30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਮਾਂ ਦੀ ਹੱਤਿਆ ਕਰਨ ਵਾਲਾ ਪੁੱਤਰ ਹਰਿਆਣਾ ਤੋਂ ਗਿ੍ਫ਼ਤਾਰ <br/>

ਅਜੀਤ ਡੈਸਕ 22-10-2025
ਚੰਡੀਗੜ੍ਹ, 21 ਅਕਤੂਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਨੇ ਸੈਕਟਰ-40 'ਚ ਹੋਈ ਦਹਿਲਾ ਦੇਣ ਵਾਲੀ ਹੱਤਿਆ ਮਾਮਲੇ ਦੀ ਗੁਥੀ ਸੁਲਝਾਉਂਦੇ ਹੋਏ ਪੁੱਤਰ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਨੇ ਆਪਣੀ ਮਾਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ | ਮਿ੍ਤਕਾ ਦੀ ਪਛਾਣ ਸੁਸ਼ੀਲਾ ਨੇਗੀ (65) ਵਜੋਂ ਹੋਈ ਹੈ, ਜੋ ਕਿ ਉੱਤਰਾਖੰਡ ਦੇ ਪੌੜੀ ਗੜ੍ਹਵਾਲ ਦੀ ਰਹਿਣ ਵਾਲੀ ਸੀ ਤੇ ਕਈ ਸਾਲਾਂ ਤੋਂ ਸੈਕਟਰ-40 ਵਿਚ ਰਹਿ ਰਹੀ ਸੀ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਮੁਲਜ਼ਮ ਰਵਿੰਦਰ ਸਿੰਘ ਨੇਗੀ ਉਰਫ ਰਵੀ (40) ਪੰਜਾਬ ਯੂਨੀਵਰਸਿਟੀ 'ਚ ਅਸਿਸਟੈਂਟ ਦੇ ਤੌਰ 'ਤੇ ਕੰਮ ਕਰਦਾ ਹੈ | ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ ਤੇ ਅਕਸਰ ਪਰਿਵਾਰ ਨਾਲ ਝਗੜਾ ਕਰਦਾ ਸੀ | ਸੋਮਵਾਰ ਸਵੇਰੇ ਕਿਸੇ ਗੱਲ 'ਤੇ ਮਾਂ ਨਾਲ ਬਹਿਸ ਹੋਣ ਤੋਂ ਬਾਅਦ ਉਸ ਨੇ ਗੁੱਸੇ ਵਿਚ ਆ ਕੇ ਚਾਕੂ ਨਾਲ ਗਲ ਵੱਢ ਕੇ ਕਤਲ ਕਰ ਦਿੱਤਾ ਅਤੇ ਘਰ ਤੋਂ ਭੱਜ ਗਿਆ | ਗਵਾਂਢੀਆਂ ਨੂੰ ਘਰ ਵਿਚੋਂ ਚੀਖਾਂ ਸੁਣਾਈ ਦਿੱਤੀਆਂ | ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ | ਕੁਝ ਸਮੇਂ ਬਾਅਦ ਮੁਲਜ਼ਮ ਬਾਹਰ ਆਇਆ ਜਿਸ ਦੇ ਕੱਪੜੇ ਖੂਨ ਨਾਲ ਲੱਥਪੱਥ ਸਨ | ਲੋਕਾਂ ਨੇ ਤੁਰੰਤ 112 'ਤੇ ਸੂਚਨਾ ਦਿੱਤੀ | ਪੁਲਿਸ ਮੌਕੇ 'ਤੇ ਪਹੁੰਚੀ ਤੇ ਘਰ ਅੰਦਰੋਂ ਮਾਂ ਦਾ ਲਹੂ-ਲੁਹਾਨ ਸ਼ਰੀਰ ਮਿਲਿਆ | ਕ੍ਰਾਈਮ ਬ੍ਰਾਂਚ ਨੇ ਹਰਿਆਣਾ ਪੁਲਿਸ ਨਾਲ ਸਹਿਯੋਗ ਨਾਲ ਮੁਲਜ਼ਮ ਨੂੰ ਸੋਨੀਪਤ ਦੇ ਨੇੜੇ ਮੁਰਥਲ ਤੋਂ ਗਿ੍ਫ਼ਤਾਰ ਕੀਤਾ | ਉਸ ਦੇ ਕਬਜ਼ੇ ਤੋਂ ਹੱਤਿਆ 'ਚ ਵਰਤੇ ਗਏ ਤੇਜ਼ਧਾਰ ਚਾਕੂ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ | ਜਿਸ ਤੋਂ ਬਾਅਦ ਮੁਲਜ਼ਮ ਨੂੰ ਪੁਲਿਸ ਸਟੇਸ਼ਨ ਸੈਕਟਰ-39 ਦੇ ਹਵਾਲੇ ਕੀਤਾ ਗਿਆ ਤੇ ਮੁਲਜ਼ਮ ਨੂੰ ਡਿਊਟੀ ਮੈਜਿਸਟਰੇਟ ਅੱਗੇ ਪੇਸ਼ ਕਰਕੇ ਮਾਡਲ ਜੇਲ੍ਹ ਬੁੜੈਲ ਭੇਜ ਦਿੱਤਾ ਗਿਆ ਹੈ |

ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' : 234ਵੇਂ ਦਿਨ ਪੰਜਾਬ ਪੁਲਿਸ ਨੇ 11 ਨਸ਼ਾ ਤਸਕਰਾਂ ਨੂੰ 4.2 ਕਿੱਲੋਗ੍ਰਾਮ ਹੈਰੋਇਨ ਸਮੇਤ ਕੀਤ... ਅਗਲੀ ਖ਼ਬਰ ਚੰਡੀਗੜ੍ਹ 'ਚ ਨਵੀਂ ਸੀਰੀਜ਼ 'ਸੀ ਐੱਚ.-01ਡੀ ਬੀ' ਦੀ ਈ-ਨਿਲਾਮੀ ਤੇ ਬਚੇ ਹੋਏ ਫੈਂਸੀ ਨੰਬਰਾਂ ਦੀ ਮੁੜ ਨਿਲਾਮੀ ਅੱਜ ਤੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।