11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਖਰੜ੍ਹ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਲਈ ਮੀਟਿੰਗ <br/>

ਕਾਂਗਰਸ ਪਾਰਟੀ ਦੀ ਖਰੜ ਹਲਕੇ ਤੋਂ ਇੰਚਾਰਜ ਹਰਕੇਸ਼ ਚੰਦ ਸ਼ਰਮਾ ਹਲਕੇ ਵਿਚ ਮੀਟਿੰਗ ਦੌਰਾਨ | ਤਸਵੀਰ: ਗੁਰਮੁੱਖ ਸਿੰਘ ਮਾਨ <br/> 01-09-2025
ਖਰੜ੍ਹ, 31 ਅਗਸਤ (ਗੁਰਮੁੱਖ ਸਿੰਘ ਮਾਨ)-ਪੰਜਾਬ ਵਿਚ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਦੀਆਂ ਤਿਆਰੀਆਂ ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਖਰੜ ਕਾਂਗਰਸ ਪਾਰਟੀ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ ਨੇ ਖਰੜ ਹਲਕੇ ਦੇ ਪਿੰਡ ਸਵਾੜਾ ਜੋਨ ਅਤੇ ਜੰਡਿਆਲਾ ਸੂਦਾਂ ਜੋਨ ਦੇ ਵੱਖ-ਵੱਖ ਪਿੰਡਾਂ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਇੱਕ ਵੀ ਵਾਅਦਿਆਂ ਤੇ ਖਰਾ ਨਹੀਂ ਉਤਰ ਸਕੀ ਅਤੇ 'ਆਪ' ਦੀ ਸਰਕਾਰ ਨੇ ਕੋਈ ਵੀ ਵਿਕਾਸ ਕਾਰਜ ਨਹੀਂ ਕੀਤੇ ਸੋ ਪਿਛਲੇ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਦਿੱਤੇ ਫੰਡਾਂ ਨਾਲ ਹੀ ਮਾੜੇ ਮੋਟੇ ਕੰਮ ਚੱਲ ਰਹੇ ਹਨ, ਹਲਕੇ ਦੀਆਂ ਸੜਕਾਂ ਦੀ ਹਾਲਤ ਹੱਦੋਂ ਵੱਧ ਖਦਸ਼ਾ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਓ ਤਾਂ ਜੋ ਹਲਕੇ ਦਾ ਵਿਕਾਸ ਜੰਗੀ ਪੱਧਰ 'ਤੇ ਹੋ ਸਕੇ | ਇਸ ਮੌਕੇ ਗਗਨਦੀਪ ਸਿੰਘ ਤੋਲੇ ਮਾਜਰਾ, ਮੰਗਤ ਖਾਨ ਝੰਜੇੜੀ, ਲੰਬਰਦਾਰ ਪਰਮਿੰਦਰ ਸਿੰਘ ਸਵਾੜਾ, ਅਮਰੀਕ ਸਿੰਘ ਚਹੂੜ ਮਾਜਰਾ, ਅਮਰ ਸਿੰਘ ਭਾਰਤਪੁਰ, ਜਸਵੀਰ ਸਿੰਘ ਨੰਗਲ ਫੈਜਗੜ੍ਹ, ਬੰਟੀ ਰਸਨਹੇੜੀ, ਚਰਨਜੀਤ ਸਿੰਘ ਰਸਨਹੇੜੀ, ਫਤਹਿ ਸਿੰਘ, ਗੁਰਵਿੰਦਰ ਸਿੰਘ, ਗਾਬਾ ਸਿੰਘ ਪੱਤੜਾਂ ਸਮੇਤ ਹੋਰ ਪਿੰਡਾਂ ਦੇ ਵਸਨੀਕ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਬਾਂਕੇ ਬਿਹਾਰੀ ਮੰਦਿਰ ਖਰੜ ਤੇ ਗਊਸ਼ਾਲਾ ਸੇਵਾ ਸਮਿਤੀ ਖਰੜ ਵਲੋਂ ਰਾਧਾ ਅਸ਼ਟਮੀ ਨੂੰ ਲੈ ਕੇ ਸ਼ੋਭਾ ਯਾਤਰਾ ਸਜਾਈ... ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਭਾਜਪਾ ਵਿਧਾਇਕਾਂ ਅਸ਼ਵਨੀ ਸ਼ਰਮਾ ਤੇ ਜੰਗੀ ਲਾਲ ਮਹਾਜਨ ਦਾ ਵੱਡਾ ਫ਼ੈਸਲਾ, ਇਕ ਮਹੀਨੇ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।