18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਬਾਬਾ ਵਿਸ਼ਵਕਰਮਾ ਜੈਅੰਤੀ ਕਿਰਤੀ ਲੋਕਾਂ ਤੇ ਸ਼ਹਿਰਵਾਸੀਆਂ ਨੇ ਉਤਸ਼ਾਹ ਨਾਲ ਮਨਾਈ <br/>

ਅਜੀਤ ਡੈਸਕ 23-10-2025
ਚੰਡੀਗੜ੍ਹ, 22 ਅਕਤੂਬਰ (ਅਜਾਇਬ ਸਿੰਘ ਔਜਲਾ)-ਇੱਥੇ ਚੰਡੀਗੜ੍ਹ ਬਾਬਾ ਵਿਸ਼ਵਕਰਮਾ ਜਯੰਤੀ ਕਿਰਤੀ ਲੋਕਾਂ ਅਤੇ ਸ਼ਹਿਰਵਾਸੀਆਂ ਵਲੋਂ ਉਤਸ਼ਾਹ ਨਾਲ ਮਨਾਈ ਗਈ | ਕਿਰਤੀ ਲੋਕਾਂ ਨੇ ਸਵੇਰ ਸਮੇਂ ਆਪਣੀਆਂ ਦੁਕਾਨਾਂ ਤੇ ਕਾਰਖ਼ਾਨਿਆਂ 'ਚ ਪਹੁੰਚ ਕੇ ਆਪਣੇ ਔਜ਼ਾਰਾਂ ਦੀ ਵੀ ਪੂਜਾ ਕੀਤੀ | ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਕਾਰਜਕਾਰੀ ਮੈਂਬਰ ਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਸਹਿ-ਇੰਚਾਰਜ ਸੰਜੇ ਟੰਡਨ ਨੇ ਚੰਡੀਗੜ੍ਹ ਵਿਚ ਭਗਵਾਨ ਵਿਸ਼ਵਕਰਮਾ ਦੀ ਪੂਜਾ ਦੇ ਮੌਕੇ 'ਤੇ ਵੱਖ-ਵੱਖ ਪ੍ਰੋਗਰਾਮਾਂ ਦੌਰਾਨ ਕਿਹਾ ਕਿ ਭਗਵਾਨ ਵਿਸ਼ਵਕਰਮਾ ਤੋਂ ਪੇ੍ਰਰਨਾ ਲੈ ਕੇ ਮਨੁੱਖ ਨੇ ਵਸਤੂ ਅਤੇ ਕਲਾ ਵਿਚ ਨਵੇਂ ਮਾਪਦੰਡ ਸਥਾਪਿਤ ਕੀਤਾ | ਉਨ੍ਹਾਂ ਨੇ ਸੈਕਟਰ-48 ਮੋਟਰ ਮਾਰਕੀਟ, ਸੈਕਟਰ 44 ਚੰਡੀਗੜ੍ਹ ਵਿਚ ਕੰਸਟਰੱਕਸ਼ਨ ਵਰਕਰਜ਼ ਲੇਬਰ ਯੂਨੀਅਨ ਅਤੇ ਮਜ਼ਦੂਰ ਸੇਵਾ ਸਮਿਤੀ ਵਲੋਂ ਲੇਬਰ ਚੌਕ, ਸੈਕਟਰ 40-41 ਚੰਡੀਗੜ੍ਹ ਵਿਚ ਸਮਾਗਮਾਂ ਵਿਚ ਹਿੱਸਾ ਲਿਆ ਅਤੇ ਭਗਵਾਨ ਵਿਸ਼ਵਕਰਮਾ ਦੀ ਪ੍ਰਤਿਮਾ ਤੇ ਅੱਗੇ ਸਜਦਾ ਕਰਦਿਆਂ ਕੇ ਅਸ਼ੀਰਵਾਦ ਲਿਆ | ਉਨ੍ਹਾਂ ਨੇ ਅੱਜ ਦੀ ਪੂਜਾ ਦੇ ਮਹੱਤਵ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਦਿਨ ਸ਼ਿਲਪਕਾਰ ਭਗਵਾਨ ਵਿਸ਼ਵਕਰਮਾ ਨੂੰ ਸਮਰਪਿਤ ਹੈ | ਇਸ ਦਿਨ ਫ਼ੈਕਟਰੀਆਂ, ਵਰਕਸ਼ਾਪਾਂ ਅਤੇ ਉਦਯੋਗਾਂ ਵਿਚ ਇੰਜੀਨੀਅਰ, ਆਰਕੀਟੈਕਟ, ਸ਼ਿਲਪਕਾਰ, ਡਰਾਈਵਰ ਆਦਿ ਆਪਣੇ ਯੰਤਰਾਂ ਅਤੇ ਸੰਦਾਂ ਦੀ ਵਿਸ਼ੇਸ਼ ਪੂਜਾ ਕਰਦੇ ਹਨ, ਤਾਂ ਜੋ ਉਨ੍ਹਾਂ ਦੇ ਕੰਮ ਵਿਚ ਨਿਪੁੰਨਤਾ ਬਣੀ ਰਹੇ | ਇਹ ਸਾਡੀ ਧਰਮ ਦੀ ਵਿਸ਼ੇਸ਼ਤਾ ਹੈ ਕਿ ਅਸੀਂ ਕਿਸੇ ਵੀ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਭਗਵਾਨ ਦਾ ਅਸ਼ੀਰਵਾਦ ਲੈਣ ਦੀ ਪਰੰਪਰਾ ਨੂੰ ਨਹੀਂ ਭੁੱਲਦੇ | ਸਮੇਂ-ਸਮੇਂ 'ਤੇ ਉਨ੍ਹਾਂ ਨੂੰ ਯਾਦ ਕਰਨਾ ਅਤੇ ਉਨ੍ਹਾਂ ਦੀ ਸਤਿਕਾਰ ਕਰਨਾ ਸਾਡੀ ਏਕਤਾ ਦਾ ਜੀਤਾ-ਜਾਗਦਾ ਉਦਾਹਰਨ ਹੈ | ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਭਾਜਪਾ ਚੰਡੀਗੜ੍ਹ ਦੇ ਪ੍ਰਦੇਸ਼ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਸੰਸਦ ਮੈਂਬਰ ਸਤਨਾਮ ਸਿੰਘ ਸੰਧੂ, ਰਾਜਿੰਦਰ ਸ਼ਰਮਾ (ਪੂਰਵ ਡਿਪਟੀ ਮੇਅਰ), ਮੋਟਰ ਮਾਰਕੀਟ ਦੇ ਪ੍ਰਧਾਨ ਬਲਦੇਵ ਸਿੰਘ, ਸੰਜੀਵ ਚੱਢਾ (ਪ੍ਰਧਾਨ, ਚੰਡੀਗੜ੍ਹ ਵਪਾਰ ਮੰਡਲ), ਰਾਮਲਾਲ (ਪ੍ਰਧਾਨ), ਗੋਪਾਲ ਸ਼ੁਕਲਾ (ਮਹਾਸਚਿਵ), ਅਵਧ ਰਾਜ ਚੌਹਾਨ (ਚੇਅਰਮੈਨ) ਅਤੇ ਪੂਰੀ ਯੂਨੀਅਨ, ਅਨਿਲ ਦੁਬੇ ਅਤੇ ਸ਼ਸ਼ੀ ਸ਼ੰਕਰ ਤਿਵਾਰੀ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ | ਭਗਵਾਨ ਵਿਸ਼ਵਕਰਮਾ ਜੈਅੰਤੀ ਦੇ ਮੌਕੇ 'ਤੇ ਅੱਜ ਸੈਕਟਰ-40 ਚੌਕ 'ਚ ਮਜ਼ਦੂਰ ਕਮੇਟੀ ਵਲੋਂ ਵਿਸ਼ੇਸ਼ ਪੂਜਾ ਦਾ ਹੋਈ | ਇਸ ਮੌਕੇ 'ਤੇ ਸਥਾਨਕ ਕੌਂਸਲਰ ਗੁਰਬਖ਼ਸ਼ ਰਾਵਤ, ਭਾਜਪਾ ਹਿਮਾਚਲ ਪ੍ਰਦੇਸ਼ ਦੇ ਸਹਿ-ਪ੍ਰਭਾਰੀ ਸੰਜੇ ਟੰਡਨ, ਭਾਜਪਾ ਪ੍ਰਦੇਸ਼ ਪ੍ਰਧਾਨ ਜਤਿੰਦਰਪਾਲ ਮਲਹੋਤਰਾ, ਭਾਜਪਾ ਜ਼ਿਲ੍ਹਾ ਪ੍ਰਧਾਨ ਰੇਖਾ ਸੂਦ, ਸੀਨੀਅਰ ਨੇਤਾ ਸ਼ਸ਼ੀ ਸ਼ੰਕਰ ਤਿਆਰੀ ਆਦਿ ਸਮੇਤ ਸਥਾਨਕ ਨਿਵਾਸੀ ਵੀ ਹਾਜ਼ਰ ਰਹੇ | ਮਜ਼ਦੂਰ ਕਮੇਟੀ ਦੇ ਪ੍ਰਧਾਨ ਮਨੋਜ ਯਾਦਵ ਨੇ ਕਿਹਾ ਕਿ ਇਸ ਸਮਾਗਮ ਦੌਰਾਨ ਭਗਵਾਨ ਵਿਸ਼ਵਕਰਮਾ ਅੱਗੇ ਸ਼ਹਿਰ ਦੀ ਤਰੱਕੀ, ਸੁਖ-ਸਮਿ੍ੱਧੀ ਤੇ ਸਾਰੇ ਮਜ਼ਦੂਰ ਭਰਾ-ਭੈਣਾਂ ਦੀ ਭਲਾਈ ਲਈ ਅਰਦਾਸ ਕੀਤੀ ਗਈ | ਇਸੇ ਲੜੀ ਤਹਿਤ ਵਿਸ਼ਵਕਰਮਾ ਮੰਦਰ ਪ੍ਰਬੰਧਕ ਕਮੇਟੀ, ਡੱਡੂ ਮਾਜਰਾ ਵਲੋਂ ਵਿਸ਼ਵਕਰਮਾ ਜਯੰਤੀ ਬਹੁਤ ਧੂਮਧਾਮ ਨਾਲ ਮਨਾਈ ਗਈ | ਕਾਂਗਰਸ ਪ੍ਰਧਾਨ ਹਰਮਿੰਦਰ ਸਿੰਘ ਲੱਕੀ ਅਤੇ ਮਹਿਲਾ ਕਾਂਗਰਸ ਦੀ ਸੂਬਾ ਸਕੱਤਰ ਮਮਤਾ ਡੋਗਰਾ ਨੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਅਤੇ ਸਥਾਨਕ ਨਾਗਰਿਕ ਮੌਜੂਦ ਸਨ | ਮਹਿਮਾਨਾਂ ਨੇ ਭਗਵਾਨ ਵਿਸ਼ਵਕਰਮਾ ਦੀ ਮੂਰਤੀ ਨੂੰ ਫ਼ੁਲ ਭੇਟ ਕੀਤੇ ਅਤੇ ਪ੍ਰਾਰਥਨਾ ਕੀਤੀ, ਜਿਸ ਨਾਲ ਸਮਾਜ ਵਿਚ ਏਕਤਾ ਅਤੇ ਵਿਕਾਸ ਦਾ ਸੰਦੇਸ਼ ਦਿੱਤਾ ਗਿਆ | ਸਮਾਗਮ ਦੌਰਾਨ, ਕਮੇਟੀ ਮੈਂਬਰਾਂ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਭਾਈਚਾਰਕ ਸਦਭਾਵਨਾ 'ਤੇ ਜ਼ੋਰ ਦਿੱਤਾ | ਵਿਸ਼ਵਕਰਮਾ ਦਿਵਸ ਦੇ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦਿਆਂ, ਕਾਂਗਰਸ ਦੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਨੇ ਭਗਵਾਨ ਵਿਸ਼ਵਕਰਮਾ ਦੇ ਆਦਰਸ਼ਾਂ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਵਿਸ਼ਵਕਰਮਾ ਨੂੰ ਬ੍ਰਹਿਮੰਡ ਦੇ ਪਹਿਲੇ ਸ਼ਿਲਪਕਾਰ ਵਜੋਂ ਜਾਣਿਆ ਜਾਂਦਾ ਹੈ, ਅਤੇ ਸਮਾਜ ਵਿਚ ਰਚਨਾਤਮਕਤਾ ਅਤੇ ਤਰੱਕੀ ਉਨ੍ਹਾਂ ਦੁਆਰਾ ਦਿਖਾਏ ਗਏ ਮਾਰਗ 'ਤੇ ਚੱਲ ਕੇ ਹੀ ਸੰਭਵ ਹੈ | ਮਹਿਲਾ ਕਾਂਗਰਸ ਦੀ ਸੂਬਾ ਸਕੱਤਰ ਮਮਤਾ ਡੋਗਰਾ ਨੇ ਸਮਾਗਮ ਦੀ ਸਫਲਤਾ ਲਈ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿਚ ਏਕਤਾ, ਸਖ਼ਤ ਮਿਹਨਤ ਅਤੇ ਸਿਰਜਣਾਤਮਕ ਸੋਚ ਨੂੰ ਉਤਸ਼ਾਹਿਤ ਕਰਦੇ ਹਨ | ਉਨ੍ਹਾਂ ਨੇ ਵਿਸ਼ਵਕਰਮਾ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੇ ਪੰਚਾਲ, ਚੇਅਰਮੈਨ ਰਾਜੇਂਦਰ ਪੰਚਾਲ, ਉਪ ਪ੍ਰਧਾਨ ਸੁਰੇਸ਼ ਪੰਚਾਲ, ਜਨਰਲ ਸਕੱਤਰ ਆਨੰਦ ਪੰਚਾਲ, ਸਕੱਤਰ ਦਿਨੇਸ਼ ਪੰਚਾਲ ਦਾ ਵੀ ਰਸਮੀ ਧੰਨਵਾਦ ਕੀਤਾ |

ਪਿਛਲੀ ਖ਼ਬਰ ਮਾਈਨਿੰਗ ਮਾਫ਼ੀਆ ਤਿਉਹਾਰਾਂ ਤੇ ਛੁੱਟੀਆਂ ਦੀ ਆੜ ਹੇਠ ਡੇਰਾਬੱਸੀ ਵਿਖੇ ਘੱਗਰ 'ਚ ਧੜੱਲੇ ਨਾਲ ਕਰ ਰਿਹੈ ਨਾਜਾਇਜ਼ ਮਾਈਨਿੰ... ਅਗਲੀ ਖ਼ਬਰ ਪਟਿਆਲਾ ਦੀ ਰਾਓ 'ਚੋਂ ਨੌਜਵਾਨ ਦੀ ਲਾਸ਼ ਬਰਾਮਦ, ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।