07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸੀ. ਜੀ. ਸੀ. ਯੂਨੀਵਰਸਿਟੀ ਦੀ ਬ੍ਰਾਂਡ ਅੰਬੈਂਸਡਰ ਨੂਪੁਰ ਨੇ ਜਿੱਤੀ ਵਿਸ਼ਵ ਚੈਂਪੀਅਨਸ਼ਿਪ

ਅਜੀਤ ਡੈਸਕ 23-11-2025
ਐੱਸ. ਏ. ਐੱਸ. ਨਗਰ, 22 ਨਵੰਬਰ (ਅ. ਬ.)-ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਦੇ ਸਮੁੱਚੇ ਕੈਂਪਸ 'ਚ ਜਸ਼ਨ ਦਾ ਮਾਹੌਲ ਹੈ ਕਿਉਂਕਿ ਯੂਨੀਵਰਸਿਟੀ ਦੀ ਬ੍ਰਾਂਡ ਅੰਬੈਸਡਰ ਅੰਤਰਰਾਸ਼ਟਰੀ ਮੁੱਕੇਬਾਜ਼ ਨੂਪੁਰ ਨੇ ਹਾਲ ਹੀ 'ਚ ਹੋਈ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ 'ਚ ਸੋਨੇ ਦਾ ਤਗ਼ਮਾ ਜਿੱਤ ਕੇ ਵਿਸ਼ਵ ਚੈਂਪੀਅਨ ਦਾ ਖ਼ਿਤਾਬ ਹਾਸਿਲ ਕੀਤਾ ਹੈ | ਨੂਪੁਰ ਦੀ ਇਸ ਸ਼ਾਨਦਾਰ ਪ੍ਰਾਪਤੀ ਨੇ ਦੇਸ਼ ਤੇ ਯੂਨੀਵਰਸਿਟੀ ਦਾ ਨਾਂਅ ਪੂਰੀ ਦੁਨੀਆ 'ਚ ਚਮਕਾਇਆ ਹੈ | ਨੂਪੁਰ ਦੀ ਇਹ ਇਤਿਹਾਸਕ ਜਿੱਤ ਸਿਰਫ਼ ਖੇਡਾਂ ਦੀ ਸਫ਼ਲਤਾ ਨਹੀਂ ਹੈ, ਬਲਕਿ ਇਹ ਸੀ. ਜੀ. ਸੀ. ਯੂਨੀਵਰਸਿਟੀ ਦੇ ਹਜ਼ਾਰਾਂ ਵਿਦਿਆਰਥੀਆਂ ਲਈ ਇਕ ਵੱਡਾ ਪ੍ਰੇਰਨਾ ਸ੍ਰੋਤ ਬਣ ਗਈ ਹੈ | ਯੂਨੀਵਰਸਿਟੀ 'ਚ ਢੋਲ-ਨਗਾਰਿਆਂ ਅਤੇ ਮਠਿਆਈਆਂ ਨਾਲ ਇਸ ਮਹਾਨ ਜਿੱਤ ਦਾ ਜਸ਼ਨ ਮਨਾਇਆ ਗਿਆ | ਇਸ ਦੌਰਾਨ ਵਿਦਿਆਰਥੀਆਂ ਨੇ ਆਪਣੀ ਖ਼ੁਸ਼ੀ ਸਾਂਝੀ ਕਰਦੇ ਹੋਏ ਕਿਹਾ ਕਿ ਨੂਪੁਰ, ਜੋ ਕਿ ਆਪਣੀ ਅਥਾਹ ਮਿਹਨਤ, ਸਮਰਪਣ ਤੇ ਅਤੁੱਟ ਸੰਕਲਪ ਲਈ ਜਾਣੀ ਜਾਂਦੀ ਹੈ, ਲੰਬੇ ਸਮੇਂ ਤੋਂ ਵੱਡੀਆਂ ਮੱਲਾਂ ਮਾਰਦੀ ਆ ਰਹੀ ਹੈ | ਉਸ ਸਾਬਿਤ ਕਰ ਦਿੱਤਾ ਕਿ ਸਹੀ ਮਾਰਗ ਦਰਸ਼ਨ ਤੇ ਅਣਥੱਕ ਯਤਨਾਂ ਨਾਲ ਕੋਈ ਵੀ ਵਿਸ਼ਵ ਪੱਧਰ 'ਤੇ ਮਹਾਨਤਾ ਪ੍ਰਾਪਤ ਕਰ ਸਕਦਾ ਹੈ | ਇਸ ਪ੍ਰਾਪਤੀ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸੀ. ਜੀ. ਸੀ. ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਨੂੰ ਨੂਪੁਰ 'ਤੇ ਬੇਹੱਦ ਮਾਣ ਹੈ | ਇਸੇ ਦੌਰਾਨ ਯੂਨੀਵਰਸਿਟੀ ਦੇ ਐੱਮ. ਡੀ. ਅਰਸ਼ ਧਾਲੀਵਾਲ ਨੇ ਨੂਪੁਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਨੂਪੁਰ ਦੀ ਯਾਤਰਾ ਇਕ ਮਿਸਾਲ ਹੈ ਕਿ ਕਿਵੇਂ ਦਿ੍ੜਤਾ ਕਿਸੇ ਵੀ ਚੁਣੌਤੀ ਨੂੰ ਪਾਰ ਕਰ ਸਕਦੀ ਹੈ | ਐੱਮ. ਡੀ ਧਾਲੀਵਾਲ ਨੇ ਦੱਸਿਆ ਕਿ ਜਲਦ ਹੀ ਨੂਪੁਰ ਨੂੰ ਕੈਂਪਸ ਵਿਖੇ ਸੱਦਾ ਦੇ ਕੇ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ |
ਪਿਛਲੀ ਖ਼ਬਰ ਪੰਚਾਇਤੀ ਮਾਰਕੀਟ 'ਚ ਲੱਖਾਂ ਰੁ. ਦੀ ਲਾਗਤ ਨਾਲ ਤਿਆਰ ਹੋਏ ਪਖਾਨਿਆਂ ਦੀ ਹਾਲਤ ਹੋਈ ਖਸਤਾ ਅਗਲੀ ਖ਼ਬਰ ਗੁਰਦੁਆਰਾ ਮਾਜਰੀ ਬਲਾਕ ਵਿਖੇ ਸ਼ਹੀਦੀ ਦਿਹਾੜੇ ਸੰਬੰਧੀ ਸਮਾਗਮ ਭਲਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।