16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਆਈ. ਟੀ. ਆਈ. ਚੌਕ ਲਾਲੜੂ ਵਿਖੇ ਟ੍ਰੈਫ਼ਿਕ ਲਾਈਟਾਂ ਬੰਦ ਹੋਣ ਕਾਰਨ ਲੱਗਦਾ ਰਹਿੰਦਾ ਹੈ ਜਾਮ <br/>

ਅਜੀਤ ਡੈਸਕ 21-06-2025
ਲਾਲੜੂ, 20 ਜੂਨ (ਰਾਜਬੀਰ ਸਿੰਘ)-ਸਥਾਨਕ ਆਈ. ਟੀ. ਆਈ. ਚੌਕ 'ਤੇ ਪਿਛਲੇ ਕਈ ਦਿਨਾਂ ਤੋਂ ਅਕਸਰ ਬੰਦ ਰਹਿੰਦੀਆਂ ਟ੍ਰੈਫ਼ਿਕ ਲਾਈਟਾਂ ਕਾਰਨ ਸਥਾਨਕ ਲੋਕ ਤੇ ਆਮ ਰਾਹਗੀਰ ਬੇਹੱਦ ਪ੍ਰੇਸ਼ਾਨ ਹਨ | ਲਾਈਟਾਂ ਬੰਦ ਹੋਣ ਕਾਰਨ ਇਥੇ ਅਕਸਰ ਟ੍ਰੈਫ਼ਿਕ ਜਾਮ ਲੱਗਾ ਰਹਿੰਦਾ ਹੈ ਤੇ ਹਰ ਸਮੇਂ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ | ਸਥਾਨਕ ਪੁਲਿਸ ਤੇ ਟ੍ਰੈਫ਼ਿਕ ਪੁਲਿਸ ਇਸ ਸਮੱਸਿਆ ਵੱਲ ਧਿਆਨ ਨਹੀਂ ਦੇ ਰਹੀ ਹੈ | ਅੰਬਾਲਾ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਆਈ. ਟੀ. ਆਈ. ਚੌਕ ਇਕ ਬਹੁਤ ਹੀ ਵਿਅਸਤ ਚੌਰਾਹਾ ਹੈ | ਇਸ ਰਸਤੇ 'ਤੇ ਅੰਬਾਲਾ-ਚੰਡੀਗੜ੍ਹ ਤੋਂ ਇਲਾਵਾ ਚੌਰਾਹੇ ਦੇ ਇਕ ਪਾਸੇ ਲਾਲੜੂ ਪਿੰਡ ਹੈ, ਜਦ ਕਿ ਦੂਜੇ ਪਾਸੇ ਇਕ ਦਰਜਨ ਤੋਂ ਵੱਧ ਪਿੰਡ, ਕਾਲਜ, ਫੈਕਟਰੀਆਂ ਤੇ ਲਾਲੜੂ ਤੋਂ ਹੰਡੇਸਰਾ ਤੱਕ ਜਾਂਦੀ ਸੜਕ ਹੈ | ਹਾਦਸਿਆਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇਥੇ ਟ੍ਰੈਫ਼ਿਕ ਲਾਈਟਾਂ ਲਗਾਈਆਂ ਸਨ, ਜਿਸ ਦੀ ਦੇਖਭਾਲ ਦੀ ਜ਼ਿੰਮੇਵਾਰੀ ਨਗਰ ਕੌਂਸਲ ਲਾਲੜੂ ਨੂੰ ਸੌਂਪੀ ਗਈ ਸੀ | ਪਿਛਲੇ ਕੁਝ ਦਿਨਾਂ ਤੋਂ ਟ੍ਰੈਫ਼ਿਕ ਲਾਈਟਾਂ ਅਕਸਰ ਖ਼ਰਾਬ ਹੋਣ ਕਾਰਨ ਚੌਰਾਹੇ ਦੇ ਆਲੇ-ਦੁਆਲੇ ਜਾਮ ਲੱਗਿਆ ਰਹਿੰਦਾ ਹੈ, ਜਿਸ ਕਾਰਨ ਅੰਬਾਲਾ ਤੋਂ ਚੰਡੀਗੜ੍ਹ, ਹੰਡੇਸਰਾ ਤੇ ਲਾਲੜੂ ਆਉਣ ਵਾਲੇ ਵਾਹਨ ਅਨਿਯਮਿਤ ਤੌਰ 'ਤੇ ਲੰਘਦੇ ਹਨ ਤੇ ਆਵਾਜਾਈ 'ਚ ਵਿਘਨ ਪੈਂਦਾ ਹੈ | ਸਥਾਨਕ ਲੋਕਾਂ ਨੇ ਕਿਹਾ ਕਿ ਬਿਜਲੀ ਕੱਟ ਲੱਗਣ 'ਤੇ ਵੀ ਟ੍ਰੈਫ਼ਿਕ ਲਾਈਟਾਂ ਬੰਦ ਹੋ ਜਾਂਦੀਆਂ ਹਨ ਅਤੇ ਆਵਾਜਾਈ 'ਚ ਵਿਘਨ ਪੈਂਦਾ ਹੈ | ਲੋਕਾਂ ਨੇ ਪ੍ਰਸ਼ਾਸਨ ਤੋਂ ਉਕਤ ਚੌਰਾਹੇ 'ਤੇ ਟ੍ਰੈਫ਼ਿਕ ਲਾਈਟਾਂ ਦੀ ਮੁਰੰਮਤ ਕਰਨ ਦੀ ਮੰਗ ਕੀਤੀ ਹੈ | ਇਸ ਸੰਬੰਧੀ ਲੈਹਲੀ ਟ੍ਰੈਫ਼ਿਕ ਪੁਲਿਸ ਦੇ ਇੰਚਾਰਜ ਅੰਗਰੇਜ ਸਿੰਘ ਨੇ ਕਿਹਾ ਕਿ ਉਕਤ ਚੌਰਾਹੇ 'ਤੇ ਟ੍ਰੈਫ਼ਿਕ ਲਾਈਟਾਂ ਚਲਾਉਣ ਲਈ ਨਵੀਂਆਂ ਬੈਟਰੀਆਂ ਲਗਾਈਆਂ ਗਈਆਂ ਹਨ, ਪਰ ਇਥੇ ਤਾਰਾਂ ਨਗਰ ਕੌਂਸਲ ਨੇ ਪਾਉਣੀਆਂ ਹਨ, ਜਿਸ ਲਈ ਨਗਰ ਕੌਂਸਲ ਨੂੰ ਕਿਹਾ ਗਿਆ ਹੈ | ਉਨ੍ਹਾਂ ਕਿਹਾ ਕਿ ਉਕਤ ਸਮੱਸਿਆ ਇਕ-ਦੋ ਦਿਨਾਂ 'ਚ ਹੱਲ ਹੋ ਜਾਵੇਗੀ |

ਪਿਛਲੀ ਖ਼ਬਰ ਡੀ. ਸੀ. ਨੇ ਜ਼ਿਲ੍ਹਾ ਮੁਹਾਲੀ ਦੇ ਪ੍ਰਵੇਸ਼ ਤੇ ਨਿਕਾਸ ਸਥਾਨਾਂ ਦੇ ਸੁੰਦਰੀਕਰਨ ਲਈ ਬਣਾਈ ਯੋਜਨਾ ਦੀ ਕੀਤੀ ਸਮੀਖਿਆ <b... ਅਗਲੀ ਖ਼ਬਰ ਮੁਹਾਲੀ ਵਿਖੇ ਐੱਸ. ਐੱਸ. ਪੀ. ਦਫ਼ਤਰ ਅੱਗੇ ਇਨਸਾਫ਼ ਦੀ ਮੰਗ ਨੂੰ ਲੈ ਕੇ ਲਗਾਇਆ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।