08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਡੇਰਾਬੱਸੀ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਕਾਜ਼ਵੇਅ 'ਤੇ ਮੁੜ ਫਸਿਆ ਟਰੈਕਟਰ-ਟਰਾਲੀ

ਅਜੀਤ ਡੈਸਕ 23-11-2025
ਡੇਰਾਬੱਸੀ, 22 ਨਵੰਬਰ (ਗੁਰਮੀਤ ਸਿੰਘ)- ਘੱਗਰ ਨਦੀ ਦੇ ਬਣੇ ਕਾਜ਼ਵੇਅ 'ਤੇ ਅੱਜ ਮੁੜ ਇਕ ਓਵਰਲੋਡ ਟਰੈਕਟਰ-ਟਰਾਲੀ ਫਸ ਗਏ, ਜਿਸ ਕਾਰਨ ਦੋਵੇਂ ਪਾਸਿਆਂ ਤੋਂ ਆ ਰਹੀ ਗੱਡੀਆਂ ਦਾ ਲੰਮਾ ਜਾਮ ਲੱਗ ਗਿਆ | ਲੋਕਾਂ ਨੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਤੇ ਸੰਭਾਲ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਰੋਸ ਜ਼ਾਹਿਰ ਕੀਤਾ ਹੈ | ਲੋਕਾਂ ਦਾ ਕਹਿਣਾ ਹੈ ਕਿ ਸਿਰਫ਼ ਹਲਕੇ ਵਾਹਨਾਂ ਲਈ ਬਣੇ ਕਾਜ਼ਵੇਅ ਨੂੰ ਭਾਰੀ ਵਾਹਨਾਂ ਦੀ ਆਵਾਜਾਈ ਤੋਂ ਬਚਾਉਣ ਲਈ ਦੋਵੇਂ ਪਾਸੇ ਬੈਰੀਕੇਡ ਨਾ ਲਗਾਏ ਜਾਣ ਕਾਰਨ ਅਕਸਰ ਟਰੱਕ ਅਤੇ ਟਰੈਕਟਰ-ਟਰਾਲੀਆਂ ਇਥੇ ਫਸਦੇ ਰਹਿੰਦੇ ਹਨ, ਜਿਸ ਕਰਕੇ ਜਾਮ ਲੱਗ ਜਾਂਦਾ ਹੈ | ਪਿਛਲੇ ਕੁਝ ਮਹੀਨਿਆਂ 'ਚ ਕਾਜ਼ਵੇਅ ਦੇ ਸੁਰੱਖਿਆ ਪਿੱਲਰ ਹੜ੍ਹਾਂ ਅਤੇ ਤੇਜ਼ ਪਾਣੀ ਨਾਲ ਨੁਕਸਾਨੇ ਜਾ ਚੁੱਕੇ ਹਨ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਹੋਰ ਵੀ ਵਧ ਗਿਆ ਹੈ | ਇਸ ਤੋਂ ਇਲਾਵਾ ਬਿਜਲੀ ਦੇ ਪ੍ਰਬੰਧ 'ਚ ਵੀ ਕਮੀ ਹੈ, ਜਿਸ ਨਾਲ ਰਾਤ ਨੂੰ ਹਾਦਸਿਆਂ ਤੋਂ ਬਚਾਅ ਮੁਸ਼ਕਿਲ ਹੋ ਜਾਂਦਾ ਹੈ | ਅੱਜ ਵੀ ਢਕੌਲੀ ਤੋਂ ਡੇਰਾਬੱਸੀ ਵੱਲ ਆਉਂਦੇ ਸਮੇਂ ਟਰੈਕਟਰ-ਟਰਾਲੀ ਇਕ ਪਾਸੇ ਲੱਗੇ ਓਵਰਹੈੱਡ ਬੈਰੀਕੇਡ ਕੋਲ ਫਸ ਗਈ, ਜਿਸ ਕਾਰਨ ਜਾਮ ਲੱਗ ਗਿਆ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਾਜ਼ਵੇਅ ਦੇ ਦੋਵੇਂ ਪਾਸੇ ਬੈਰੀਕੇਡ ਲਗਾਏ ਜਾਣ ਅਤੇ ਬਿਜਲੀ ਦਾ ਪ੍ਰਬੰਧ ਕੀਤਾ ਜਾਵੇ |
ਪਿਛਲੀ ਖ਼ਬਰ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਮਾਰੋਹ 'ਚ ਵਿਦਵਾਨਾਂ, ਲੇਖਕਾਂ ਤੇ ਕਵੀਆਂ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਗ਼ੈਰਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਜੇ. ਸੀ. ਬੀ. ਮਸ਼ੀਨ ਤੇ ਟਿੱਪਰ ਨੂੰ ਕੀਤਾ ਜ਼ਬਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।