15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਦੀਵਾਲੀ ਮੌਕੇ ਸਨਿਚਰਵਾਰ ਅਤੇ ਐਤਵਾਰ ਨੂੰ ਲੱਗੇਗੀ ਸਪੈਸ਼ਲ ਪਹਿਲ ਮੰਡੀ - ਡਾ. ਮਾਨ <br/>

ਅਜੀਤ ਡੈਸਕ 18-10-2025
ਸੰਗਰੂਰ, 17 ਅਕਤੂਬਰ (ਧੀਰਜ ਪਸੋਰੀਆ) - ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸੰਗਰੂਰ ਵਿਚ ਸਪੈਸ਼ਲ ਪਹਿਲ ਮੰਡੀ ਸ਼ਨੀਵਾਰ ਅਤੇ ਐਤਵਾਰ ਨੂੰ ਲਗਾਈ ਜਾ ਰਹੀ ਹੈ | ਇਸ ਮੰਡੀ ਵਿੱਚ ਤਿਉਹਾਰ ਮੌਕੇ ਕਿਸਾਨਾਂ ਅਤੇ ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਵਲੋਂ ਹੱਥੀਂ ਤਿਆਰ ਕੀਤੀਆਂ ਵੱਖ-ਵੱਖ ਕਿਸਮ ਦੀਆਂ ਖਾਸ ਮਠਿਆਈਆਂ, ਗਿਫਟ ਪੈਕ ਅਤੇ ਹੋਰ ਸਿਹਤਮੰਦ ਉਤਪਾਦ ਉਪਲਬਧ ਹੋਣਗੇ | ਪ੍ਰਬੰਧਕ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਡਾ ਏ.ਐਸ ਮਾਨ ਨੇ ਦੱਸਿਆ ਕਿ ਰਿਵਾਇਤੀ, ਸਵਾਦਿਸ਼ਟ ਅਤੇ ਸਿਹਤਮੰਦ ਉਤਪਾਦ ਹੀ ਪਹਿਲ ਮੰਡੀ ਦੀ ਪਹਿਚਾਣ ਹਨ | ਸਾਡਾ ਮੁੱਖ ਮੰਤਵ ਸ਼ਹਿਰ ਨਿਵਾਸੀਆਂ ਨੂੰ ਸ਼ੁੱਧ ਅਤੇ ਸਿਹਤਮੰਦ ਉਤਪਾਦ ਮੁਹੱਈਆ ਕਰਵਾਉਣਾ ਹੈ | ਪਹਿਲ ਮੰਡੀ ਵਿੱਚ ਹੱਥੀਂ ਤਿਆਰ ਕੀਤੀਆਂ ਸੁੱਧ ਬਰਫ਼ੀ, ਖੋਏ ਦੀਆਂ ਪਿੰਨੀਆਂ, ਲੱਡੂ, ਮਿਲਕ-ਕੇਕ, ਸ਼ਹਿਦ, ਤੇਲ ਆਦਿ ਸ਼ਹਿਰ ਵਾਸੀਆਂ ਵਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ | ਕਿਸਾਨ ਅਤੇ ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਵਲੋਂ ਤਿਆਰ ਕੀਤੇ ਰਿਵਾਇਤੀ ਉਤਪਾਦਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਸ਼ੁੱਧਤਾ ਦੇ ਨਾਲ-ਨਾਲ ਗ੍ਰਾਹਕਾਂ ਦੀਆਂ ਜ਼ਰੂਰਤਾਂ ਅਨੁਸਾਰ ਪੈਕਿੰਗ ਆਦਿ ਕੀਤੀ ਜਾ ਸਕੇ | ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਕੁਝ ਦਿਨਾਂ ਤੱਕ ਮੰਡੀ ਵਿਚ ਵੱਖ-ਵੱਖ ਤਰ੍ਹਾਂ ਦੇ ਗੁੜ-ਸ਼ੱਕਰ ਵਾਲੇ ਉਪਲੱਬਧ ਹੋਣਗੇ | ਇਸ ਮੌਕੇ ਉਨ੍ਹਾਂ ਨਾਲ ਸ੍ਰੀ ਰਾਜਿੰਦਰ ਕੁਮਾਰ ਪੀ.ਡੀ.ਐਮ.ਓ. ਦਫ਼ਤਰ ਏ. ਡੀ ਸੀ. (ਡੀ), ਦਰਸ਼ਨ ਸਿੰਘ ਪੇਧਨੀ ਕਲਾ, ਸੰਦੀਪ ਕੌਰ ਬਾਲੀਆਂ, ਹਰਪ੍ਰੀਤ ਕੌਰ ਮਾਨ ਮਾਨਾ ਵਾਲੇ, ਅਮਨ ਬੜਿੰਗ, ਜੋਲੀ ਧਾਲੀਵਾਲ, ਸੰਦੀਪ ਕੌਰ ਬਾਲੀਆਂ, ਜਸਪ੍ਰੀਤ ਕੌਰ ਨੰਦਗੜ੍ਹ, ਜਸਬੀਰ ਕੌਰ ਸੋਹੀ, ਜਗਦੇਵ ਸਿੰਘ ਸਤੋਜ ਮੌਜੂਦ ਸਨ |

ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਸੋਸ਼ਲ ਵੈੱਲਫੇਅਰ ਕਮੇਟੀ ਨੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਦਿੱਤਾ ਹੋਕਾ - ਭੁਪਿੰਦਰ ਸ਼ਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।