ਚੰਡੀਗੜ੍ਹ, 18 ਜੂਨ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੇ ਉਪ-ਕੁਲਪਤੀ ਰੇਣੂ ਵਿਗ ਨੇ ਇਕ ਵਿਸ਼ੇਸ਼ ਸਮਾਰੋਹ ਦੌਰਾਨ 'ਯੋਗ ਐਂਡ ਨੇਚਰ ਕੇਅਰ' ਕਿਤਾਬ ਦੀ ਘੁੰਢ ਚੁਕਾਈ ਕੀਤੀ | ਇਸ ਮੌਕੇ ਕਿਤਾਬ ਦੇ ਦੋਨੋਂ ਲੇਖਕ ਡਾ. ਸੁਰਿੰਦਰ ਸ਼ੁਕਲ ਅਤੇ ਡਾ.ਐਨ.ਡੀ. ਸ਼ਰਮਾ ਨੇ ਕਿਤਾਬ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਤਾਬ ਕੀ ਪਰਿਕਲਪਨਾ ਸਾਲ 2012 ਵਿਚ ਕੀਤੀ ਗਈ ਅਤੇ ਲਗਭਗ 13 ਸਾਲਾ ਦੀ ਖੋਜ, ਲੇਖ ਅਤੇ ਪੁਨਰੀਕਰਨ ਤੋਂ ਬਾਅਦ ਇਹ ਕਿਤਾਬ ਆਪਣੇ ਸਮਾਪਤ ਬਿੰਦੂ ਤੱਕ ਪੁੱਜੀ | ਸਹਿ- ਲੇਖਕ ਡਾ. ਐਨ.ਡੀ.ਸ਼ਰਮਾ ਨੇ ਕਿਹਾ ਕਿ ਇਹ ਕਿਤਾਬ ਕੇਵਲ ਯੋਗ ਅਤੇ ਨੇਚਰ ਕੇਅਰ ਤਕ ਸੀਮਤ ਨਹੀਂ ਹੈ | ਬਲਕੀ ਹਰਬਲ ਇਲਾਜ, ਖ਼ੁਰਾਕ ਵਿਗਿਆਨ, ਕੁਦਰਤੀ ਆਚਾਰ ਸ਼ਾਸਤਰ ਅਤੇ ਸੰਗੀਤ ਇਲਾਜ ਬਾਰੇ ਵੀ ਚਾਨਣਾ ਪਾਉਂਦੀ ਹੈ | ਉਨ੍ਹਾਂ ਨੇ ਕਿਹਾ ਕਿ ਇਹ ਕਿਤਾਬ ਸਿਹਤ ਨੂੰ ਰੋਗਮੁਕਤ, ਸਹੀ ਜੀਵਨ ਸ਼ੈਲੀ ਅਤੇ ਜੀਵਨ ਦਰਸ਼ਨ ਨੂੰ ਵੀ ਕੇਂਦਰ ਵਿਚ ਰੱਖਦੀ ਹੈ | ਕਾਰਜਕ੍ਰਮ ਕੇ ਅੰਤ ਵਿਚ ਲੇਖਕਾ ਨੇ ਕਈ ਸਵਾਲਾ ਦੇ ਜਵਾਬ ਦਿੱਤੇ |