22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਮੁਬਾਰਕਪੁਰ ਦੇ ਰੇਲਵੇ ਅੰਡਰਪਾਥ 'ਚ ਭਰੇ ਪਾਣੀ 'ਚ ਫਸੀ ਜੀਪ <br/>

ਅਜੀਤ ਡੈਸਕ 04-09-2025
ਡੇਰਾਬੱਸੀ, 3 ਸਤੰਬਰ (ਗੁਰਮੀਤ ਸਿੰਘ)-1.66 ਕਰੋੜ ਰੁ. ਖ਼ਰਚ ਕੇ ਮੁਬਾਰਕਪੁਰ ਦੇ ਰੇਲਵੇ ਅੰਡਰ-ਪਾਥ ਦਾ ਨਵੀਨੀਕਰਨ ਕੀਤਾ ਗਿਆ ਸੀ ਅਤੇ ਉਸ ਸਮੇਂ ਦਾਅਵਾ ਕੀਤਾ ਗਿਆ ਸੀ ਕਿ ਇਥੇ ਕਦੇ ਬਾਰਿਸ਼ ਦਾ ਪਾਣੀ ਨਹੀਂ ਭਰੇਗਾ ਅਤੇ ਲੋਕਾਂ ਨੂੰ ਆਉਣ-ਜਾਣ 'ਚ ਕੋਈ ਦਿੱਕਤ ਪੇਸ਼ ਨਹੀਂ ਆਵੇਗੀ, ਪਰ ਇਸ ਦੇ ਬਾਵਜੂਦ ਇਥੇ ਬਾਰਿਸ਼ ਦਾ ਪਾਣੀ ਭਰਨ ਦੀ ਸਮੱਸਿਆ ਨਿਰੰਤਰ ਜਾਰੀ ਹੈ | ਅੱਜ ਫਿਰ ਇਸ ਅੰਡਰ-ਪਾਣ 'ਚ ਬਾਰਿਸ਼ ਦਾ ਪਾਣੀ ਭਰ ਗਿਆ | ਇਸ ਦੇ ਚਲਦਿਆਂ ਇਕ ਪਾਸੇ ਨਗਰ ਕੌਂਸਲ ਵਲੋਂ ਟਰਾਲੀ ਲਗਾ ਕੇ ਰਾਹ ਬੰਦ ਕਰ ਦਿੱਤਾ ਗਿਆ, ਲੇਕਿਨ ਦੂਜੇ ਪਾਸੇ ਰਾਹ ਖੁੱਲ੍ਹਾ ਹੋਣ ਕਾਰਨ ਲੋਕ ਆਪਣੀ ਜਾਨ ਨੂੰ ਖ਼ਤਰੇ 'ਚ ਪਾ ਕੇ ਇਥੋਂ ਨਿਕਲਦੇ ਦੇਖੇ ਗਏ | ਇਸੇ ਦੌਰਾਨ ਇਕ ਜੀਪ ਪਾਣੀ 'ਚ ਬੰਦ ਹੋ ਗਈ, ਜਿਸ ਨੂੰ ਲੋਕਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ | ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਨਵੀਨੀਕਰਨ ਦੇ ਨਾਂਅ 'ਤੇ ਕਰੋੜਾਂ ਰੁ. ਬਰਬਾਦ ਕੀਤੇ ਗਏ ਹਨ |

ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਹਰ ਪਿੰਡ 'ਚੋਂ ਫ਼ੰਡ ਇਕੱਠਾ ਕਰ ਕੇ ਲੋੜਵੰਦਾਂ ਤੱਕ ਪਹੁੰਚਾਇਆ ਜਾਵੇ-ਕਿਸਾਨ ਯੂਨੀਅਨ <br/>... ਅਗਲੀ ਖ਼ਬਰ ਜ਼ਿਲ੍ਹਾ ਪੰਚਕੂਲਾ ਅੰਦਰ ਲਗਾਤਾਰ ਹੋ ਰਹੀ ਬਰਸਾਤ ਕਰਕੇ ਕਈ ਖੇਤਰਾਂ 'ਚ ਹੋਇਆ ਨੁਕਸਾਨ-ਡੀ. ਸੀ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।