18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਪਟਿਆਲਾ ਦੀ ਰਾਓ 'ਚੋਂ ਨੌਜਵਾਨ ਦੀ ਲਾਸ਼ ਬਰਾਮਦ, ਮਾਮਲਾ ਦਰਜ

ਅਜੀਤ ਡੈਸਕ 23-10-2025
ਚੰਡੀਗੜ੍ਹ, 22 ਅਕਤੂਬਰ (ਕਪਿਲ ਵਧਵਾ)– ਚੰਡੀਗੜ੍ਹ ਦੇ ਧਨਾਸ ਵਿਖੇ ਪਟਿਆਲਾ ਦੀ ਰਾਓ 'ਚੋਂ ਐਤਵਾਰ ਸਵੇਰੇ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਸੀ | ਮਿ੍ਤਕ ਦੀ ਪਛਾਣ ਆਕਾਸ਼ (25) ਵਜੋਂ ਹੋਈ, ਜੋ ਮਿਲਕ ਕਾਲੋਨੀ ਧਨਾਸ ਦਾ ਰਹਿਣ ਵਾਲਾ ਸੀ ਅਤੇ ਪੇਸ਼ੇ ਤੋਂ ਵੈਲਡਿੰਗ ਦਾ ਕੰਮ ਕਰਦਾ ਸੀ ਮਿ੍ਤਕ ਦੀ ਭੈਣ ਦੇ ਬਿਆਨਾਂ ਦੇ ਅਧਾਰ ਤੇ ਬੀ. ਐਨ. ਐੱਸ. ਦੀ ਧਾਰਾ 103(1), 3(5) ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ | ਉਸ ਦੀ ਭੈਣ ਨੇ 15 ਅਕਤੂਬਰ ਨੂੰ ਉਸ ਦੇ ਗੁੰਮ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ ਕਿ ਉਸ ਦਾ ਭਰਾ ਘਰੋਂ ਨਿਕਲਿਆ ਸੀ ਪਰ ਵਾਪਸ ਨਹੀਂ ਆਇਆ | ਐਤਵਾਰ ਨੂੰ ਆਕਾਸ਼ ਦੀ ਲਾਸ਼ ਧਨਾਸ ਪਿੰਡ ਨੇੜੇ ਪਟਿਆਲਾ ਦੀ ਰਾਓ 'ਚ ਪੁਲ 'ਦੇ ਕੋਲ ਪਾਣੀ 'ਚ ਤੈਰਦੀ ਮਿਲੀ | ਲਾਸ਼ ਬੁਰੀ ਤਰ੍ਹਾਂ ਸੜ-ਗਲੀ ਹੋਈ ਸੀ, ਜਿਸ ਨਾਲ ਇਹ ਸਪਸ਼ਟ ਹੈ ਕਿ ਮੌਤ ਕਈ ਦਿਨ ਪਹਿਲਾਂ ਹੋਈ ਸੀ | ਮੌਕੇ 'ਤੇ ਨਾ ਕੋਈ ਸੁਸਾਈਡ ਨੋਟ ਮਿਲਿਆ ਤੇ ਨਾ ਹੀ ਖੁਦਕੁਸ਼ੀ ਜਾਂ ਕਤਲ ਦੀ ਪੁਸ਼ਟੀ ਕਰਨ ਵਾਲਾ ਸਪਸ਼ਟ ਸੁਰਾਗ ਹੱਥ ਲੱਗਿਆ ਹੈ | ਸ਼ਿਕਾਇਤਕਰਤਾ ਭੈਣ ਨੇ ਪੁਲਿਸ ਨੂੰ ਦੱਸਿਆ ਕਿ ਉਸਨੂੰ ਸ਼ੱਕ ਹੈ ਕਿ ਬੰਟੀ ਨਾਮਕ ਵਿਅਕਤੀ ਅਤੇ ਉਸਦੇ 3-4 ਸਾਥੀਆਂ ਨੇ ਉਸਦੇ ਭਰਾ ਦੀ ਹੱਤਿਆ ਕੀਤੀ ਹੈ | ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਿ੍ਤਕ ਦਾ ਮੋਬਾਈਲ ਫੋਨ ਅਜੇ ਤੱਕ ਬਰਾਮਦ ਨਹੀਂ ਹੋਇਆ ਅਤੇ ਉਸ ਦੀ ਕਾਲ ਡੀਟੇਲ ਖੰਗਾਲੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਹ ਘਰ ਤੋਂ ਨਿਕਲਣ ਤੋਂ ਬਾਅਦ ਕਿਨ੍ਹਾਂ ਨਾਲ ਸੰਪਰਕ ਵਿਚ ਸੀ | ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਵਿਚ ਕਤਲ ਦੇ ਸਪੱਸ਼ਟ ਸੰਕੇਤ ਨਹੀਂ ਮਿਲੇ ਹਨ | ਜਾਂਚ ਜਾਰੀ ਹੈ |

ਪਿਛਲੀ ਖ਼ਬਰ ਬਾਬਾ ਵਿਸ਼ਵਕਰਮਾ ਜੈਅੰਤੀ ਕਿਰਤੀ ਲੋਕਾਂ ਤੇ ਸ਼ਹਿਰਵਾਸੀਆਂ ਨੇ ਉਤਸ਼ਾਹ ਨਾਲ ਮਨਾਈ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਚ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।