22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਚੰਡੀਗੜ੍ਹ ਦੇ 2.5 ਲੱਖ ਖਪਤਕਾਰਾਂ ਨੂੰ ਮਹਿੰਗੀ ਬਿਜਲੀ ਦਾ ਝਟਕਾ <br/>

ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ ਦੀ ਫ਼ਾਇਲ ਤਸਵੀਰ | <br/> 01-11-2025
ਚੰਡੀਗੜ੍ਹ, 31 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਦੇ ਲਗਪਗ 2 ਲੱਖ 50 ਹਜ਼ਾਰ ਬਿਜਲੀ ਖਪਤਕਾਰਾਂ ਨੂੰ ਅੱਜ (1 ਨਵੰਬਰ) ਤੋਂ ਮਹਿੰਗੀ ਬਿਜਲੀ ਦਾ ਝਟਕਾ ਲੱਗਣ ਜਾ ਰਿਹਾ ਹੈ | ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀ.ਪੀ.ਡੀ.ਐੱਲ.) ਵਲੋਂ ਪੇਸ਼ ਕੀਤੇ ਬਿਜਲੀ ਦਰਾਂ 'ਚ ਵਾਧੇ ਦੇ ਪ੍ਰਸਤਾਵ ਨੂੰ 'ਜੁਆਇੰਟ ਇਲੈਕਟਿ੍ਸਿਟੀ ਰੈਗੂਲੇਟਰੀ ਕਮਿਸ਼ਨ (ਜੇਈਆਰਸੀ) ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ | ਸਿਆਸੀ ਪਾਰਟੀਆਂ ਅਤੇ ਸਮਾਜਿਕ ਸੰਗਠਨਾਂ ਵਲੋਂ ਵਿਰੋਧ ਦੇ ਬਾਵਜੂਦ ਹੁਣ ਵਧੀਆਂ ਦਰਾਂ ਲਾਗੂ ਹੋਣਗੀਆਂ | ਘਰੇਲੂ ਖਪਤਕਾਰਾਂ ਲਈ ਹਾਲਾਂਕਿ ਇਸ ਸਮੇਂ ਫ਼ਿਕਸ ਚਾਰਜਾਂ 'ਚ ਕੋਈ ਵਾਧਾ ਨਹੀਂ ਕੀਤਾ ਗਿਆ, ਪਰ 2027-28 ਤੱਕ ਇਹ 30 ਰੁਪਏ ਪ੍ਰਤੀ ਕਿਲੋਵਾਟ ਤੋਂ ਵੱਧ ਕੇ 40 ਰੁਪਏ ਹੋ ਜਾਣਗੇ | ਕਮਿਸ਼ਨ ਨੇ ਵਿੱਤੀ ਵਰ੍ਹੇ 2025-26 ਤੋਂ 2029-30 ਤੱਕ ਦੇ ਪੰਜ ਸਾਲਾਂ ਲਈ ਵੱਖ-ਵੱਖ ਸ਼੍ਰੇਣੀਆਂ 'ਚ ਦਰਾਂ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ | ਕਮਿਸ਼ਨ ਮੁਤਾਬਕ ਵਿੱਤੀ ਵਰ੍ਹੇ 2025-26 ਦੀ ਬਾਕੀ ਮਿਆਦ ਲਈ ਟੈਰਿਫ 'ਚ 1 ਫ਼ੀਸਦੀ ਤੋਂ ਘੱਟ ਵਾਧਾ ਕੀਤਾ ਗਿਆ ਹੈ, ਜਦਕਿ ਅਗਲੇ ਪੰਜ ਸਾਲਾਂ 'ਚ ਅÏਸਤ ਸਾਲਾਨਾ ਟੈਰਿਫ਼ ਵਾਧਾ ਲਗਭਗ 2 ਫ਼ੀਸਦੀ ਰਹੇਗਾ | ਸੀ.ਪੀ.ਡੀ.ਐੱਲ. ਵਲੋਂ ਬਿਜਲੀ ਵਿਭਾਗ ਦਾ ਕੰਮ 1 ਫ਼ਰਵਰੀ 2025 ਨੂੰ ਸੰਭਾਲਣ ਤੋਂ ਬਾਅਦ ਸਲੈਬ ਪ੍ਰਣਾਲੀ ਵਿਚ ਵੀ ਬਦਲਾਅ ਕੀਤਾ ਗਿਆ ਹੈ | ਹੁਣ ਹਰ ਸਲੈਬ ਵਿਚ 100 ਯੂਨਿਟ ਸ਼ਾਮਲ ਹਨ | ਪਹਿਲਾਂ ਤਿੰਨ ਸਲੈਬ 0–150, 150–400 ਅਤੇ 400 ਤੋਂ ਵੱਧ ਯੂਨਿਟਾਂ ਵਾਲੇ ਸਨ |
