ਖਰੜ, 18 ਜੂਨ (ਜੰਡਪੁਰੀ)-ਆਰ. ਆਰ. ਕ੍ਰੀਏਟਿਵ ਵਲੋਂ ਖਰੜ ਦੇ ਪੈਟਰੋਲ ਪੰਪ ਨੇੜੇ ਬੱਚਿਆਂ ਅਤੇ ਬਾਲਗਾਂ ਦੇ ਮਨੋਰੰਜਨ ਲਈ ਘਰੇਲੂ ਸਜਾਵਟ ਤੇ ਖਾਣੇ ਦੇ ਸਟਾਲਾਂ ਵਾਲਾ ਡੀਨੋ ਮਾਲ ਕਾਰਨੀਵਾਲ ਸ਼ੁਰੂ ਕੀਤਾ ਗਿਆ ਹੈ | ਇਸ ਮੌਕੇ ਆਰ. ਆਰ. ਕ੍ਰੀਏਟਿਵ ਦੇ ਸੰਚਾਲਕ ਸੰਜੀਵ ਕੁਮਾਰ ਨੇ ਦੱਸਿਆ ਬੱਚਿਆਂ ਨੂੰ ਜੂਨ ਮਹੀਨੇ 'ਚ ਛੁੱਟੀਆਂ ਹੁੰਦੀਆਂ ਹਨ, ਲਿਹਾਜ਼ਾ ਬੱਚਿਆਂ ਦੇ ਮਨੋਰੰਜਨ ਲਈ 17 ਜੂਨ ਤੋਂ ਲੈ ਕੇ 15 ਜੁਲਾਈ ਤੱਕ ਇਹ ਕਾਰਨੀਵਾਲ ਜਾਰੀ ਰਹੇਗਾ | ਉਨ੍ਹਾਂ ਦੱਸਿਆ ਕਿ ਬਾਲਗਾਂ ਦੇ ਮਨੋਰੰਜਨ ਲਈ ਹਰ ਸ਼ਾਮ ਢੋਲ ਦੀ ਤਾਲ 'ਤੇ ਵੱਖ-ਵੱਖ ਲੋਕ-ਨਾਚ ਪੇਸ਼ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਕਾਰਨੀਵਾਲ 'ਚ ਫ਼ਰਨੀਚਰ ਹੈਂਡਲੂਮ ਹੈਂਡੀਕੈਪ ਦੀ ਖ਼ਰੀਦਦਾਰੀ ਵੀ ਕੀਤੀ ਜਾ ਸਕਦੀ ਹੈ |