04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸਰਘੀ ਕਲਾ ਕੇਂਦਰ ਤੇ ਪੈਗ਼ਾਮ-ਏ-ਨਾਮਾ ਨੇ ਹੜ੍ਹਾਂ ਦੌਰਾਨ ਡਿੱਗੇ ਦੋ ਘਰਾਂ ਦਾ ਕੰਮ ਸ਼ੁਰੂ ਕਰਵਾਇਆ <br/>

ਅਜੀਤ ਡੈਸਕ 20-10-2025
ਲਾਲੜੂ, 19 ਅਕਤੂਬਰ (ਰਾਜਬੀਰ ਸਿੰਘ)-ਸਰਘੀ ਕਲਾ ਕੇਂਦਰ ਤੇ ਪੈਗ਼ਾਮ-ਏ-ਨਾਮਾ ਦੇ ਪ੍ਰਧਾਨ ਸੰਜੀਵਨ ਸਿੰਘ ਅਤੇ ਨਗਰ ਨਿਗਮ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਲਾਲੜੂ ਨੇੜਲੇ ਪਿੰਡ ਖਜੂਰ ਮੰਡੀ ਵਿਖੇ ਹੜ੍ਹਾਂ ਦੌਰਾਨ ਮਜ਼ਦੂਰ ਵਰਗ ਨਾਲ ਸੰਬੰਧਤ ਪਰਿਵਾਰਾਂ ਦੇ ਡਿੱਗੇ ਦੋ ਘਰਾਂ ਦੀ ਮੁੜ ਉਸਾਰੀ ਦੀ ਕੰਮ ਸ਼ੁਰੂ ਕਰਵਾਇਆ | ਇਸ ਮੌਕੇ ਡਿਪਟੀ ਮੇਅਰ ਬੇਦੀ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ 'ਚ ਹੜ੍ਹਾਂ ਦੌਰਾਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਅਸੀਂ ਪੀੜਤ ਲੋਕਾਂ ਦੇ ਨਾਲ ਖੜ੍ਹੇ ਹਾਂ | ਸੰਜੀਵਨ ਸਿੰਘ ਨੇ ਪੰਜਾਬੀ ਸ਼ਾਇਰਾ ਕੁਲਵਿੰਦਰ ਕੌਰ (ਦੁਬਈ) ਦਾ ਇਸ ਕਾਰਜ ਲਈ ਦਿੱਤੇ ਗਏ ਵਿੱਤੀ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਦੱਸਿਆ ਕਿ ਸਾਡੀਆਂ ਸੰਸਥਾਵਾਂ ਲੰਮੇ ਸਮੇਂ ਤੋਂ ਰੰਗਮੰਚ, ਸਾਹਿਤ, ਭਾਸ਼ਾ, ਲੋਕ ਸੱਭਿਆਚਾਰ ਅਤੇ ਸਮਾਜ ਭਲਾਈ ਦੇ ਕੰਮਾਂ ਵਿਚ ਕਾਰਜਸ਼ੀਲ ਹਨ | ਇਸ ਮੌਕੇ ਅਜੈਬ ਸਿੰਘ ਬਾਕਰਪੁਰ ਵਲੋਂ ਉਸਾਰੀ ਕਾਰਜ ਦੀ ਸ਼ੁਰੂਆਤ ਲਈ ਅਰਦਾਸ ਕੀਤੀ ਗਈ | ਇਸ ਮੌਕੇ ਹੜ੍ਹਾਂ ਨਾਲ ਡਿੱਗੇ ਦੋਵੇਂ ਘਰਾਂ ਦੇ ਪਰਿਵਾਰਕ ਮੈਂਬਰ, ਪਿੰਡ ਦੇ ਸਾਬਕਾ ਸਰਪੰਚ ਮਲਕੀਤ ਸਿੰਘ ਸਮੇਤ ਸਕੂਲ ਅਧਿਆਪਕਾ ਸਰਬਜੀਤ ਕੌਰ ਅਤੇ ਸਰਘੀ ਕਲਾ ਕੇਂਦਰ ਵਲੋਂ ਨਾਟਕਕਾਰ ਤੇ ਫ਼ਿਲਮੀ ਐਕਟਰ ਗੁਰਵਿੰਦਰ ਸਿੰਘ ਅਤੇ ਰੰਗਕਰਮੀ ਸਰਬਪ੍ਰੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਆਸ਼ਮਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜਾਗਰੂਕਤਾ ਰੈਲੀ ਕੱਢੀ <br/> ਅਗਲੀ ਖ਼ਬਰ ਨਿਊ ਪਬਲਿਕ ਸਕੂਲ ਸੈਕਟਰ-18 ਦੀਆਂ ਲੜਕੀਆਂ ਦੀ ਬਾਸਕਟਬਾਲ ਟੀਮ ਬਣੀ ਵਿਜੇਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।