17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸ਼੍ਰੋਮਣੀ ਅਕਾਲੀ ਦਲ ਵਲੋਂ ਕੁਲਦੀਪ ਸਿੰਘ ਬੈਰੋਂਪੁਰ ਜ਼ਿਲ੍ਹਾ ਮੁਹਾਲੀ ਦੇ ਦਫ਼ਤਰ ਸਕੱਤਰ ਨਿਯੁਕਤ <br/>

ਅਜੀਤ ਡੈਸਕ 18-10-2025
ਐੱਸ. ਏ. ਐੱਸ. ਨਗਰ, 17 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੇ ਕੀਤੇ ਜਾ ਰਹੇ ਵਿਸਥਾਰ ਦੀ ਲਗਾਤਾਰਤਾ 'ਚ ਜ਼ਿਲ੍ਹਾ ਮੁਹਾਲੀ 'ਚ ਦਫ਼ਤਰ ਸਕੱਤਰ ਦੀ ਨਿਯੁਕਤੀ ਕੀਤੀ ਗਈ | ਪਾਰਟੀ ਦਫ਼ਤਰ ਵਲੋਂ ਜਾਰੀ ਬਿਆਨ ਅਨੁਸਾਰ ਜ਼ਿਲ੍ਹਾ ਜਥੇ. ਪਰਵਿੰਦਰ ਸਿੰਘ ਸੋਹਾਣਾ ਦੀ ਸਿਫ਼ਾਰਸ਼ 'ਤੇ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਵਲੋਂ ਕੁਲਦੀਪ ਸਿੰਘ ਬੈਰੋਂਪੁਰ ਨੂੰ ਮੁਹਾਲੀ ਜ਼ਿਲ੍ਹਾ ਜਥੇਬੰਦੀ ਦਾ ਦਫ਼ਤਰ ਸਕੱਤਰ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ ਨਾਲ ਪਾਰਟੀ ਸਰਗਰਮੀਆਂ ਨੂੰ ਵਿਊਾਤਵੱਧ ਕਰਕੇ ਪ੍ਰਭਾਵਸ਼ਾਲੀ ਤਰੀਕੇ ਨਾਲ ਹਲਕੇ ਦੇ ਲੋਕਾਂ ਸਾਹਮਣੇ ਪੇਸ਼ ਕੀਤੀ ਜਾਵੇਗਾ ਤਾਂ ਜੋ ਆਗਾਮੀ ਵਿਧਾਨ ਸਭਾ ਚੋਣਾਂ 'ਚ ਪਾਰਟੀ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ | ਕੁਲਦੀਪ ਸਿੰਘ ਬੈਰੋਂਪੁਰ ਦੀ ਇਸ ਨਿਯੁਕਤੀ ਦਾ ਪਾਰਟੀ ਆਗੂਆਂ ਕੈਪਟਨ ਰਮਨਦੀਪ ਸਿੰਘ ਬਾਵਾ, ਹਰਿੰਦਰ ਸਿੰਘ ਸੁੱਖਗੜ੍ਹ, ਬਲਜੀਤ ਸਿੰਘ ਦੈੜੀ, ਅਵਤਾਰ ਸਿੰਘ ਦਾਊਾ, ਬਲਵਿੰਦਰ ਸਿੰਘ ਲਖਨੌਰ, ਜਰਨੈਲ ਸਿੰਘ, ਬਿਕਰਮਜੀਤ ਸਿੰਘ ਗੀਗੇਮਾਜਰਾ (ਸਾਰੇ ਸਰਕਲ ਪ੍ਰਧਾਨਾਂ) ਨੇ ਸਵਾਗਤ ਕਰਦਿਆਂ ਕਿਹਾ ਇਸ ਨਾਲ ਪਾਰਟੀ ਨੂੰ ਕਾਫ਼ੀ ਮਜ਼ਬੂਤੀ ਮਿਲੇਗੀ |
17 ਐਮਓਐਚ 02


ਪਿਛਲੀ ਖ਼ਬਰ ਪੰਜਾਬ ਸਰਕਾਰ ਸਿਹਤ ਸਹੂਲਤਾਂ ਦੇਣ 'ਚ ਪੂਰਨ ਤੌਰ 'ਤੇ ਫੇਲ੍ਹ - ਖਡਿਆਲ ਅਗਲੀ ਖ਼ਬਰ ਸੀ. ਜੀ. ਸੀ. ਲਾਂਡਰਾਂ ਦੇ ਏ. ਸੀ. ਆਈ. ਸੀ. ਰਾਈਜ਼ ਵਿਭਾਗ ਨੇ ਜਾਗਰੂਕਤਾ ਮੁਹਿੰਮ ਚਲਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।