ਮਲੇਰਕੋਟਲਾ, 17 ਅਕਤੂਬਰ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਅਤੇ ਸਾਬਕਾ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਨੌਜਵਾਨ ਸਪੁੱਤਰ ਆਕਿਲ ਅਖ਼ਤਰ ਦੇ ਅਚਾਨਕ ਹੋਏ ਦਿਹਾਂਤ 'ਤੇ ਜਿੱਥੇ ਇਲਾਕੇ ਭਰ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ | ਉਥੇ ਹੀ ਮਲੇਰਕੋਟਲਾ ਦੇ ਕੁਠਾਲਾ ਪਿੰਡ ਦੇ ਜੰਮਪਲ ਕੈਨੇਡਾ (ਸਰੀ) ਦੇ ਪੱਕੇ ਵਸਨੀਕ ਸ. ਲਖਵੀਰ ਸਿੰਘ ਗਰੇਵਾਲ ਸਾਬਕਾ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਸੰਗਰੂਰ (ਮਲੇਰਕੋਟਲਾ) ਨੇ ਮਿ੍ਤਕ ਆਕਿਲ ਅਖ਼ਤਰ ਦੇ ਅਚਾਨਕ ਹੋਏ ਦਿਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇੱਕ ਨੌਜਵਾਨ ਪੁੱਤ ਦਾ ਸੰਸਾਰ ਤੋਂ ਚਲੇ ਜਾਣਾ ਇੱਕ ਅਸਿਹ ਵਿਛੋੜਾ ਹੁੰਦਾ ਹੈ, ਓਥੇ ਹੀ ਉਨ੍ਹਾਂ ਇਸ ਦੁੱਖ ਦੀ ਘੜੀ ਵਿਚ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ, ਸਾਬਕਾ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਅਤੇ ਮਲੇਰਕੋਟਲਾ ਹਾਊਸ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਰੂਹ ਦੀ ਮਗਫ਼ਰਿਤ ਅਤੇ ਪਰਿਵਾਰ ਨੂੰ ਰੱਬ ਦਾ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ |