17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪੰਜਾਬ ਸਰਕਾਰ ਸਿਹਤ ਸਹੂਲਤਾਂ ਦੇਣ 'ਚ ਪੂਰਨ ਤੌਰ 'ਤੇ ਫੇਲ੍ਹ - ਖਡਿਆਲ

ਅਜੀਤ ਡੈਸਕ 18-10-2025
ਸੁਨਾਮ ਊਧਮ ਸਿੰਘ ਵਾਲਾ, 17 ਅਕਤੂਬਰ (ਧਾਲੀਵਾਲ,ਭੁੱਲਰ) - ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਖਡਿਆਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚਿਕਨਗੁਨੀਆਂ ਦੀ ਭਿਆਨਕ ਬੀਮਾਰੀ ਦੀ ਰੋਕਥਾਮ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ, ਸੁਨਾਮ ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ, ਸ਼ਹਿਰਾਂ ਵਿਚ ਇਸ ਬੀਮਾਰੀ ਨੇ ਹਰ ਘਰ ਵਿਚ ਦਸਤਕ ਦਿੱਤੀ ਹੈ, ਲੋਕਾਂ ਦੀ ਜਿੰਦਗੀ ਬੁਹਤ ਹੀ ਬਦਤਰ ਹੋਈ ਹੈ, ਸਿਰਫ ਦੋ ਨਰਸਾਂ ਅਤੇ ਇੱਕ ਦਿਨ ਫੋਗਿੰਗ ਕਰ ਕੇ ਪੱਲਾ ਝਾੜ ਕੇ ਚੰਡੀਗੜ ਬੈਠੀ ਪੰਜਾਬ ਦੀ ਆਮ ਆਦਮੀ ਕਹਾਉਣ ਵਾਲੀ ਸਰਕਾਰ, ਜਿਲੇ੍ਹ ਸੰਗਰੂਰ ਦਾ ਮੁੱਖ ਮੰਤਰੀ, ਸੁਨਾਮ ਦਾ ਮੰਤਰੀ ਅਤੇ ਪੰਜਾਬ ਪ੍ਰਧਾਨ, ਵਿੱਤ ਮੰਤਰੀ ਅਤੇ ਪਾਣੀਆਂ ਦਾ ਮੰਤਰੀ ਇੱਥੋਂ ਦੇ ਹੋਣ ਦੇ ਬਾਵਜੂਦ ਕਿਸੇ ਵੀ ਤਰਾਂ ਦੀ ਗੰਭੀਰਤਾਂ ਨਜਰ ਨਹੀਂ ਆ ਰਹੀ | ਹਲਕਾ ਵਿਧਾਇਕ ਵੱਲੋਂ ਇਸ ਸਬੰਧੀ ਕੋਈ ਵੀ ਉਪਰਾਲਾ ਨਾ ਕਰਨਾ ਬੁਹਤ ਹੀ ਮੰਦਭਾਗਾ ਹੈ ਅਤੇ ਇਸ ਗੱਲ ਤੋਂ ਸਾਫ ਪਤਾ ਲੱਗਦਾ ਹੈ ਕਿ ਸਿਹਤ ਸਹੂਲਤਾਂ ਤੇ ਵੱਡੇ-ਵੱਡੇ ਦਾਅਵੇ ਕਰਨ ਵਾਲੀ, ਇਸ਼ਤਿਹਾਰ 'ਚ ਮੈਡੀਕਲ ਸਹੂਲਤ ਦੇਣ ਵਾਲੀ ਸਰਕਾਰ ਕਿਵੇਂ ਬੁਰੀ ਤਰਾਂ ਫੇਲ੍ਹ ਹੋਈ ਹੈ |
ਪਿਛਲੀ ਖ਼ਬਰ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ-ਮੁੱਖ ਮੰਤਰੀ ਦੇ ਨਾਂਅ ਰੋਸ ਪੱਤਰ ਦਿੱਤਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਕੁਲਦੀਪ ਸਿੰਘ ਬੈਰੋਂਪੁਰ ਜ਼ਿਲ੍ਹਾ ਮੁਹਾਲੀ ਦੇ ਦਫ਼ਤਰ ਸਕੱਤਰ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।