07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪੰਚਾਇਤੀ ਮਾਰਕੀਟ 'ਚ ਲੱਖਾਂ ਰੁ. ਦੀ ਲਾਗਤ ਨਾਲ ਤਿਆਰ ਹੋਏ ਪਖਾਨਿਆਂ ਦੀ ਹਾਲਤ ਹੋਈ ਖਸਤਾ

ਅਜੀਤ ਡੈਸਕ 23-11-2025
ਲਾਲੜੂ, 22 ਨਵੰਬਰ (ਰਾਜਬੀਰ ਸਿੰਘ)-'ਸਵੱਛ ਭਾਰਤ ਅਭਿਆਨ' ਤਹਿਤ ਨਗਰ ਕੌਂਸਲ ਲਾਲੜੂ ਦੀ ਹਦੂਦ 'ਚ ਪੈਂਦੀ ਪੰਚਾਇਤੀ ਮਾਰਕੀਟ 'ਚ ਹਜ਼ਾਰਾਂ ਰੁ. ਦੀ ਲਾਗਤ ਨਾਲ ਬਣੇ ਪਖਾਨੇ ਰੱਖ-ਰਖਾਅ ਦੀ ਘਾਟ ਕਾਰਨ ਖਸਤਾ ਹਾਲਤ 'ਚ ਪੁੱਜ ਚੁੱਕੇ ਹਨ | ਇਨ੍ਹਾਂ ਪਖਾਨਿਆਂ ਦੀ ਸਾਫ਼-ਸਫ਼ਾਈ ਦਾ ਬੁਰਾ ਹਾਲ ਹੈ ਤੇ ਚਾਰੇ ਪਾਸੇ ਬਦਬੂ ਫੈਲੀ ਹੋਈ | ਨਗਰ ਕੌਂਸਲ ਲਾਲੜੂ ਦੇ ਅਧਿਕਾਰੀਆਂ ਦਾ ਇਸ ਸਮੱਸਿਆ ਵਲੋਂ ਕੋਈ ਧਿਆਨ ਨਹੀਂ ਹੈ | ਮਾਰਕੀਟ ਦੇ ਦੁਕਾਨਦਾਰ ਗੁਰਵਿੰਦਰ ਧੀਮਾਨ, ਜਸਬੀਰ ਸਿੰਘ, ਮੌਂਟੂ, ਆਲਮ, ਅਵਤਾਰ ਖੁਸ਼ਹਾਲ, ਰਿੰਪੀ ਰਾਣਾ, ਮਨੀ ਮੋਟਰ ਤੇ ਗੁਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਪੰਚਾਇਤੀ ਮਾਰਕੀਟ 'ਚ ਨਗਰ ਕੌਂਸਲ ਵਲੋਂ ਲੱਖਾਂ ਰੁ. ਖ਼ਰਚ ਕਰਕੇ ਜਨਤਕ ਪਖਾਨੇ ਤਾਂ ਬਣਾ ਦਿੱਤੇ ਗਏ, ਪਰ ਪ੍ਰਬੰਧਾਂ ਦੀ ਘਾਟ ਦੇ ਚਲਦਿਆਂ ਇਨ੍ਹਾਂ 'ਚ ਸਾਫ਼-ਸਫ਼ਾਈ ਤੇ ਰੱਖ-ਰਖਾਅ ਦਾ ਮਾੜਾ ਹਾਲ ਹੈ | ਉਨ੍ਹਾਂ ਦੱਸਿਆ ਕਿ ਪਖਾਨਿਆਂ 'ਚ ਗੰਦਗੀ ਭਰੀ ਹੋਈ ਹੈ, ਪਾਈਪ ਟੁੱਟੇ ਹੋਏ ਹਨ ਅਤੇ ਬਿਨਾਂ ਸਫ਼ਾਈ ਤੋਂ ਚਾਲੇ ਪਾਸੇ ਬਦਬੂ ਫੈਲੀ ਹੋਈ ਹੈ ਅਤੇ ਫਰਸ਼ ਟੁੱਟੇ ਪਏ ਹਨ | ਉਨ੍ਹਾਂ ਦੱਸਿਆ ਕਿ ਪਖਾਨਿਆਂ ਦੇ ਬਾਹਰ ਵੀ ਬਦਬੂ ਮਾਰਦੀ ਰਹਿੰਦੀ ਹੈ ਤੇ ਦੁਕਾਨਦਾਰ ਇਨ੍ਹਾਂ 'ਚ ਜਾਣ ਤੋਂ ਗੁਰੇਜ ਕਰਨ ਲੱਗ ਪਏ ਹਨ | ਉਨ੍ਹਾਂ ਪਖਾਨਿਆਂ ਦੀ ਸਫ਼ਾਈ ਕਰਵਾਉਣ ਦੀ ਮੰਗ ਕਰਦਿਆਂ ਜਲਦ ਇਨ੍ਹਾਂ ਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਮਾਰਕੀਟ 'ਚ ਆਉਣ ਵਾਲੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ | ਉਧਰ ਦੂਜੇ ਪਾਸੇ ਇਸ ਮਾਮਲੇ ਸੰਬੰਧੀ ਸੰਪਰਕ ਕਰਨ 'ਤੇ ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫ਼ਸਰ ਅਸ਼ੋਕ ਪਥਰੀਆ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਸੀ ਤੇ ਉਹ ਜਲਦ ਹੀ ਪਖਾਨਿਆਂ
ਪਿਛਲੀ ਖ਼ਬਰ ਅਰਜਨ ਆਯੁਰਵੈਦਿਕ ਹਸਪਤਾਲ ਰੋਪੜ ਵਿਖੇ ਹਜ਼ਾਰਾਂ ਮਰੀਜ਼ਾਂ ਨੂੰ ਸਰਵਾਈਕਲ ਤੋਂ ਮਿਲੀ ਮੁਕਤੀ-ਡਾ. ਰਾਹੁਲ ਸ਼ਰਮਾ <br/> ਅਗਲੀ ਖ਼ਬਰ ਸੀ. ਜੀ. ਸੀ. ਯੂਨੀਵਰਸਿਟੀ ਦੀ ਬ੍ਰਾਂਡ ਅੰਬੈਂਸਡਰ ਨੂਪੁਰ ਨੇ ਜਿੱਤੀ ਵਿਸ਼ਵ ਚੈਂਪੀਅਨਸ਼ਿਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।