22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਮਨੀਮਾਜਰਾ 'ਚ ਸੋਨੇ ਦੇ ਸ਼ੋਰੂਮ ਤੋਂ ਲੁੱਟ ਦੀ ਕੋਸ਼ਿਸ਼ ਨਾਕਾਮ

ਅਜੀਤ ਡੈਸਕ 23-09-2025
ਚੰਡੀਗੜ੍ਹ, 22 ਸਤੰਬਰ (ਕਪਿਲ ਵਧਵਾ)-ਮਨੀਮਾਜਰਾ ਵਿਖੇ ਕਾਲਕਾ-ਸ਼ਿਮਲਾ ਹਾਈਵੇ ਕਿਨਾਰੇ ਸਥਿਤ ਰਿਲਾਇੰਸ ਜੁਵੈਲਜ਼ ਸ਼ੋਰੂਮ ਵਿਚ ਦੋ ਨਕਾਬਪੋਸ਼ਾਂ ਵਲੋਂ ਕੀਤੀ ਗਈ ਲੁੱਟ ਦੀ ਕੋਸ਼ਿਸ਼ ਸੁਰੱਖਿਆ ਗਾਰਡ ਦੀ ਸਾਵਧਾਨੀ ਤੇ ਹਿੰਮਤ ਨਾਲ ਨਾਕਾਮ ਰਹੀ | ਜਾਣਕਾਰੀ ਮੁਤਾਬਿਕ, ਇਹ ਘਟਨਾ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਦੀ ਹੈ | ਇਸ ਮੌਕੇ 2:30 ਤੋਂ 3 ਵਜੇ ਦੇ ਕਰੀਬ ਜਦੋਂ ਸ਼ੋਰੂਮ 'ਚ ਡਿਊਟੀ 'ਤੇ ਤੈਨਾਤ ਗਾਰਡ ਸੁਰਿੰਦਰ ਕੁਮਾਰ ਤਾਇਨਾਤ ਸੀ | ਉਸ ਨੇ ਦੱਸਿਆ ਕਿ ਦੋ ਨਕਾਬਪੋਸ਼ ਅਚਾਨਕ ਉੱਥੇ ਆਏ | ਉਨ੍ਹਾਂ 'ਚੋਂ ਇਕ ਨੇ ਚਾਕੂ ਦਿਖਾ ਕੇ ਉਸਨੂੰ ਕੁਰਸੀ 'ਤੇ ਬੈਠਿਆ ਨੂੰ ਕਾਬੂ ਕਰ ਲਿਆ, ਜਦਕਿ ਦੂਜਾ ਸ਼ੋਰੂਮ ਦਾ ਤਾਲਾ ਤੋੜਨ ਦੀ ਕੋਸ਼ਿਸ਼ ਕਰਨ ਲੱਗਾ | ਇਸ ਦੌਰਾਨ ਸੁਰਿੰਦਰ ਨੇ ਹਿੰਮਤ ਦਿਖਾਈ ਅਤੇ ਆਪਣੇ ਆਪ ਨੂੰ ਛੁਡਾ ਕੇ ਨਾਲ ਵਾਲੇ ਸ਼ੋਰੂਮ ਦੇ ਗਾਰਡ ਨੂੰ ਮੌਕੇ 'ਤੇ ਬੁਲਾ ਲਿਆ | ਦੋਵੇਂ ਗਾਰਡਾਂ ਦੀ ਸਾਵਧਾਨੀ ਦੇਖ ਕੇ ਲੁਟੇਰੇ ਘਬਰਾ ਗਏ ਤੇ ਕਾਰ ਵਿਚ ਬੈਠ ਕੇ ਫ਼ਰਾਰ ਹੋ ਗਏ | ਸੂਚਨਾ ਮਿਲਣ 'ਤੇ ਸ਼ੋਰੂਮ ਮੈਨੇਜਰ ਸੰਦੀਪ ਡੋਗਰਾ ਵੀ ਮੌਕੇ 'ਤੇ ਪਹੁੰਚੇ | ਪੁਲਿਸ ਨੇ ਗਾਰਡ ਦੇ ਬਿਆਨ 'ਤੇ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਦੇ 205ਵੇਂ ਦਿਨ ਪੰਜਾਬ ਪੁਲਿਸ ਵਲੋਂ 922 ਗ੍ਰਾਮ ਹੈਰੋਇਨ ਨਾਲ 81 ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਤਸੌਲੀ ਪਿੰਡ 'ਚ ਔਰਤ ਨਾਲ ਕੁੱਟਮਾਰ, ਦੋ ਰਿਸ਼ਤੇਦਾਰਾਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।