ਦੇ ਰੋਹ ਨੂੰ ਦੇਖਦਿਆਂ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ | ਇਸੇ ਵਿਚਕਾਰ ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਸਮੇਤ ਕਈ ਕਾਂਗਰਸੀ ਅਤੇ ਭਾਜਪਾ ਆਗੂ ਦਵਿੰਦਰ ਬਬਲਾ ਵੀ ਮਦਦ ਲਈ ਮੌਕੇ 'ਤੇ ਪੁੱਜ ਗਏ ਅਤੇ ਨਿਗਮ ਅਧਿਕਾਰੀਆਂ ਨਾਲ ਗੱਲਬਾਤ ਕਰ ਉਕਤ ਕਾਰਵਾਈ ਨੂੰ ਅੰਜ਼ਾਮ ਦੇਣ ਤੋਂ ਰੋਕਿਆ | ਜਿਸ ਤੋਂ ਮਗਰੋਂ ਨਿਗਮ ਅਧਿਕਾਰੀ ਬਿਨ੍ਹਾਂ ਕਾਰਵਾਈ ਕੀਤੀਆਂ ਬੇਰੰਗ ਪਰਤ ਗਏ | ਨਿਗਮ ਅਧਿਕਾਰੀਆਂ ਦੇ ਜਾਣ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਸੁੱਖ ਦਾ ਸਾਹ ਲਿਆ, ਕਿਉਂ ਜੋ ਲੋਕਾਂ ਨੂੰ ਡਰ ਸੀ ਕਿ ਨਿਗਮ ਵਲੋਂ ਅੱਜ ਮੰਦਿਰ ਨੂੰ ਢਾਹ ਦਿੱਤਾ ਜਾਵੇਗਾ, ਇਸੇ ਦੇ ਚੱਲਦਿਆਂ ਉਹ ਆਖ਼ਰੀ ਸਮੇਂ ਤੱਕ ਮੰਦਿਰ ਦੀ ਸੁਰੱਖਿਆ ਵਿਚ ਡਟੇ ਰਹੇ |

ਪਿਛਲੀ ਖ਼ਬਰ ਡੱਡੂਮਾਜਰਾ ਕਾਲੋਨੀ ਦਾ ਵਫ਼ਦ ਸੰਸਦ ਮੈਂਬਰ ਮਨੀਸ਼ ਤਿਵਾੜੀ ਤੇ ਚੰਡੀਗੜ੍ਹ ਟਰੈਫ਼ਿਕ ਪੁਲਿਸ ਦੇ ਐੱਸ. ਐੱਸ. ਪੀ. ਨੂੰ ਮਿਲ... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਉਪ-ਕੁਲਪਤੀ ਦੇ ਦਫ਼ਤਰ ਅੱਗੇ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਕਰਨਗੀਆਂ ਮੁਜ਼ਾਹਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।