07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਵਿਧਾਨ ਸਭਾ ਦੇ ਸੈਸ਼ਨ 'ਚ ਡੇਰਾਬੱਸੀ ਦੇ ਵਿਧਾਇਕ ਦਾ ਰੋਲ ਜੜੌਤ ਸਕੂਲ ਦਾ ਵਿਦਿਆਰਥੀ ਹੁਸਨਪ੍ਰੀਤ ਨਿਭਾਏਗਾ

ਡੇਰਾਬੱਸੀ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨਾਲ ਹੁਸਨਪ੍ਰੀਤ ਸਿੰਘ ਕਿਸੇ ਵਿਸ਼ੇ 'ਤੇ ਚਰਚਾ ਕਰਦਾ ਹੋਇਆ | ਤਸਵੀਰ : ਰਣਬੀਰ ਸਿੰਘ ਪੜ੍ਹੀ <br/> 23-11-2025
ਡੇਰਾਬੱਸੀ, 22 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਹਲਕੇ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦਾ ਰੋਲ ਅਦਾ ਕਰਨ ਲਈ ਸੰਵਿਧਾਨ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਵਿਖੇ ਵਿਦਿਆਰਥੀਆਂ ਦੇ ਹੋਣ ਜਾ ਰਹੇ ਸੈਸ਼ਨ 'ਚ ਭਾਗ ਲੈਣ ਲਈ ਡੇਰਾਬੱਸੀ ਹਲਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੜੌਤ ਦਾ 12ਵੀਂ ਕਲਾਸ ਦਾ ਵਿਦਿਆਰਥੀ ਹੁਸਨਪ੍ਰੀਤ ਸਿੰਘ ਵਿਸ਼ੇਸ਼ ਤਿਆਰੀ ਰਿਹਾ ਹੈ, ਜੋ ਕਿ ਪੂਰੇ ਡੇਰਾਬੱਸੀ ਹਲਕੇ ਦਾ ਧਿਆਨ ਖਿੱਚੇਗਾ | ਵਿਧਾਨ ਸਭਾ ਦੇ ਇਸ ਵਿਸ਼ੇਸ਼ 'ਮੌਕ ਸੈਸ਼ਨ' 'ਚ ਉਹ ਡੇਰਾਬੱਸੀ ਹਲਕੇ ਦੇ ਅਹਿਮ ਮੁੱਦਿਆਂ ਨੂੰ ਵਿਧਾਨ ਸਭਾ 'ਚ ਰੱਖਣਗੇ | ਇਸ 'ਮੌਕ ਸੈਸ਼ਨ' 'ਚ ਰਾਜ ਦੇ 117 ਹਲਕਿਆਂ 'ਚੋਂ ਚੁਣੇ ਗਏ 11ਵੀਂ-12ਵੀਂ ਕਲਾਸ ਦੇ ਵਿਦਿਆਰਥੀ ਸ਼ਾਮਿਲ ਹਨ, ਜੋ ਕਿ ਵਿਧਾਨ ਸਭਾ ਦੀ ਕਾਰਗੁਜ਼ਾਰੀ, ਚਰਚਾ, ਕਾਨੂੰਨ-ਨਿਰਮਾਣ ਤੇ ਪ੍ਰਸ਼ਨਕਾਲ ਦੀ ਪ੍ਰਕਿਰਿਆ ਬਾਰੇ ਤਜਰਬਾਤੀ ਸਿੱਖਿਆ ਪ੍ਰਾਪਤ ਕਰ ਰਹੇ ਹਨ | ਹੁਸਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਦਨ 'ਚ ਹਲਕੇ ਦੇ ਮੁੱਖ ਮੁੱਦੇ ਉਸੇ ਅੰਦਾਜ਼ 'ਚ ਰੱਖਣਗੇ, ਜਿਵੇਂ ਕਿ ਵਿਧਾਇਕ ਰੰਧਾਵਾ ਹਲਕੇ ਦੀਆਂ ਸਮੱਸਿਆਵਾਂ ਨੂੰ ਉਠਾਉਂਦੇ ਹਨ | ਉਨ੍ਹਾਂ ਕਿਹਾ ਕਿ ਡੇਰਾਬੱਸੀ, ਲਾਲੜੂ ਤੇ ਜ਼ੀਰਕਪੁਰ ਲਈ ਨਹਿਰੀ ਪੀਣਯੋਗ ਪਾਣੀ ਦੀ ਮੰਗ ਸਭ ਤੋਂ ਵੱਡਾ ਮਸਲਾ ਹੈ, ਜਿਸ ਨੂੰ ਉਹ ਸੈਸ਼ਨ 'ਚ ਪਹਿਲੇ ਮੁੱਦੇ ਵਜੋਂ ਪੇਸ਼ ਕਰਨਗੇ | ਇਸ ਤੋਂ ਇਲਾਵਾ ਡੇਰਾਬੱਸੀ-ਬਰਵਾਲਾ ਸੜਕ ਦੇ ਪੁਨਰ-ਨਿਰਮਾਣ, ਪਿੰਡਾਂ ਦੇ ਕੁੱਲ ਵਿਕਾਸ ਅਤੇ ਬੁਨਿਆਦੀ ਢਾਂਚੇ ਨਾਲ ਸੰਬੰਧਤ ਹੋਰ ਮਸਲੇ ਵੀ ਉਹ ਸਦਨ 'ਚ ਰੱਖਣ ਦੀ ਤਿਆਰੀ ਕਰ ਚੁੱਕੇ ਹਨ | ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਮੌਕ ਸੈਸ਼ਨ ਵਿਦਿਆਰਥੀਆਂ ਨੂੰ ਸੰਵਿਧਾਨ ਅਤੇ ਲੋਕਤੰਤਰ ਦੀ ਵਿਵਹਾਰਕ ਸਮਝ ਪ੍ਰਦਾਨ ਕਰਦੇ ਹਨ ਅਤੇ ਭਵਿੱਖ 'ਚ ਲੋਕਤੰਤਰ ਦੀ ਮਜ਼ਬੂਤ ਨੀਂਹ ਬਣਦੇ ਹਨ |
ਪਿਛਲੀ ਖ਼ਬਰ ਚੰਡੀਗੜ੍ਹ 'ਚ ਭਾਰਤੀ ਸਾਹਿਤ ਅਕਾਦਮੀ ਵਲੋਂ 'ਪੰਜਾਬੀ ਸਾਹਿਤ ਦੀਆਂ ਲੋਕ ਧਾਰਾਈ ਰੂੜ੍ਹੀਆਂ' 'ਤੇ ਵਿਚਾਰ-ਚਰਚਾ ਸਮਾਗਮ ਅਗਲੀ ਖ਼ਬਰ ਅਰਜਨ ਆਯੁਰਵੈਦਿਕ ਹਸਪਤਾਲ ਰੋਪੜ ਵਿਖੇ ਹਜ਼ਾਰਾਂ ਮਰੀਜ਼ਾਂ ਨੂੰ ਸਰਵਾਈਕਲ ਤੋਂ ਮਿਲੀ ਮੁਕਤੀ-ਡਾ. ਰਾਹੁਲ ਸ਼ਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।