22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਵਿਦਿਆਰਥੀ ਪ੍ਰੀਸ਼ਦ ਦੀਆਂ ਚੋਣਾਂ 'ਚ ਸਰਬਜੀਤ ਸਿੰਘ ਪ੍ਰਧਾਨ ਅਤੇ ਜਨਰਲ ਸਕੱਤਰ ਜ਼ਾਹਿਦ ਅਹਿਮਦ ਦਾਰ ਚੁਣੇ <br/>

ਅਜੀਤ ਡੈਸਕ 04-09-2025
ਚੰਡੀਗੜ੍ਹ, 3 ਸਤੰਬਰ (ਪ੍ਰੋ. ਅਵਤਾਰ ਸਿੰਘ) - ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26, ਚੰਡੀਗੜ੍ਹ ਨੇ ਅੱਜ ਅਕਾਦਮਿਕ ਸੈਸ਼ਨ 2025-26 ਲਈ ਵਿਦਿਆਰਥੀ ਪ੍ਰੀਸ਼ਦ ਦੀ ਚੋਣ ਕਰਵਾਈ | ਚੋਣ ਪ੍ਰਕਿਰਿਆ ਮੁੱਖ ਚੋਣ ਅਧਿਕਾਰੀ ਪਿ੍ੰਸੀਪਲ ਡਾ. ਜਸਵਿੰਦਰ ਸਿੰਘ, ਉੱਪ ਚੋਣ ਅਧਿਕਾਰੀ ਹਰਭਜਨ ਸਿੰਘ, ਰਿਟਰਨਿੰਗ ਅਧਿਕਾਰੀ ਤੇ ਡੀਨ ਵਿਦਿਆਰਥੀ ਭਲਾਈ ਭੁਪਿੰਦਰ ਸਿੰਘ ਅਤੇ ਅਨੁਸ਼ਾਸਨ ਕੋਆਰਡੀਨੇਟਰ ਡਾ. ਜਗਦੀਪ ਸਿੰਘ ਦੀ ਨਿਗਰਾਨੀ ਹੇਠ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹੀ | ਵੋਟਿੰਗ ਪ੍ਰਕਿਰਿਆ ਨੂੰ ਸੁਚਾਰੂ ਅਤੇ ਸਫ਼ਲਤਾਪੂਰਬਕ ਢੰਗ ਨਾਲ ਯਕੀਨੀ ਬਣਾਉਣ ਲਈ ਕਾਲਜ ਦੇ ਸਾਰੇ ਫੈਕਲਟੀ ਮੈਂਬਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਸਨ |
ਵੋਟਾਂ ਦੀ ਗਿਣਤੀ ਅਤੇ ਵੋਟ-ਪਰਚੀਆਂ ਦੀ ਅਧਿਕਾਰਤ ਜਾਂਚ ਤੋਂ ਬਾਅਦ, ਹੇਠ ਲਿਖੇ ਉਮੀਦਵਾਰ ਵਿਦਿਆਰਥੀ ਪ੍ਰੀਸ਼ਦ ਲਈ ਚੁਣੇ ਗਏ: ਪ੍ਰਧਾਨ: ਸਰਬਜੀਤ ਸਿੰਘ (ਐੱਮ ਏ 1 ਅੰਗਰੇਜ਼ੀ ) ਤੋਂ ਖ਼ਾਲਸਾ ਕਾਲਜ ਸਟੂਡੈਂਟ ਯੂਨੀਅਨ, ਉਪ ਪ੍ਰਧਾਨ ਰੋਹਿਤ (ਕਲਾਸ - ਬੀ.ਏ. 1 ) ਖ਼ਾਲਸਾ ਕਾਲਜ ਸਟੂਡੈਂਟ ਯੂਨੀਅਨ, ਜਨਰਲ ਸਕੱਤਰ: ਜ਼ਾਹਿਦ ਅਹਿਮਦ ਦਾਰ (ਕਲਾਸ - ਬੀ. ਐੱਸ. ਸੀ. 3) ਖ਼ਾਲਸਾ ਕਾਲਜ ਸਟੂਡੈਂਟ ਯੂਨੀਅਨ ਪਾਰਟੀ, ਸੰਯੁਕਤ ਸਕੱਤਰ: ਤਨਿਸ਼ਪ੍ਰੀਤ ਸਿੰਘ (ਬੀ.ਕਾਮ. 3)ਖ਼ਾਲਸਾ ਕਾਲਜ ਸਟੂਡੈਂਟ ਯੂਨੀਅਨ ਪਾਰਟੀ | ਇਹਨਾਂ ਚੁਣੇ ਹੋਏ ਅਹੁਦੇਦਾਰਾਂ ਤੋਂ ਇਲਾਵਾ, ਬੀ.ਏ., ਬੀ.ਕਾਮ., ਬੀ.ਬੀ.ਏ., ਬੀ.ਸੀ.ਏ., ਬੀ.ਐੱਸ.ਸੀ., ਐੱਮ.ਏ.,ਐੱਮ.ਕਾਮ., ਅਤੇ ਐੱਮ.ਐੱਸ.ਸੀ. ਸਮੇਤ ਵੱਖ-ਵੱਖ ਵਿਸ਼ਿਆਂ ਦੇ ਕਈ ਕਲਾਸ ਪ੍ਰਤੀਨਿਧੀਆਂ ਨੂੰ ਬਿਨਾ ਵਿਰੋਧ ਚੁਣਿਆ ਗਿਆ ਜਿਸ ਰਾਹੀਂ ਅਕਾਦਮਿਕ ਵਿਸ਼ਿਆਂ ਵਿੱਚ ਵਿਆਪਕ ਪ੍ਰਤੀਨਿਧਤਾ ਯਕੀਨੀ ਬਣਾਈ ਗਈ | ਭਾਰੀ ਬਾਰਸ਼ ਦੇ ਬਾਵਜੂਦ, ਚੋਣਾਂ ਵਿਚ 30.54% ਵਿਦਿਆਰਥੀਆਂ ਵਲੋਂ ਉਤਸ਼ਾਹਪੂਰਬਕ ਹਿੱਸਾ ਲਿਆ ਗਿਆ, ਜੋ ਕਿ ਲੀਡਰਸ਼ਿਪ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸਮੂਹਿਕ ਜ਼ਿੰਮੇਵਾਰੀ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ | ਨਵੀਂ ਚੁਣੀ ਗਈ ਕੌਂਸਲ ਆਉਣ ਵਾਲੇ ਸੈਸ਼ਨ ਵਿੱਚ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਅਕਾਦਮਿਕ ਉੱਤਮਤਾ, ਸਹਿ-ਪਾਠਨ ਗਤੀਵਿਧੀਆਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਸਬੰਧੀ ਪਹਿਲਕਦਮੀਆਂ ਵੱਲ ਸੇਧਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ | ਪਿ੍ੰਸੀਪਲ ਡਾ. ਜਸਵਿੰਦਰ ਸਿੰਘ ਨੇ ਨਵੀਂ ਚੁਣੀ ਗਈ ਕੌਂਸਲ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਮਰਪਣ ਅਤੇ ਇਮਾਨਦਾਰੀ ਨਾਲ ਸੇਵਾ ਕਰਨ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਜਨ ਸਿਹਤ ਮੰਤਰੀ ਰਣਬੀਰ ਗੰਗਵਾ ਵਲੋਂ ਬਾਰਿਸ਼ ਦੀ ਸਥਿਤੀ 'ਤੇ ਹੰਗਾਮੀ ਮੀਟਿੰਗ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਵਿਚ ਏ. ਬੀ. ਵੀ. ਪੀ. ਦਾ ਕਬਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।