12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪਿੰਡ ਬੜੀ ਦੇ ਵਸਨੀਕਾਂ ਵਲੋਂ ਆਮ ਇਜਲਾਸ ਬੁਲਾ ਕੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਸ਼ਾਮਲਾਤ ਜ਼ਮੀਨ ਨੂੰ ਖੁੱਲ੍ਹੀ ਬੋਲੀ ਰਾਹੀਂ ਵੇਚਣ ਲਈ ਮਤਾ ਪਾਉਣ ਦੀ ਤਜਵੀਜ਼ ਰੱਦ <br/>

ਅਜੀਤ ਡੈਸਕ 01-09-2025
ਐੱਸ. ਏ. ਐੱਸ. ਨਗਰ, 31 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਬਲਾਕ ਦੇ ਪਿੰਡ ਬੜ੍ਹੀ ਦੇ ਵਸਨੀਕਾਂ ਨੇ ਪਿੰਡ ਵਾਸੀਆਂ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵਲੋਂ ਪਿੰਡ ਦੀ ਸ਼ਾਮਲਾਤ ਜ਼ਮੀਨ ਨੂੰ ਖੁੱਲੀ ਬੋਲੀ ਰਾਹੀਂ ਵੇਚਣ ਲਈ ਪੰਚਾਇਤੀ ਮਤਾ ਪਾਏ ਜਾਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ | ਪਿੰਡ ਦਾ ਇਹ ਵਿਸ਼ੇਸ਼ ਇਜਲਾਤ ਸਰਪੰਚ ਹਰਮੀਤ ਕੌਰ ਦੀ ਅਗਵਾਈ ਹੇਠ ਹੋਇਆ, ਜਿਸ 'ਚ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ | ਪਿੰਡ ਬੜ੍ਹੀ ਮੁਹਾਲੀ ਦੀ ਏਅਰਪੋਰਟ ਰੋਡ ਦੇ ਨੇੜ੍ਹੇ ਸਥਿਤ ਹੈ ਅਤੇ ਪੰਚਾਇਤ ਕੋਲ 28 ਏਕੜ੍ਹ ਬਹੁਕੀਮਤੀ ਸ਼ਾਮਲਾਤ ਜ਼ਮੀਨ ਹੈ | ਪੰਚਾਇਤ ਸਕੱਤਰ ਨੂੰ ਸੂਚਨਾ ਦੇਣ ਦੇ ਬਾਵਜੂਦ ਮਤਾ ਲਿਖਣ ਲਈ ਨਾ ਪਹੁੰਚਣ ਤੇ ਪੰਚਾਇਤ ਵਲੋਂ ਮਤਾ ਲਿਖਣ ਦਾ ਅਧਿਕਾਰ ਪਿੰਡ ਦੇ ਗ੍ਰੈਜੂਏਟ ਨੌਜਵਾਨ ਦੀਦਾਰ ਸਿੰਘ ਨੂੰ ਦਿੱਤਾ ਗਿਆ | ਪਾਸ ਕੀਤੇ ਲਿਖਤੀ ਮਤੇ ਵਿਚ ਆਖਿਆ ਗਿਆ ਕਿ 26 ਅਗਸਤ ਨੂੰ ਮੁਹਾਲੀ ਦੀ ਡੀ. ਡੀ. ਪੀ. ਓ. ਵਲੋਂ ਸ਼ਾਮਲਾਤ ਜ਼ਮੀਨ ਸਬੰਧੀ ਮੀਟਿੰਗ ਬੁਲਾਈ ਗਈ ਸੀ, ਜਿਸ ਵਿਚ ਬੜ੍ਹੀ ਦੀ ਪੰਚਾਇਤ ਵੀ ਸ਼ਾਮਿਲ ਸੀ | ਉਨ੍ਹਾਂ ਲਿਖਿਆ ਕਿ ਇਸ ਮੌਕੇ ਅਧਿਕਾਰੀਆਂ ਵਲੋਂ ਪੰਚਾਇਤ ਨੂੰ ਸ਼ਾਮਲਾਤ ਜ਼ਮੀਨ ਨੂੰ ਖੁੱਲੀ ਬੋਲੀ ਰਾਹੀਂ ਵੇਚੇ ਜਾਣ ਦਾ ਮਤਾ ਪਾਉਣ ਲਈ ਕਿਹਾ ਗਿਆ ਸੀ | ਉਨ੍ਹਾਂ ਲਿਖਿਆ ਕਿ ਗ੍ਰਾਮ ਸਭਾ ਦਾ ਇਹ ਵਿਸ਼ੇਸ਼ ਜ਼ਮੀਨ ਵੇਚਣ ਦੀ ਤਜਵੀਜ਼ ਨੂੰ ਮੂਲੋਂ ਹੀ ਰੱਦ ਕਰਦਾ ਹੈ, ਕਿਉਂਕਿ ਪੰਚਾਇਤੀ ਜ਼ਮੀਨ ਪਿੰਡ ਦੇ ਵਿਕਾਸ ਲਈ ਲੋੜੀਂਦੀ ਹੈ | ਮਤੇ ਉੱਤੇ ਪਿੰਡ ਦੀ ਸਰਪੰਚ ਹਰਮੀਤ ਕੌਰ, ਲਾਭ ਕੌਰ, ਗੁਰਪ੍ਰਤਾਪ ਸਿੰਘ, ਸੰਤ ਰਾਮ (ਪੰਚਾਇਤ ਮੈਂਬਰ) ਤੋਂ ਇਲਾਵਾ ਨੰਬਰਦਾਰ ਬਹਾਦਰ ਸਿੰਘ, ਦਰਬਾਰਾ ਸਿੰਘ, ਅਵਤਾਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਦੇ ਹਸਤਾਖਰ ਹਨ | ਜ਼ਿਕਰਯੋਗ ਹੈ ਕਿ 26 ਅਗਸਤ ਨੂੰ ਡੀ. ਡੀ. ਪੀ. ਓ. ਮੁਹਾਲੀ ਦੀ ਅਗਵਾਈ ਹੇਠ ਮੁਹਾਲੀ ਬਲਾਕ ਦੇ 17 ਪਿੰਡਾਂ ਦੀਆਂ ਪੰਚਾਇਤਾਂ ਦੀ ਮੀਟਿੰਗ ਬੁਲਾਈ ਗਈ ਸੀ, ਜਿਨ੍ਹਾਂ ਵਿਚ ਪੰਚਾਇਤਾਂ ਨੂੰ ਸ਼ਾਮਲਾਤ ਜ਼ਮੀਨਾਂ ਖੁੱਲੀ ਬੋਲੀ ਰਾਹੀਂ ਵੇਚਣ ਦੀ ਤਜਵੀਜ਼ ਦਿੱਤੀ ਗਈ ਸੀ | ਇਸ ਵੱਡੇ ਪੱਧਰ 'ਤੇ ਵਿਰੋਧ ਹੋਣ ਮਗਰੋਂ ਡੀ. ਡੀ. ਪੀ. ਓ. ਵਲੋਂ 28 ਅਗਸਤ ਨੂੰ ਇੱਕ ਬਿਆਨ ਜਾਰੀ ਕਰਕੇ ਖੰਡਨ ਕੀਤਾ ਗਿਆ ਸੀ |

ਪਿਛਲੀ ਖ਼ਬਰ ਗੁਰਦਰਸ਼ਨ ਸੈਣੀ ਵਲੋਂ ਜਨਕ ਰਾਜ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ, ਮਾਲੀ ਮਦਦ ਕੀਤੀ ਭੇਟ <br/> ਅਗਲੀ ਖ਼ਬਰ ਸਵੇਰ ਤੋਂ ਲਗਾਤਾਰ ਪਏ ਮੀਂਹ ਨੇ ਫਗਵਾੜਾ ਸ਼ਹਿਰ ਨੂੰ ਕੀਤਾ ਜਲਥਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।