26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਆਈ. ਟੀ. ਬੀ. ਪੀ. ਭਾਨੂੰ 'ਚ ਲਗਾਇਆ ਯੋਗ ਪ੍ਰੋਟੋਕੋਲ ਟ੍ਰੇਨਿੰਗ ਕੈਂਪ <br/>

ਅਜੀਤ ਡੈਸਕ 19-06-2025
ਪੰਚਕੂਲਾ, 18 ਜੂਨ (ਕਪਿਲ)-ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਯੋਗ ਪ੍ਰੋਟੋਕੋਲ ਟ੍ਰੇਨਿੰਗ ਕੈਂਪ ਆਈ. ਟੀ. ਬੀ. ਪੀ. ਭਾਨੰੂ (ਪੰਚਕੂਲਾ) ਵਿਖੇ ਲਗਾਇਆ ਗਿਆ, ਜਿਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸਿਹਤ ਮੰਤਰੀ ਆਰਤੀ ਸਿੰਘ ਰਾਓ ਤੇ ਯੋਗ ਕਮਿਸ਼ਨ ਦੇ ਚੀਫ਼ ਡਿਪਟੀ ਇੰਸਪੈਕਟਰ ਜਨਰਲ ਬਿ੍ਗੇਡੀਅਰ ਜੇ. ਐਸ. ਗੋਰਾਇਆ ਆਦਿ ਵੀ ਹਾਜ਼ਰ ਸਨ | ਇਸ ਮੌਕੇ ਮੁੱਖ ਮੰਤਰੀ ਨੇ ਯੋਗ ਟ੍ਰੇਨਿੰਗ ਦੇਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਅਤੇ ਨਾਲ ਹੀ ਆਈ. ਟੀ. ਬੀ. ਪੀ. ਭਾਨੰੂ ਵਿਖੇ ਬੂਟਾ ਵੀ ਲਗਾਇਆ | ਇਸ ਮੌਕੇ ਮੁੱਖ ਮੰਤਰੀ ਨੇ ਫ਼ੌਜੀ ਜਵਾਨਾਂ ਨਾਲ ਮਿਲ ਕੇ ਏਅਰ ਇੰਡੀਆ ਦੇ ਜਹਾਜ਼ ਨਾਲ ਵਾਪਰੇ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ | ਇਸ ਤੋਂ ਬਾਅਦ ਮੁੱਖ ਮੰਤਰੀ ਨੇ ਸਾਰਿਆਂ ਨੂੰ ਜੀਵਨ 'ਚ ਨਿਯਮਿਤ ਰੂਪ ਨਾਲ ਯੋਗਾਂ ਕਰਨ, ਨਸ਼ਿਆਂ ਤੋਂ ਦੂਰ ਰਹਿਣ ਅਤੇ ਹਰਿਆਣਾ ਨੂੰ ਯੋਗ ਯੁਕਤ ਤੇ ਨਸ਼ਾ ਮੁਕਤ ਬਣਾਉਣ ਦਾ ਪ੍ਰਣ ਵੀ ਕਰਵਾਇਆ | ਉਨ੍ਹਾਂ ਕਿਹਾ ਕਿ ਯੋਗ ਦਾ ਮਹੱਤਵ ਸੈਨਾ ਲਈ ਹੋਰ ਵੀ ਜ਼ਿਆਦਾ ਹੈ ਕਿਉਂਕਿ ਦੇਸ਼ ਦੀਆਂ ਹੱਦਾਂ 'ਤੇ ਉਹ ਰੱਖਿਆ ਕਰਦੇ ਹਨ | ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਲੈ ਕੇ 25 ਦਿਨਾਂ ਤੋਂ ਯੋਗ ਪ੍ਰੋਟੋਕੋਲ ਟ੍ਰੇਨਿੰਗ ਕੈਂਪ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਹੁਣ ਤੱਕ 15 ਲੱਖ 60 ਹਜ਼ਾਰ 102 ਲੋਕਾਂ ਵਲੋਂ ਯੋਗ ਅਭਿਆਸ 'ਚ ਹਿੱਸਾ ਲਿਆ ਜਾ ਚੁੱਕਾ ਹੈ, ਜਦ ਕਿ 7 ਲੱਖ 65 ਹਜ਼ਾਰ ਲੋਕਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ | ਉਨ੍ਹਾਂ ਦੱਸਿਆ ਕਿ 21 ਜੂਨ ਨੂੰ 22 ਜ਼ਿਲਿ੍ਹਆਂ ਦੇ ਸਾਰੇ ਬਲਾਕਾਂ 'ਚ 11 ਲੱਖ ਤੋਂ ਵੱਧ ਲੋਕ ਯੋਗ ਸੰਬੰਧੀ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ, ਜਦ ਕਿ ਕੁਰੂਕਸ਼ੇਤਰ ਵਿਖੇ ਸੂਬਾ ਪੱਧਰੀ ਯੋਗ ਦਿਵਸ ਪ੍ਰੋਗਰਾਮ ਕਰਵਾਇਆ ਜਾਵੇਗਾ |

ਪਿਛਲੀ ਖ਼ਬਰ ਪਿੰਡ ਸੋਹਾਣਾ ਵਿਖੇ ਪੁਆਧੀ ਅਖਾੜਾ ਲਗਾਇਆ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਉਪ-ਕੁਲਪਤੀ ਨੇ ਕਿਤਾਬ 'ਯੋਗ ਐਂਡ ਨੇਚਰ ਕੇਅਰ' ਨੂੰ ਕੀਤਾ ਲੋਕ ਅਰਪਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।