16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਮੀਡੀਆ ਵਲੋਂ ਦਬਾਅ ਪਾਉਣ 'ਤੇ ਪੁਲਿਸ ਨੇ ਦੋ ਭੈਣਾਂ ਨੂੰ ਦਰੜਨ ਵਾਲਾ ਥਾਰ ਚਾਲਕ ਕੀਤਾ ਗਿ੍ਫ਼ਤਾਰ <br/>

ਅਜੀਤ ਡੈਸਕ 18-10-2025
ਚੰਡੀਗੜ੍ਹ, 17 ਅਕਤੂਬਰ (ਕਪਿਲ ਵਧਵਾ)-ਚੰਡੀਗੜ੍ਹ ਦੇ ਸੈਕਟਰ-46 'ਚ ਦੋ ਦਿਨ ਪਹਿਲਾਂ ਹੋਏ ਦਰਦਨਾਕ ਹਿੱਟ ਐਂਡ ਰਨ ਮਾਮਲੇ 'ਚ ਪੁਲਿਸ ਨੇ ਆਿਖ਼ਰਕਾਰ ਥਾਰ ਚਾਲਕ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਨੇਰੋਸ਼ਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਕਿ ਲਾਅ ਦਾ ਵਿਦਿਆਰਥੀ ਹੈ ਤੇ ਉਸਦਾ ਪਿਤਾ ਪੰਜਾਬ ਵਿਚ ਤਹਿਸੀਲਦਾਰ ਹੈ | ਪੁਲਿਸ ਨੇ ਦੱਸਿਆ ਕਿ ਆਰੋਪੀ ਦੀ ਲਾਲ ਰੰਗ ਦੀ ਥਾਰ (ਸੀ. ਐੱਚ. 01 ਸੀ. ਜੀ. 9000) ਪਹਿਲਾਂ ਹੀ ਕਬਜ਼ੇ ਵਿਚ ਲੈ ਲਈ ਗਈ ਸੀ | ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗੱਡੀ ਦੇ ਖ਼ਿਲਾਫ਼ ਪਹਿਲਾਂ ਹੀ 15 ਵਾਰ ਖ਼ਤਰਨਾਕ ਡਰਾਈਵਿੰਗ ਦੇ ਚਲਾਨ ਸਮੇਤ ਕੁੱਲ 16 ਚਲਾਨ ਜੋਂ ਕਿ ਹੋ ਚੁੱਕੇ ਸਨ ਅਤੇ ਉਨ੍ਹਾਂ ਦਾ ਹਰਜ਼ਾਨਾ ਅਜੇ ਨਹੀਂ ਭਰਿਆ ਗਿਆ ਸੀ, ਫਿਰ ਵੀ ਇਹ ਵੀ. ਆਈ. ਪੀ. ਨੰਬਰੀ ਥਾਰ ਬਿਨਾ ਰੋਕ-ਟੋਕ ਸੜਕਾਂ 'ਤੇ ਦੌੜ ਰਹੀ ਸੀ | ਇਹ ਦਰਦਨਾਕ ਹਾਦਸਾ ਬੁੱਧਵਾਰ ਦੁਪਹਿਰ ਲਗਪਗ 3 ਵਜੇ ਸੈਕਟਰ-46 ਵਿਚ ਵਾਪਰਿਆ ਸੀ | ਬੁੜੈਲ ਦੀਆਂ ਰਹਿਣ ਵਾਲੀਆਂ ਦੋ ਸਗੀ ਭੈਣਾਂ–ਸੌਜੇਫ (22) ਅਤੇ ਈਸ਼ਾ (24)–ਸੜਕ ਪਾਰ ਕਰ ਰਹੀਆਂ ਸਨ, ਜਦੋਂ ਤੇਜ਼ ਰਫ਼ਤਾਰ ਥਾਰ ਨੇ ਉਨ੍ਹਾਂ ਨੂੰ ਕੁਚਲ ਦਿੱਤਾ | ਹਾਦਸੇ ਤੋਂ ਬਾਅਦ ਆਰੋਪੀ ਗੱਡੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ | ਗੰਭੀਰ ਜ਼ਖ਼ਮੀ ਦੋਵਾਂ ਭੈਣਾਂ ਨੂੰ ਤੁਰੰਤ ਸੈਕਟਰ-32 ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਸੌਜੇਫ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ, ਜਦਕਿ ਵੱਡੀ ਭੈਣ ਈਸ਼ਾ ਦੀ ਹਾਲਤ ਇਸ ਵੇਲੇ ਵੀ ਸਥਿਰ ਦੱਸੀ ਜਾ ਰਹੀ ਹੈ | ਸੌਜੇਫ ਸੈਕਟਰ-46 ਦੇ ਦੇਵ ਸਮਾਜ ਕਾਲਜ 'ਚ ਬੀ. ਏ. ਦੀ ਵਿਦਿਆਰਥਣ ਸੀ ਤੇ ਨਾਲ ਹੀ ਬਿਊਟੀ ਪਾਰਲਰ ਦਾ ਕੋਰਸ ਕਰ ਰਹੀ ਸੀ | ਪਰਿਵਾਰ ਵਲੋਂ ਪੁਲਿਸ 'ਤੇ ਮੁਲਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਣ ਤੋਂ ਬਾਅਦ ਮੀਡੀਆ ਵਲੋਂ ਬਣੇ ਦਬਾਅ ਤੋਂ ਬਾਅਦ ਹੀ ਗਿ੍ਫ਼ਤਾਰੀ ਹੋਈ | ਇਸ ਘਟਨਾ ਨੇ ਚੰਡੀਗੜ੍ਹ ਪੁਲਿਸ ਦੀ ਢਿੱਲੀ ਕਾਰਵਾਈ ਦੀ ਪੋਲ ਖੋਲ ਦਿੱਤੀ ਹੈ |

ਪਿਛਲੀ ਖ਼ਬਰ ਅਹਿਮਦਗੜ੍ਹ ਵਾਸੀਆਂ ਵਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ 21 ਅਕਤੂਬਰ ਨੂੰ ਮਨਾਉਣ ਦਾ ਫੈਸਲਾ ਅਗਲੀ ਖ਼ਬਰ ਪਾਲੀ ਭੁਪਿੰਦਰ ਦੇ ਨਾਟਕ 'ਟੈਰੋਰਿਸਟ ਕੀ ਪੇ੍ਰਮਿਕਾ' ਰਾਹੀਂ ਸਾਵਣ ਰੂਪੋਵਾਲੀ ਦੀ ਸੱਤ ਸਾਲਾਂ ਬਾਅਦ ਰੰਗਮੰਚ 'ਤੇ ਵਾਪਸੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।