ਐੱਸ. ਏ. ਐੱਸ. ਨਗਰ, 17 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਸੀ. ਜੀ. ਸੀ. ਲਾਂਡਰਾਂ ਦੇ ਰਾਈਜ਼ ਵਿਭਾਗ ਵਲੋਂ ਸਿੱਖਿਆ ਮੰਤਰਾਲੇ ਤੇ ਨੀਤੀ ਆਯੋਗ ਦੇ ਸਹਿਯੋਗ ਨਾਲ 'ਵਿਕਸਿਤ ਭਾਰਤ ਬਿਲਡਾਥਾਨ' ਦੇ ਤਹਿਤ ਜਾਗਰੂਕਤਾ ਮੁਹਿੰਮ ਚਲਾਈ ਗਈ | ਇਸ ਮੁਹਿੰਮ ਤਹਿਤ ਏ. ਸੀ. ਆਈ. ਸੀ. ਰਾਈਜ਼ ਐਸੋਸੀਏਸ਼ਨ ਸੀ. ਜੀ. ਸੀ. ਲਾਂਡਰਾਂ ਦੀਆਂ 10 ਟੀਮਾਂ ਨੇ ਪੰਜਾਬ ਭਰ ਦੇ 10 ਜ਼ਿਲਿ੍ਹਆਂ ਜਿਵੇਂ ਮੁਹਾਲੀ, ਸ੍ਰੀ ਫ਼ਤਹਿਗੜ੍ਹ ਸਾਹਿਬ, ਅੰਮਿ੍ਤਸਰ, ਜਲੰਧਰ, ਰੋਪੜ, ਸੰਗਰੂਰ, ਲੁਧਿਆਣਾ, ਮੋਗਾ, ਪਟਿਆਲਾ ਅਤੇ ਮਾਨਸਾ ਦਾ ਦੌਰਾ ਕੀਤਾ | ਵੱਖ-ਵੱਖ ਸੈਸ਼ਨਾਂ ਦੌਰਾਨ ਟੀਮ ਨੇ ਬਿਲਡਾਥਾਨ ਦੇ ਢਾਂਚੇ ਤੇ ਉਦੇਸ਼ਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ, ਜਿਸ ਦੌਰਾਨ ਮੁੱਖ ਤੌਰ 'ਤੇ ਆਤਮ-ਨਿਰਭਰ ਭਾਰਤ, ਸਮਿ੍ੱਧ ਭਾਰਤ, ਸਵਦੇਸ਼ੀ ਅਤੇ ਵੋਕਲ ਫਾਰ ਲੋਕਲ ਨੂੰ ਉਜਾਗਰ ਕੀਤਾ ਗਿਆ | ਇਸ ਮੁਹਿੰਮ ਦੇ ਭਾਗੀਦਾਰਾਂ ਨੂੰ ਬਿਲਡਾਥਾਨ ਦੇ 1 ਕਰੋੜ ਰੁ. ਦੇ ਮਹੱਤਵਪੂਰਨ ਇਨਾਮ ਪੂਲ ਬਾਰੇ ਵੀ ਜਾਣਕਾਰੀ ਦਿੱਤੀ ਗਈ, ਜੋ ਕਿ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਦੇ ਜੇਤੂਆਂ 'ਚ ਵੰਡਿਆ ਗਿਆ | ਇਸ ਮੁਹਿੰਮ ਦੀ ਅਗਵਾਈ ਏ. ਸੀ. ਆਈ. ਸੀ. ਰਾਈਜ਼ ਸੀ. ਜੀ. ਸੀ. ਲਾਂਡਰਾਂ ਦੇ ਫੈਕਲਟੀ ਮੈਂਬਰਾਂ ਤੇ ਸਲਾਹਕਾਰਾਂ ਦੇ ਇਕ ਸਮਰਪਿਤ ਸਮੂਹ ਵਲੋਂ ਕੀਤੀ ਗਈ | ਇਸ ਮੁਹਿੰਮ ਬਾਰੇ ਗੱਲਬਾਤ ਕਰਦਿਆਂ ਪ੍ਰੋ. (ਡਾ.) ਰਾਜਦੀਪ ਸਿੰਘ ਕੈਂਪਸ ਡਾਇਰੈਕਟਰ ਸੀ. ਜੀ. ਸੀ. ਲਾਂਡਰਾਂ ਨੇ ਕਿਹਾ ਕਿ ਵਿਕਸਿਤ ਭਾਰਤ ਬਿਲਡਾਥਾਨ ਸਾਡੇ ਦੇਸ਼ ਦੇ ਨੌਜਵਾਨਾਂ 'ਚ ਪਰਿਵਰਤਨ ਦੇ ਏਜੰਟ ਵਜੋਂ ਵਿਸ਼ਵਾਸ ਨੂੰ ਦਰਸਾਉਂਦਾ ਹੈ | ਇਸੇ ਦੌਰਾਨ ਨੇਹਾ ਸ਼ਰਮਾ ਡੀਨ ਰਿਸਰਚ ਏ. ਸੀ. ਆਈ. ਸੀ. ਰਾਈਜ਼ ਸੀ. ਜੀ. ਸੀ. ਲਾਂਡਰਾਂ ਨੇ ਕਿਹਾ ਕਿ ਇਸ ਮੁਹਿੰਮ ਰਾਹੀਂ ਅਸੀਂ ਵਿਚਾਰਾਂ ਅਤੇ ਕਾਰਵਾਈ ਵਿਚਕਾਰਲੇ ਪਾੜੇ ਨੂੰ ਪੂਰਨ ਦਾ ਯਤਨ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਰਾਹੀਂ ਸੀ. ਜੀ. ਸੀ. ਲਾਂਡਰਾਂ ਨਵੀਨਤਾ ਨੂੰ ਉਤਸ਼ਾਹਿਤ ਕਰਨ, ਯੁਵਾ ਹੁਨਰ ਨੂੰ ਸਸ਼ਕਤ ਬਣਾਉਣ ਅਤੇ ਵਿਕਸਿਤ ਭਾਰਤ 2047 ਦੇ ਦਿ੍ਸ਼ਟੀਕੋਣ ਵੱਲ ਸਾਰਥਕ ਯੋਗਦਾਨ ਪਾਉਣ ਦੇ ਆਪਣੇ ਮਿਸ਼ਨ ਨੂੰ ਬਰਕਰਾਰ ਰੱਖਦਾ ਹੈ |