ਚੰਡੀਗੜ੍ਹ, 17 ਅਕਤੂਬਰ (ਅਜਾਇਬ ਸਿੰਘ ਔਜਲਾ)-ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਚ ਚਰਚਿੱਤ ਤੇ ਬੇਬਾਕ ਨਾਟਕਕਾਰ, ਨਾਟ-ਨਿਰਦੇਸ਼ਕ ਅਤੇ ਫ਼ਿਲਮਕਾਰ ਪਾਲੀ ਭੁਪਿੰਦਰ ਦੇ ਪੰਜਾਬੀ ਨਾਟਕ 'ਟੈਰੋਰਿਸਟ ਪੇ੍ਰਮਿਕਾ' ਦੇ ਹਿੰਦੀ-ਰੁਪਾਂਤਰਣ ਰਾਹੀਂ ਬਚਪਨ ਤੋਂ ਆਪਣੇ ਰੰਗਕਰਮੀ ਪਿਤਾ ਇਪਟਾ, ਪੰਜਾਬ ਦੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਰਾਹੀਂ ਰੰਗਮੰਚ ਨਾਲ ਜੁੜੀ, ਵੱਡੇ ਤੇ ਛੋਟੇ ਪਰਦੇ ਦੀ ਤੇਜ਼ੀ ਨਾਲ ਉੱਭਰਦੀ ਅਦਾਕਾਰਾ ਸਾਵਣ ਰੂਪੋਵਾਲੀ (ਪੰਜਾਬੀ ਫਿਲਮ ਹਰਜੀਤਾ ਫੇਮ) ਦੀ ਸੱਤ ਸਾਲ ਬਾਅਦ ਰੰਗਮੰਚ 'ਤੇ ਵਾਪਸੀ ਸੈਂਕੜੇ ਦਰਸ਼ਕਾਂ ਤੇ ਦਰਜਨਾਂ ਵਿਦਵਾਨਾਂ, ਨਾਟਕਰਮੀਆਂ, ਫ਼ਿਲਮ ਤੇ ਰੰਗਮੰਚ ਅਦਾਕਾਰਾਂ ਦੀ ਹਾਜ਼ਰੀ ਵਿਚ ਕੀਤੀ | ਨਾਟਕ ਦਾ ਮੰਚਨ ਮੂਵਿੰਗ ਸਟਾਰ ਪੋ੍ਰਡਕਸ਼ਨ ਵਲੋਂ ਅਭੀਸ਼ੇਕ ਤਿਵਾੜੀ ਦਾ ਨਿਰਦੇਸ਼ਨ ਹੇਠ ਹੋਏ ਨਾਟਕ ਵਿਚ ਲਕਸ਼ ਦੇ ਸੰਗੀਤ, ਹਰਮੀਤ ਭੁੱਲਰ ਦੇ ਰੌਸ਼ਨੀ ਪ੍ਰਬੰਧਨ ਅਤੇ ਸੁਪ੍ਰੀਤ ਦੇ ਪਹਿਰਾਵੇ ਦੀ ਵਿਊਾਤਬੰਦੀ ਨੇ ਨਾਟਕ ਦੇ ਪ੍ਰਭਾਵ ਨਾਲ ਹੋਰ ਪ੍ਰਭਾਵਸ਼ਾਲੀ ਬਣਾਉਣ ਵਿਚ ਆਪਣਾ ਯੋਗਦਾਨ ਪਾਇਆ ਪਾਲੀ ਭੁਪਿੰਦਰ ਸਿੰਘ ਦੇ ਨਾਟਕ ਦੇ ਮੰਜਨਾਂ ਵੇਲੇ ਅਦਾਕਾਰ ਅਤੇ ਨਿਰਦੇਸ਼ਕ ਲਈ ਨਾਟਕ ਤੋਂ ਪਾਰ ਜਾ ਕੇ ਆਪਣੇ ਰੰਗ ਵਿਖਾਉਣ ਦੀ ਸੰਭਾਵਨਾ ਨਾ ਮਾਤਰ ਹੁੰਦੀ ਹੈ | ਨਾਟਕ ਦੇ ਮੰਚਨ ਉਪਰੰਤ ਨਾਟਕ ਦੇ ਲੇਖਕ ਪਾਲੀ ਭੁਪਿੰਦਰ ਨੇ ਨਾਟਕ ਦੇ ਮੰਚਨ ਤੋਂ ਸੰਤੁਸ਼ਟੀ ਜ਼ਾਹਿਰ ਕਰਦੇ ਕਿਹਾ ਕਿ ਪੰਜਾਬੀ ਨਾਟਕ, ਰਾਸ਼ਟਰੀ ਨਾਟਕ ਦੇ ਮੁਕਾਬਲੇ ਕਿਸੇ ਪੱਖੋਂ ਊਣੇ ਨਹੀਂ ਪਰ ਅਸੀਂ ਨਾਟਕਕਾਰ ਆਪਣੀ ਸਮਰੱਥਾ ਨੂੰ ਪਹਿਨਣ ਹੀ ਨਹੀਂ ਸਕੇ | ਪ੍ਰਸਿੱਧ ਲੋਕ-ਗਾਇਕਾ ਸੁੱਖੀ ਬਰਾੜ ਨੇ ਕਿਹਾ ਕਿ ਸਾਵਣ ਰੂਪੋਵਾਲੀ ਦੇ ਰੰਗਮੰਚ ਲਈ ਸਿਰੜ ਤੇ ਇਸ਼ਕ ਨੂੰ ਸਲਾਮ ਕਰਨਾ ਬਣਦਾ ਹੈ | ਇਪਟਾ ਪੰਜਾਬ ਦੇ ਪ੍ਰਧਾਨ ਨਾਟਕਰਮੀ ਸੰਜੀਵਨ ਸਿੰਘ ਨੇ ਕਿਹਾ ਮੈਂ ਤਕਰੀਬਨ 10 ਸਾਲ ਬਾਅਦ ਮੈਂ ਸਾਵਣ ਨੂੰ ਦੂਸਰੀ ਵਾਰ ਮੰਚ 'ਤੇ ਵੇਖ ਰਿਹਾਂ ਹਾਂ | ਇਸ ਮੌਕੇ ਕੁਲਜਿੰਦਰ ਸਿੱਧੂ, ਸੁੱਖੀ ਚਾਹਲ, ਰਮਨ ਢਿੱਲੋਂ, ਦਵਿੰਦਰ ਦਵੀ, ਗੋਵਰਧਨ ਗੱਬੀ, ਕਮਲ ਨੈਨ ਸਿੰਘ ਸੇਖੋਂ, ਜਗਦੀਪ ਵੜੈਚ, ਲਖਵਿੰਦਰ ਸਿੰਘ, ਤੋਂ ਇਲਾਵਾ ਭੁਪਿੰਦਰ ਸਿੰਘ ਮਲਿਕ, ਇੰਦਰਜੀਤ ਰੂਪੋਵਾਲੀ, ਸਰਬਜੀਤ ਰੂਪੋਵਾਲੀ, ਸਬਦੀਸ਼ ਤੇ ਭੱਟੀ ਭੜੀਵਾਲਾ ਵੀ ਸ਼ਾਮਿਲ ਸਨ |