ਅਹਿਮਦਗੜ, 17 ਅਕਤੂਬਰ (ਸੁਖਜੀਤ ਸਿੰਘ ਖੇੜਾ) -ਦਿਵਾਲੀ ਅਤੇ ਬੰਦੀਛੋੜ ਦਿਵਸ ਸਬੰਧੀ ਭੰਬਲ ਭੂਸੇ ਨੂੰ ਦੂਰ ਕਰਦਿਆਂ ਸ਼ਹਿਰ ਅਹਿਮਦਗੜ ਦੇ ਬਹੁ ਗਿਣਤੀ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਮੀਟਿੰਗ ਕਰਕੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਸ ਵਾਰ ਦਿਵਾਲੀ 21 ਅਕਤੂਬਰ ਨੂੰ ਹੀ ਸ਼ਹਿਰ ਵਿਖੇ ਮਨਾਈ ਜਾਵੇਗੀ | ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ 21 ਤਰੀਕ ਨੂੰ ਹੀ ਦਿਵਾਲੀ ਤੇ ਬੰਦੀ ਛੋੜ ਦਿਵਸ ਮਨਾਉਣ | ਇਸ ਮੌਕੇ 'ਤੇ ਸੀਝ ਸਾਲਾਸਰ ਬਾਲਾ ਜੀ ਸੇਵਾ ਮੰਡਲ ਦੇ ਪ੍ਰਧਾਨ ਅਨੰਦ ਮਿੱਤਲ ਅਤੇ ਸੋਨੂ ਰਾਮਾਨੰਦ, ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵੱਲੋਂ ਕੌਂਸਲਰ ਜਗਵੰਤ ਸਿੰਘ ਜੱਗੀ, ਬਾਬਾ ਵਿਸ਼ਵਕਰਮਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਤਰਲੋਚਨ ਸਿੰਘ ਚਾਪੜਾ, ਮੁੰਡੇ ਅਹਿਮਦਗੜ ਦੇ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਰਾਕੇਸ਼ ਗਰਗ, ਸ੍ਰੀ ਖਾਟੂ ਸਿਆਮ ਸੇਵਾ ਮੰਡਲ ਦੇ ਪਝਧਾਨ, ਸਮੇਂ ਸੇਵਾ ਸੰਮਤੀ ਵੱਲੋਂ ਵਿੱਕੀ ਸ਼ਰਮਾ, ਹਿੰਦੂ ਨਿਆਏਾ ਪੀਠ ਵੱਲੋਂ ਰਾਜਨ ਘਈ, ਸੀਝ ਬਾਂਕੇ ਵਿਹਾਰੀ ਚੈਰੀਟੇਬਲ ਟਰਸਟ ਵੱਲੋਂ ਲੈਕਚਰਾਰ ਲਲਿਤ ਗੁਪਤਾ, ਦੀਪਕ ਸ਼ਰਮਾਂ, ਰਵਿੰਦਰ ਪੁਰੀ, ਪਝਮੋਦ ਗੁਪਤਾ, ਗੋਪਾਲ ਕਿਝਸ਼ਨ ਟੋਨੀ, ਅਨਿਲ ਪੱਖੋਵਾਲ, ਸਾਹਿਲ ਜਿੰਦਲ, ਮੁਨੀਸ਼ ਸਿੰਗਲਾ, ਸ਼ਸ਼ੀ ਬੁਟਾਹਰੀ, ਜਤਿੰਦਰ ਜਿੰਦੀ ਆਦਿ ਨੇ ਅਪੀਲ ਕਰਦਿਆਂ ਦੀਵਾਲੀ ਅਤੇ ਬੰਦੀਛੋੜ ਦਿਵਸ 21 ਅਕਤੂਬਰ ਨੂੰ ਅਤੇ ਬਾਬਾ ਵਿਸ਼ਵਕਰਮਾ ਪੂਜਾ ਉਤਸਵ 22 ਅਕਤੂਬਰ ਨੂੰ ਮਨਾਉਣ ਦਾ ਫੈਸਲਾ ਕੀਤਾ |