200 ਯੂਨਿਟ ਮੁਫ਼ਤ ਬਿਜਲੀ ਦਾ ਸੁਝਾਅ ਰੱਦ
ਕਈ ਖਪਤਕਾਰਾਂ ਵਲੋਂ ਦਿੱਲੀ ਅਤੇ ਪੰਜਾਬ ਮਾਡਲ ਦੀ ਤਰ੍ਹਾਂ 200 ਯੂਨਿਟ ਤੱਕ ਮੁਫ਼ਤ ਬਿਜਲੀ ਦੇਣ ਦੀ ਮੰਗ ਕੀਤੀ ਗਈ ਸੀ | ਇਸ 'ਤੇ ਸੀ.ਪੀ.ਡੀ.ਐਲ ਨੇ ਸਪਸ਼ਟ ਕੀਤਾ ਕਿ ਬਿਜਲੀ ਸਬਸਿਡੀ ਦੇਣ ਦਾ ਅਧਿਕਾਰ ਸੂਬਾ ਸਰਕਾਰ ਦਾ ਹੈ, ਕਮਿਸ਼ਨ ਦਾ ਨਹੀਂ | ਬਿਜਲੀ ਐਕਟ 2003 ਦੀ ਧਾਰਾ 65 ਮੁਤਾਬਕ ਸਬਸਿਡੀ ਸਿਰਫ਼ ਸੂਬਾ ਸਰਕਾਰਾਂ ਵਲੋਂ ਹੀ ਦਿੱਤੀ ਜਾ ਸਕਦੀ ਹੈ |
ਵਿੱਤੀ ਸਥਿਰਤਾ ਲਈ ਟੈਰਿਫ ਵਾਧਾ ਜ਼ਰੂਰੀ- ਕਮਿਸ਼ਨ
ਕਈ ਖਪਤਕਾਰਾਂ ਨੇ ਦਰਾਂ ਨਾ ਵਧਾਉਣ ਦਾ ਸੁਝਾਅ ਦਿੱਤਾ ਸੀ, ਪਰ 'ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ' ਨੇ ਕਿਹਾ ਕਿ ਖ਼ਪਤਕਾਰਾਂ ਨੂੰ ਗੁਣਵੱਤਾ ਵਾਲੀ ਅਤੇ ਨਿਰੰਤਰ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ 'ਲਾਗਤ-ਅਧਾਰਤ ਟੈਰਿਫ਼' ਲਗਾਉਣਾ ਲਾਜ਼ਮੀ ਹੈ | ਕਮਿਸ਼ਨ ਨੇ ਵੀ ਮੰਨਿਆ ਕਿ ਵਿੱਤੀ ਸਥਿਰਤਾ ਅਤੇ ਖਪਤਕਾਰਾਂ ਦੇ ਹਿੱਤ ਵਿਚ ਇਹ ਵਾਧਾ ਜ਼ਰੂਰੀ ਹੈ | ਇਸ ਲਈ ਟੈਰਿਫ਼ ਵਾਧੇ ਨੂੰ 'ਉਚਿਤ ਤੇ ਜਾਇਜ਼' ਕਹਿੰਦੇ ਹੋਏ ਇਸ ਨੂੰ ਬਰਕਰਾਰ ਰੱਖਿਆ ਗਿਆ ਹੈ |


ਪਿਛਲੀ ਖ਼ਬਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ 'ਚ ਪੰਜਾਬ ਕਲਾ ਭਵਨ 'ਚ ਲੱਗੀ ਕਲਾ ਪ੍ਰਦਰਸ਼ਨੀ ਦਾ ਕੀਤਾ ਉਦਘਾਟਨ... ਅਗਲੀ ਖ਼ਬਰ ਸੀ. ਆਈ. ਆਈ. ਇੰਡੀਅਨ ਵੂਮੈਨ ਨੈੱਟਵਰਕ ਨੇ 'ਮਹਿਲਾ ਤੰਦਰੁਸਤੀ ਸੰਮੇਲਨ 2025' ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।