13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਕੁਰਾਲੀ ਸਥਿਤ ਪਾਵਰਕਾਮ ਦੇ ਦਫ਼ਤਰ ਦੀ ਇਮਾਰਤ ਦੀ ਹਾਲਤ ਖਸਤਾ ਹੋਣ ਕਾਰਨ ਲੋਕ ਅਤੇ ਦਫ਼ਤਰੀ ਕਰਮਚਾਰੀ ਪ੍ਰੇਸ਼ਾਨ <br/>

ਕੁਰਾਲੀ ਦੇ ਪਾਵਰਕਾਮ ਦੇ ਦਫ਼ਤਰ ਅੰਦਰ ਖੜਿ੍ਹਆ ਬਰਸਾਤੀ ਪਾਣੀ | (ਸੱਜੇ) ਕੁਰਾਲੀ ਦੇ ਪਾਵਰਕਾਮ ਦੇ ਦਫ਼ਤਰ ਦੀ ਛੱਤ 'ਚੋਂ ਪਾਣੀ ਰਿਸਣ ਕਾਰਨ ਮੁਲਜ਼ਮਾਂ ਵਲੋਂ ਤਿ੍ਪਾਲ ਨਾਲ ਢੱਕੇ ਹੋਏ ਕੰਪਿਊਟਰ | ਤਸਵੀਰਾਂ : ਹਰਪ੍ਰੀਤ ਸਿੰਘ <br/> 03-09-2025
ਕੁਰਾਲੀ, 2 ਸਤੰਬਰ (ਹਰਪ੍ਰੀਤ ਸਿੰਘ)-ਬੀਤੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਨੇ ਜਿਥੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ, ਉਥੇ ਹੀ ਸ਼ਹਿਰ ਦੇ ਮੋਰਿੰਡਾ ਮਾਰਗ 'ਤੇ ਸਥਿਤ ਪਾਵਰਕਾਮ ਦੇ ਦਫ਼ਤਰ ਦੀ ਇਮਾਰਤ ਦੀ ਹਾਲਤ ਹੋਰ ਖਸਤਾ ਹੁੰਦੀ ਜਾ ਰਹੀ ਹੈ | ਅੱਜ ਦਿਨ 'ਚ ਭਾਵੇਂ ਸ਼ਹਿਰ 'ਚ ਬਰਸਾਤ ਤੋਂ ਬਚਾਅ ਰਿਹਾ, ਪਰ ਪਾਵਰਕਾਮ ਦੇ ਦਫ਼ਤਰ ਦੀਆਂ ਛੱਤਾਂ 'ਚੋਂ ਰਿਸਦਾ ਪਾਣੀ ਦਫ਼ਤਰ 'ਚ ਆਉਣ ਵਾਲੇ ਲੋਕਾਂ ਅਤੇ ਦਫ਼ਤਰ ਦੇ ਸਟਾਫ਼ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ | ਇਲਾਕੇ ਦੇ ਲੋਕਾਂ ਨੇ ਇਸ ਖਸਤਾ ਹਾਲਤ ਇਮਾਰਤ ਨੂੰ ਅਸੁਰੱਖਿਅਤ ਐਲਾਨਣ ਅਤੇ ਵਿਭਾਗ ਦੀ ਨਵੀਂ ਇਮਾਰਤ ਬਣਾਏ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾ ਹੋ ਸਕੇ | ਦਫ਼ਤਰ 'ਚ ਆਪਣੇ ਕੰਮਾਂਕਾਰਾਂ ਲਈ ਪਹੁੰਚੇ ਕੁਲਜੀਤ ਸਿੰਘ, ਬਿ੍ਜ ਮੋਹਨ, ਰਵੀ ਕੁਮਾਰ, ਰਵਿੰਦਰ ਸਿੰਘ, ਜਗਪ੍ਰੀਤ ਸਿੰਘ ਅਤੇ ਪਰਮਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਪਾਵਰਕਾਮ ਦੇ ਦਫ਼ਤਰ ਦੀ ਇਸ ਇਮਾਰਤ ਦੀ ਹਾਲਤ ਦਿਨੋਂ ਦਿਨ ਖਸਤਾ ਹੁੰਦੀ ਜਾ ਰਹੀ ਹੈ | ਪਰਮਿੰਦਰ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਅੱਜ ਉਹ ਦਫ਼ਤਰ 'ਚ ਆਪਣੇ ਕੰਮਾਂ ਲਈ ਆਏ ਸਨ | ਉਨ੍ਹਾਂ ਕਿਹਾ ਕਿ ਭਾਵੇਂ ਜਦੋਂ ਉਹ ਦਫ਼ਤਰ ਪਹੁੰਚੇ ਮੀਂਹ ਬੰਦ ਸੀ, ਪਰ ਇਸ ਤੇ ਬਾਵਜੂਦ ਛੱਤਾਂ 'ਚੋਂ ਲਗਾਤਾਰ ਪਾਣੀ ਰਿਸਦਾ ਹੋਣ ਕਾਰਨ ਦਫ਼ਤਰ ਦੇ ਸਾਰੇ ਕਮਰੇ ਜਲ-ਥਲ ਹੋਏ ਪਏ ਸਨ | ਉਨ੍ਹਾਂ ਪਾਵਰਕਾਮ ਦੇ ਕਰਮਚਾਰੀਆਂ ਵਲੋਂ ਤਿ੍ਪਾਲਾਂ ਨਾਲ ਢੱਕੇ ਕੰਪਿਊਟਰ ਦਿਖਾਉਂਦੇ ਹੋਏ ਕਿਹਾ ਕਿ ਇਮਾਰਤ ਦੀ ਖਸਤਾ ਹਾਲਤ ਹੋਣ ਕਾਰਨ ਜਿਥੇ ਵਿਭਾਗ ਨੂੰ ਕਰੋੜਾਂ ਰੁ. ਦਾ ਮਾਲੀ ਨੁਕਸਾਨ ਹੋ ਸਕਦਾ ਹੈ, ਉਥੇ ਹੀ ਇਹ ਦਫ਼ਤਰ ਆਉਣ-ਜਾਣ ਵਾਲਿਆਂ ਅਤੇ ਕਰਮਚਾਰੀਆਂ ਲਈ ਜਾਨ ਦਾ ਖੋਹ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਵਲੋਂ ਸਰਕਾਰੀ ਦਫ਼ਤਰਾਂ ਦੀ ਹਾਲਤ ਸੁਧਾਰਨ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਖੰਡਰ ਬਣ ਰਹੀ ਇਸ ਇਮਾਰਤ ਵੱਲ ਕਿਸੇ ਵਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ | ਸ਼ਹਿਰ ਵਾਸੀਆਂ ਨੇ ਪਾਵਰਕਾਮ ਦੀ ਇਸ ਖਸਤਾ ਹਾਲਤ ਇਮਾਰਤ ਨੂੰ ਅਣਸੁਰੱਖਿਤ ਐਲਾਨਣ ਦੀ ਮੰਗ ਕਰਦੇ ਹੋਏ ਵਿਭਾਗ ਤੋਂ ਸ਼ਹਿਰ 'ਚ ਨਵੀਂ ਇਮਾਰਤ ਬਣਾਏ ਜਾਣ ਦੀ ਮੰਗ ਕੀਤੀ ਹੈ | ਦੂਜੇ ਪਾਸੇ ਇਸ ਮਾਮਲੇ ਸੰਬੰਧੀ ਸੰਪਰਕ ਕਰਨ 'ਤੇ ਵਿਭਾਗ ਦੇ ਸਥਾਨਕ ਐਸ. ਡੀ. ਓ. ਸਤਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਮਾਰਤ ਦੀ ਖਸਤਾ ਹਾਲਤ ਸੰਬੰਧੀ ਉੱਚ ਅਧਿਕਾਰੀਆਂ ਨੂੰ ਲਿਖਤੀ ਤੌਰ 'ਤੇ ਜਾਣੂ ਕਰਵਾਉਂਦੇ ਹੋਏ ਜ਼ਰੂਰੀ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ | ਇਸੇ ਦੌਰਾਨ ਜਦੋਂ ਵਿਭਾਗ ਦੇ ਚੀਫ਼ ਇੰਜੀਨੀਅਰ ਆਰ. ਕੇ. ਮਿੱਤਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਪਹਿਲਾਂ ਤੋਂ ਹੀ ਖਸਤਾ ਹਾਲਤ ਇਮਾਰਤਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਵਿਭਾਗ ਦੇ ਸਿਵਲ ਡਿਪਾਰਟਮੈਂਟ ਨੂੰ ਇਸ ਸੰਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਰਿਪੋਰਟ ਤੋਂ ਬਾਅਦ ਅਣਸੁਰੱਖਿਤ ਐਲਾਨੀਆਂ ਜਾਣ ਵਾਲੀਆਂ ਇਮਾਰਤਾਂ ਦੀ ਥਾਂ ਨਵੀਆਂ ਇਮਾਰਤਾਂ ਬਣਾਈਆਂ ਜਾਣਗੀਆਂ ਅਤੇ ਜਿਨ੍ਹਾਂ ਇਮਾਰਤਾਂ ਦੀ ਮੁਰੰਮਤ ਹੋ ਸਕਦੀ ਹੈ, ਉਨ੍ਹਾਂ ਦੀ ਮੁਰੰਮਤ ਕਰਵਾਈ ਜਾਵੇਗੀ |

ਪਿਛਲੀ ਖ਼ਬਰ ਖਸਤਾ ਹਾਲ ਸੜਕਾਂ ਤੇ ਟੁੱਟੀਆਂ ਪੁਲੀਆਂ ਦੀ ਸਮੱਸਿਆ ਨੂੰ ਲੈ ਕੇ ਵੱਖ-ਵੱਖ ਪਿੰਡਾਂ 'ਤੇ ਆਧਾਰਿਤ ਵਫ਼ਦ ਵਲੋਂ ਰਾਣਾ ਗਿੱਲ... ਅਗਲੀ ਖ਼ਬਰ ਵੋਟ ਚੋਰੀ ਦਾ ਮਾਮਲਾ ਉਜਾਗਰ ਕਰਕੇ ਰਾਹੁਲ ਗਾਂਧੀ ਨੇ ਭਾਜਪਾ ਦੀ ਧਾਂਦਲੀ ਨੂੰ ਲੋਕਾਂ ਸਾਹਮਣੇ ਲਿਆਂਦਾ- ਸਿੱਧੂ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।