ਖਰੜ੍ਹ, 31 ਅਗਸਤ (ਗੁਰਮੁੱਖ ਸਿੰਘ ਮਾਨ)-ਸ੍ਰੀ ਬਾਂਕੇ ਬਿਹਾਰੀ ਮੰਦਿਰ ਖਰੜ ਵਿਖੇ ਰਾਧਾ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਸ਼ਹਿਰ ਨਿਵਾਸੀਆਂ ਅਤੇ ਦੂਰ ਦਰਾਡੇ ਤੋਂ ਸ਼ਰਧਾਲੂ ਅਤੇ ਸੰਗਤਾਂ ਨੇ ਮੰਦਰ ਪੁੱਜ ਕੇ ਮੱਥਾ ਟੇਕਿਆ | ਗਊਸ਼ਾਲਾ ਸੇਵਾ ਸਮਿਤੀ ਖਰੜ ਦੇ ਮੁਖੀ ਭੁਪਿੰਦਰ ਸ਼ਰਮਾ ਨੇ ਦੱਸਿਆ ਕਿ ਵਰਿੰਦਾਵਨ ਦੀ ਤਰਜ਼ ਤੇ ਬਰਸਾਨਾ ਵਿਚ ਰਾਧਾ ਅਸ਼ਟਮੀ ਮਨਾਈ ਜਾਂਦੀ ਹੈ ਉਸੇ ਤਰ੍ਹਾਂ ਸ੍ਰੀ ਬਾਂਕੇ ਬਿਹਾਰੀ ਮੰਦਿਰ ਖਰੜ ਅਤੇ ਸ੍ਰੀ ਗੋਪਾਲ ਮਾਤਾ ਅੰਬਿਦਾ ਦੇਵੀ ਗਊਸ਼ਾਲਾ ਸੇਵਾ ਸੰਮਤੀ ਦੁਆਰਾ ਸੋਭਾ ਯਾਤਰਾ ਵੀ ਸਜਾਈ ਗਈ ਜੋ ਮੰਦਿਰ ਤੋਂ ਆਰੰਭ ਹੋ ਕੇ ਲਾਂਡਰਾਂ ਰੋਡ, ਆਰੀਆਂ ਕਾਲਜ ਰੋਡ, ਮੇਨ ਬਜ਼ਾਰ, ਗਾਂਧੀ ਬਜ਼ਾਰ ਸਮੇਤ ਹੋਰ ਵੱਖ ਵੱਖ ਮੁਹੱਲਿਆਂ ਤੇ ਬਜ਼ਾਰਾਂ ਨੂੰ ਹੁੰਦੀ ਹੋਈ ਮੰਦਿਰ ਵਿਚ ਸਮਾਪਤ ਹੋਈ | ਸੋਭਾ ਯਾਤਰਾ ਦਾ ਵੱਖ-ਵੱਖ ਥਾਵਾਂ 'ਤੇ ਫੁੱਲਾਂ ਦੀ ਵਰਖਾ ਨਾਲ ਸੰਗਤਾਂ ਵਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਗਊਸ਼ਾਲਾ ਕਮੇਟੀ ਦੇ ਸਮੂਹ ਅਹੁਦੇਦਾਰ ਤੇ ਮੈਂਬਰ, ਅਮਿਤ ਸੇਠੀ, ਰਾਜੇਸ਼ ਮਲਿਕ, ਪੰਡਿਤ ਚੰਦਨ ਮਿਸ਼ਰਾ, ਡਾ. ਮਹਿੰਦਰ ਸਿੰਘ, ਮੈਨੇਜ਼ਰ ਮਹਿੰਦਰ ਬਜਾਜ਼, ਮੋਹਿਤ ਕੁਮਾਰ, ਅਰੁਣ ਉਪਲ, ਰਣਜੀਤ ਸਿੰਘ, ਭਜਨ ਸਮਾਰਟ ਮਦਨ ਸੌਕੀ, ਪੰਕਜ ਕੁਮਾਰ, ਭੁਪਿੰਦਰ ਕਾਲੀਆਂ, ਰਾਕੇਸ਼ ਭੱਲਾ, ਸਮੇਤ ਹੋਰ ਆਗੂਆਂ ਨੇ ਵਿਸੇਸ ਤੌਰ 'ਤੇ ਹਾਜ਼ਰੀ ਲਗਵਾਈ |