15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸੋਸ਼ਲ ਵੈੱਲਫੇਅਰ ਕਮੇਟੀ ਨੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਦਿੱਤਾ ਹੋਕਾ - ਭੁਪਿੰਦਰ ਸ਼ਰਮਾ <br/>

ਅਜੀਤ ਡੈਸਕ 18-10-2025
ਸੰਗਰੂਰ, 17 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਸੋਸ਼ਲ ਵੈੱਲਫੇਅਰ ਕਮੇਟੀ ਬੱਗੂਆਣਾ ਦੇ ਚੇਅਰਮੈਨ ਅਤੇ ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਭੁਪਿੰਦਰ ਸ਼ਰਮਾ ਬੱਗੂਆਣਾ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਸਮੇਤ ਇਸ ਗੱਲ ਦਾ ਪ੍ਰਚਾਰ ਕਰਨ ਵਿਚ ਲੱਗੇ ਹੋਏ ਹਨ ਕਿ ਸੰਗਰੂਰ ਵਾਸੀ ਇਸ ਵਾਰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ | ਉਨ੍ਹਾਂ ਕਿਹਾ ਕਿ ਤੇਜ਼ ਆਵਾਜ਼ ਵਾਲੇ ਅਤੇ ਸ਼ੋਰ ਸ਼ਰਾਬੇ ਵਾਲੇ ਵੱਡੇ ਪਟਾਕਿਆਂ ਦੀ ਬਜਾਇ ਪੌਦੇ ਲਗਾਉਣ ਦੇ ਨਾਲ- ਨਾਲ ਗ਼ਰੀਬ ਝੋਂਪੜੀਆਂ ਵਿਚ ਰਹਿਣ ਵਾਲੇ ਲੋਕਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਜਾਵੇ | ਇਸ ਤੋਂ ਇਲਾਵਾ ਤਿਉਹਾਰਾਂ ਦੇ ਇਸ ਸੀਜ਼ਨ ਵਿਚ ਸਿਥੈਟਿੰਕ ਵਰਤੋਂ ਵਾਲੇ ਪਦਾਰਥਾਂ ਤੋਂ ਬਚਿਆ ਜਾਵੇ ਕਿਉਂਕਿ ਇਹ ਬਿਮਾਰੀਆਂ ਦੀ ਮਾਤਰਾ ਨੂੰ ਵਧਾਉਣ ਵਿਚ ਹੋਰ ਸਹਾਈ ਸਿੱਧ ਹੁੰਦੇ ਹਨ | ਬੱਗੂਆਣਾ ਅਨੁਸਾਰ ਉਹ ਬਾਜ਼ਾਰ ਵਿਚ ਅਤੇ ਲੋਕਾਂ ਨੂੰ ਆਪਣੀ ਮੁਹਿੰਮ ਪ੍ਰਤੀ ਜਾਗਰੂਕ ਕਰਨ ਵਿਚ ਆਪਣੇ ਸਾਥੀਆਂ ਸਮੇਤ ਲੱਗੇ ਹੋਏ ਸਨ |

ਪਿਛਲੀ ਖ਼ਬਰ ਦੀਵਾਲੀ ਮੌਕੇ ਸਨਿਚਰਵਾਰ ਅਤੇ ਐਤਵਾਰ ਨੂੰ ਲੱਗੇਗੀ ਸਪੈਸ਼ਲ ਪਹਿਲ ਮੰਡੀ - ਡਾ. ਮਾਨ <br/> ਅਗਲੀ ਖ਼ਬਰ ਨੌਜਵਾਨ ਪੁੱਤ ਦਾ ਸੰਸਾਰ ਤੋਂ ਚਲੇ ਜਾਣਾ ਅਸਹਿ ਵਿਛੋੜਾ - ਲਖਵੀਰ ਸਿੰਘ ਗਰੇਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।