15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਡੀ.ਏ.ਪੀ. ਦੀ ਕਮੀ ਨੂੰ ਪੂਰਾ ਕਰੇ ਪੰਜਾਬ ਸਰਕਾਰ- ਕਿਸਾਨ ਯੂਨੀਅਨ

ਅਜੀਤ ਡੈਸਕ 18-10-2025
ਧੂਰੀ, 17 ਅਕਤੂਬਰ (ਭੁੱਲਰ, ਲਹਿਰੀ, ਧਾਂਦਰਾ) - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਧੂਰੀ ਦੀ ਮੀਟਿੰਗ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਭੁੱਲਰਹੇੜੀ, ਬਲਾਕ ਸ਼ੇਰਪੁਰ ਦੇ ਪ੍ਰਧਾਨ ਪ੍ਰੀਤਮ ਸਿੰਘ ਬਾਦਸ਼ਾਹਪੁਰ ਅਤੇ ਸੂਬਾ ਸਕੱਤਰ ਰਛਪਾਲ ਸਿੰਘ ਦੋਹਲਾ ਦੀ ਪ੍ਰਧਾਨਗੀ ਹੇਠ ਹੋਈ | ਇਸ ਵਾਰ ਝੋਨੇ ਦੀ ਫ਼ਸਲ ਦਾ ਝਾੜ ਬਾਰਸ਼ ਅਤੇ ਵਾਇਰਸ ਰੋਗ ਕਾਰਨ ਘਟ ਗਿਆ ਹੈ, ਪੰਜਾਬ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਫ਼ਸਲ 'ਤੇ ਬੋਨਸ ਦੇਵੇ ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ | ਕਣਕ ਦੀ ਫ਼ਸਲ ਦੀ ਬਿਜਾਈ ਦਾ ਸਮਾਂ ਆ ਗਿਆ ਹੈ, ਪਰ ਕਿਸਾਨਾਂ ਨੂੰ ਡੀ.ਏ.ਪੀ. ਦੀ ਘਾਟ ਹੋਣ ਕਾਰਨ ਡੀ.ਏ.ਪੀ. ਨਹੀਂ ਮਿਲ ਰਿਹਾ | ਡੀ.ਏ.ਪੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਬਿਜਾਈ ਹੋ ਸਕੇ | ਪੰਜਾਬ ਸਰਕਾਰ ਵੱਲੋਂ ਗਰੀਨ ਟਿ੍ਬਿਊਨਲ ਦੇ ਫ਼ੈਸਲੇ ਅਨੁਸਾਰ ਛੋਟੇ ਅਤੇ ਵੱਡੇ ਕਿਸਾਨਾਂ ਵਾਸਤੇ ਮਸ਼ੀਨਰੀ ਦਾ ਪ੍ਰਬੰਧ ਕਰੇ, ਜੋ ਸਰਕਾਰਾਂ ਵੱਲੋਂ ਨਹੀਂ ਕੀਤਾ ਜਾ ਰਿਹਾ, ਸਗੋਂ ਸਰਕਾਰ ਕਿਸਾਨਾਂ 'ਤੇ ਮੁਕੱਦਮੇ ਦਰਜ਼ ਕਰਨ ਦੀ ਤਿਆਰੀ ਕਰ ਰਹੀ ਹੈ | ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਮੁਕੱਦਮੇ ਦਰਜ਼ ਕਰਨ ਦੀ ਬਜਾਏ ਮਸ਼ੀਨਰੀ ਦਾ ਪ੍ਰਬੰਧ ਕਰੇ | ਇਸ ਮੌਕੇ ਬਲਵਿੰਦਰ ਸਿੰਘ ਜੱਖਲਾਂ, ਮਲਕੀਤ ਸਿੰਘ ਜੱਖਲਾਂ, ਸੁਖਪਾਲ ਸਿੰਘ ਕਾਂਝਲਾ, ਜੀਤ ਸਿੰਘ ਜਹਾਂਗੀਰ, ਗੁਰਬਚਨ ਸਿੰਘ ਹਰਚੰਦਪੁਰ, ਜਸਵੀਰ ਸਿੰਘ ਕਾਂਝਲਾ, ਮਲਕੀਤ ਸਿੰਘ ਕੰਧਾਰਗੜ੍ਹ, ਜਗਰੂਪ ਸਿੰਘ ਦੋਹਲਾ, ਕੌਰ ਸਿੰਘ ਕੱਕੜਵਾਲ, ਜਸਵੀਰ ਸਿੰਘ ਕਾਂਝਲਾ, ਦੀਦਾਰ ਸਿੰਘ ਬਰੜ੍ਹਵਾਲ ਅਤੇ ਸੁਖਦੇਵ ਸਿੰਘ ਰਣੀਕੇ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਨੌਜਵਾਨ ਪੁੱਤ ਦਾ ਸੰਸਾਰ ਤੋਂ ਚਲੇ ਜਾਣਾ ਅਸਹਿ ਵਿਛੋੜਾ - ਲਖਵੀਰ ਸਿੰਘ ਗਰੇਵਾਲ <br/> ਅਗਲੀ ਖ਼ਬਰ ਅਹਿਮਦਗੜ੍ਹ ਵਾਸੀਆਂ ਵਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ 21 ਅਕਤੂਬਰ ਨੂੰ ਮਨਾਉਣ ਦਾ ਫੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।