30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਬੱਸ ਸਟੈਂਡ ਸੈਕਟਰ-43 ਚੰਡੀਗੜ੍ਹ ਵਿਖੇ ਕਰਮਚਾਰੀਆਂ ਦਾ ਸਨਮਾਨ ਕਰ ਕੇ ਮਨਾਈ ਦੀਵਾਲੀ <br/>

ਅਜੀਤ ਡੈਸਕ 22-10-2025
ਚੰਡੀਗੜ੍ਹ, 21 ਅਕਤੂਬਰ (ਬਲਜਿੰਦਰ ਸਿੰਘ ਹਾਂਡਾ)-ਭਾਰਤੀ ਸੰਸਕ੍ਰਿਤਕ ਗਿਆਨ ਸੰਸਥਾ ਨੇ ਦੀਵਾਲੀ ਦੇ ਤਿਉਹਾਰ ਮੌਕੇ ਅੰਤਰਰਾਜੀ ਬੱਸ ਟਰਮੀਨਲ ਸੈਕਟਰ-43 ਚੰਡੀਗੜ੍ਹ ਵਿਖੇ ਡਰਾਈਵਰ, ਕੰਡਕਟਰ ਤੇ ਸਫ਼ਾਈ ਕਰਮਚਾਰੀਆਂ ਉੱਪਰ ਫੁੱਲਾਂ ਦੀ ਵਰਖਾ ਕਰਕੇ ਅਤੇ ਮਠਿਆਈਆਂ ਵੰਡ ਕੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਭਾਰਤੀ ਸੰਸਕ੍ਰਿਤਕ ਗਿਆਨ ਸੰਸਥਾ ਦੇ ਮੁਖੀ ਅਨੂਪ ਸਰੀਨ ਨੇ ਰੋਡਵੇਜ਼ ਦੇ ਕਰਮਚਾਰੀਆਂ ਨੂੰ ਹਾਰਦਿਕ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਆਖਿਆ ਕਿ ਸਮੂਹ ਡਰਾਈਵਰ ਤੇ ਕੰਡਕਟਰ ਤਿਉਹਾਰਾਂ ਦੇ ਦਿਨਾਂ ਵਿਚ ਵੀ ਆਪਣੇ ਪਰਿਵਾਰਾਂ ਨੂੰ ਛੱਡ ਕੇ ਆਵਾਜਾਈ ਸੇਵਾਵਾਂ ਦਿੰਦੇ ਹਨ | ਇਸ ਤਰ੍ਹਾਂ ਇਨ੍ਹਾਂ ਕਰਮਚਾਰੀਆਂ ਦੀ ਭਰਪੂਰ ਪ੍ਰਸੰਸਾ ਕਰਨੀ ਬਣਦੀ ਹੈ | ਇਸ ਮੌਕੇ ਬੱਸ ਸਟੈਂਡ ਸੈਕਟਰ-43 ਵਿਖੇ ਇੰਸਪੈਕਟਰ ਹਰਦੀਪ ਸਿੰਘ, ਸਤਿੰਦਰ ਸਿੰਘ, ਗੌਰਵ, ਨਰੇਸ਼ ਕੁਮਾਰ, ਸਕਿਉਰਿਟੀ ਸੁਪਰਵਾਈਜ਼ਰ ਹਰਕੇਸ਼ ਸਿੰਘ, ਕਰਨ,ਸੋਨੀਆ ਸਮੇਤ ਰੋਡਵੇਜ਼ ਕਰਮਚਾਰੀ ਅਤੇ ਸੰਸਥਾ ਦੇ ਵਿਸ਼ਵ ਗੁਪਤਾ, ਡਾ. ਸਮਰਥ ਖੰਨਾ, ਮੁਰਾਰੀ ਲਾਲ ਅਰੋੜਾ, ਰਾਜਿੰਦਰ ਕੁਮਾਰ, ਰਾਮ ਲਾਲ, ਵਿੱਦਿਆ ਸਚਦੇਵਾ, ਪਵਨ ਕੁਮਾਰ, ਜਵਾਹਰ ਲਾਲ ਗੁਪਤਾ ਸਮੇਤ ਹੋਰ ਅਹੁਦੇਦਾਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਮੁਹਾਲੀ ਵਿਖੇ ਪੁਲਿਸ ਸ਼ਹੀਦੀ ਯਾਦਗਾਰੀ ਦਿਵਸ ਮੌਕੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ <br/> ਅਗਲੀ ਖ਼ਬਰ ਯੂ. ਟੀ. ਪ੍ਰਸ਼ਾਸਨ ਦੇ ਹੁਕਮਾਂ ਨੂੰ ਟਿੱਚ ਜਾਣਦੇ ਨੇ ਚੰਡੀਗੜ੍ਹ ਪੁਲਿਸ ਤੇ ਸ਼ਹਿਰਵਾਸੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।