15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸੱਤ ਦਿਨਾਂ ਤੋਂ ਲਾਪਤਾ ਠੇਕੇਦਾਰ ਸੁਖਦੇਵ ਸਿੰਘ ਦੀ ਨਹੀਂ ਲੱਗੀ ਕੋਈ ਉੱਘ-ਸੁੱਘ ਲਾਪਤਾ ਸੁਖਦੇਵ ਸਿੰਘ ਦੇ ਪਰਿਵਾਰ ਨੇ ਪੁਲਿਸ ’ਤੇ ਕਰਵਾਈ ਨਾ ਕਰਨ ਦੇ ਦੋਸ਼ ਲਗਾਏ

ਲੌਂਗੋਵਾਲ, 14 ਅਕਤੂਬਰ (ਸ. ਸ.

ਅਜੀਤ ਡੈਸਕ 15-10-2026
ਲੌਂਗੋਵਾਲ, 14 ਅਕਤੂਬਰ (ਸ.ਸ.ਖੰਨਾ. ਵਿਨੋਦ)-ਸਥਾਨਕ ਬਡਬਰ ਰੋਡ ਬੀਬੀ ਭਾਨੀ ਸਕੂਲ ਦੇ ਨਜ਼ਦੀਕ ਰਹਿਣ ਵਾਲੇ ਠੇਕੇਦਾਰ ਸੁਖਦੇਵ ਸਿੰਘ ਦੇ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੀ ਜਾਣਕਾਰੀ ਲਾਪਤਾ ਸੁਖਦੇਵ ਸਿੰਘ ਦੀ ਪਤਨੀ ਜਸਬੀਰ ਕੌਰ ਅਤੇ ਉਸ ਦੇ ਸਪੁੱਤਰ ਗਗਨਦੀਪ ਸਿੰਘ ਵਲੋਂ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਕਿਹਾ 8 ਅਕਤੂਬਰ ਨੂੰ ਜਦੋ ਅਸੀਂ ਸਵੇਰੇ 5 ਵਜੇ ਦੇ ਕਰੀਬ ਉੱਠੇ ਤਾਂ ਮੇਰੇ ਪਤੀ ਸੁਖਦੇਵ ਸਿੰਘ ਘਰ ਵਿੱਚ ਨਹੀਂ ਸਨ। ਉਸ ਤੋਂ ਬਾਅਦ ਅਸੀਂ ਭਾਲ਼ ਕਰਨੀ ਸ਼ੁਰੂ ਕੀਤੀ ਤਾਂ ਪਿੰਡ ਵਿੱਚੋਂ ਪਤਾ ਲੱਗਿਆ ਕਿ ਮੇਰੇ ਪਤੀ ਵੱਲੋਂ ਫੇਸਬੁਕ ਪੇਜ ’ਤੇ ਰੋਂਦੇ ਹੋਏ ਇੱਕ ਵੀਡੀਓ ਪਾਈ ਹੈ, ਜਿਸ ’ਚ ਉਨ੍ਹਾਂ ਵਲੋਂ ਇਹ ਕਿਹਾ ਗਿਆ ਕਿ ਮੈਂ ਲੌਂਗੋਵਾਲ ਪੀਰਖਾਨਾ ਰੋਡ ’ਤੇ ਵਰੁਨ ਜਿੰਦਲ ਪੁੱਤਰ ਅਸ਼ੋਕ ਕੁਮਾਰ ਦੀ ਮੈਦਾ ਫੈਕਟਰੀ ਬਣਾਈ ਹੈ, ਉਨ੍ਹਾਂ ਵਲੋਂ ਮੈਨੂੰ ਮੇਰੇ ਪੈਸੇ ਨਹੀਂ ਦਿੱਤੇ ਗਏ । ਇਸ ਤਰ੍ਹਾਂ ਮੇਰੇ ਵਲੋਂ ਸੁਨਾਮ ਅਨਮੋਲ ਮੈਦਾ ਮਿੱਲ ਬਣਾਈ ਹੈ, ਉੱਥੇ ਮੇਰਾ ਦੋ ਸਾਲ ਕੰਮ ਚਲਦਾ ਰਿਹਾ ਪਰ ਉਨ੍ਹਾਂ ਵਲੋਂ ਵੀ ਪੈਸੇ ਨਹੀਂ ਦਿੱਤੇ ਅਤੇ ਮੇਰਾ ਧੂਰੀ ਕੰਮ ਚਲਦਾ, ਉਨ੍ਹਾਂ ਨੇ ਨਾਲ਼ੇ ਮੇਰਾ ਸਮਾਨ ਰੱਖ ਲਿਆ ਅਤੇ ਪੇਮੈਂਟ ਨਹੀਂ ਦਿੱਤੀ ਜਿਹੜੀ ਲੇਬਰ ਦੇ ਮੈਂ ਪੈਸੇ ਦੇਣੇ ਹਨ, ਉਹ ਮੇਰੇ ਘਰ ਗੇੜੇ ਮਾਰਦੇ ਹਨ ਉਨਾਂ ਕਿਹਾ ਕਿ ਮੇਰੇ ਵਲੋਂ ਪੰਚਾਇਤ ਰਾਹੀਂ ਵੀ ਪੈਸਿਆਂ ਦੀ ਮੰਗ ਕੀਤੀ ਗਈ, ਉਪਰੰਤ ਐਸ.ਐਸ.ਪੀ. ਸੰਗਰੂਰ ਕੋਲ਼ ਵੀ ਗਿਆ, ਉਨ੍ਹਾਂ ਵਲੋਂ ਵੀ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ, ਜਿਸ ਕਰਕੇ ਮੈਂ ਆਪਣੀ ਜੀਵਨ-ਲੀਲ੍ਹਾ ਸਮਾਪਤ ਕਰ ਰਿਹਾ ਹਾਂ। ਜਸਬੀਰ ਕੌਰ ਦਾ ਕਹਿਣਾ ਹੈ ਇਹ ਅਸੀਂ 8 ਅਕਤੂਬਰ ਤੋਂ ਲੈ ਕੇ ਸਾਰੀਆਂ ਰਿਸ਼ਤੇਦਾਰੀਆਂ ਅਤੇ ਨਹਿਰਾਂ ਦੇ ਆਲ਼ੇ-ਦੁਆਲ਼ੇ ਭਾਲ਼ ਕਰਕੇ ਥੱਕ ਚੁੱਕੇ ਹਾਂ ਪਰ ਪੁਲਿਸ ਪ੍ਰਸ਼ਾਸਨ ਦੇ ਵਲੋਂ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਅਤੇ ਉਸਦੇ ਪੁੱਤਰ ਗਗਨਦੀਪ ਸਿੰਘ ਦਾ ਕਹਿਣਾ ਮੈਂ ਹਰ ਰੋਜ ਪੰਚਾਇਤ ਨੂੰ ਨਾਲ ਲੈ ਕੇ ਪੁਲਿਸ ਸਟੇਸ਼ਨ ਜਾਂਦਾ ਹਾਂ ਅਤੇ ਉਥੋਂ ਨਿਰਾਸ਼ ਹੋ ਕੇ ਵਾਪਸ ਫਿਰ ਘਰ ਆ ਜਾਂਦਾ ਹਾਂ। ਜਦੋਂ ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਗੁਲਾਬ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਇਸ ਮਾਮਲੇ ਨੂੰ ਖੰਗਲਿਆ ਜਾ ਰਿਹਾ ਹੈ। ਪੁਲਿਸ ਵਲੋਂ ਲਗਾਤਾਰ ਲਾਪਤਾ ਸੁਖਦੇਵ ਸਿੰਘ ਠੇਕੇਦਾਰ ਦੀ ਭਾਲ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਅਕਾਲੀ ਦਲ (ਪੁਨਰ ਸੁਰਜੀਤ) ਨੇ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦਿੱਤਾ ਅਗਲੀ ਖ਼ਬਰ ਝੋਟੇ ਦੇ ਕਤਲ ਦੇ ਰੋਸ ਵਜੋਂ ਭਾਜਪਾ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।