22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਐਸ.ਸੀ.ਆਈ.ਪੀ. ਇੰਡੀਆ 2025 ਦੀ ਦੋ-ਰੋਜ਼ਾ 9ਵੀਂ ਸਾਲਾਨਾ ਰਾਸ਼ਟਰੀ ਕਾਨਫ਼ਰੰਸ ਕਰਵਾਈ <br/>

ਅਜੀਤ ਡੈਸਕ 25-11-2025
ਚੰਡੀਗੜ੍ਹ, 24 ਨਵੰਬਰ (ਮਾਰਕੰਡਾ)- ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਦੀ ਸੋਸਾਇਟੀ ਫ਼ਾਰ ਕੋਰੋਨਰੀ ਇਮੇਜਿੰਗ ਐਂਡ ਫਿਜ਼ੀਓਲੋਜੀ (ਐਸ.ਸੀ.ਆਈ.ਪੀ ਇੰਡੀਆ 2025) ਦੀ ਦੋ-ਰੋਜ਼ਾ 9ਵੀਂ ਸਾਲਾਨਾ ਰਾਸ਼ਟਰੀ ਕਾਨਫ਼ਰੰਸ ਕਰਵਾਈ ਗਈ ਜਿਸ 'ਚ 250 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ | ਜਿਨ੍ਹਾਂ ਵਿਚ ਭਾਰਤ ਅਤੇ ਵਿਦੇਸ਼ਾਂ ਤੋਂ ਮਾਹਿਰ ਸ਼ਾਮਲ ਹੋਏ | ਇਸ ਮੌਕੇ ਬੋਲਦਿਆਂ ਐਸ.ਸੀ.ਆਈ.ਪੀ ਇੰਡੀਆ 2025 ਦੇ ਪ੍ਰਬੰਧਕੀ ਸਕੱਤਰ ਪ੍ਰੋ. (ਡਾ.) ਰਾਜੇਸ਼ ਵਿਜੇਵਰਗੀਆ ਨੇ ਕਲੀਨਿਕਲ ਗਿਆਨ ਅਤੇ ਹੁਨਰ ਵਿਕਾਸ ਨੂੰ ਵਧਾਉਣ ਦੀ ਮਹੱਤਤਾ 'ਤੇ ਚਾਨਣਾ ਪਾਇਆ | ਕਾਨਫ਼ਰੰਸ ਦਾ ਰਸਮੀ ਉਦਘਾਟਨ ਪੀ.ਜੀ.ਆਈ ਦੇ ਡਾਇਰੈਕਟਰ ਪ੍ਰੋ. (ਡਾ.) ਵਿਵੇਕ ਲਾਲ ਨੇ ਕੀਤਾ | ਆਪਣੇ ਸੰਬੋਧਨ ਵਿਚ ਡਾ. ਲਾਲ ਨੇ ਭਾਰਤ 'ਚ ਦਿਲ ਦੇ ਦੌਰੇ ਨੂੰ ਰੋਕਣ ਅਤੇ ਦਿਲ ਦੀਆਂ ਬਿਮਾਰੀਆਂ ਦੇ ਬੋਝ ਨੂੰ ਘਟਾਉਣ ਵਿਚ ਦਿਲ-ਸਿਹਤਮੰਦ ਜੀਵਨ ਸ਼ੈਲੀ ਦੇ ਵਿਕਲਪਾਂ- ਜਿਸ ਵਿਚ ਸਹੀ ਖ਼ੁਰਾਕ, ਸਰੀਰਕ ਗਤੀਵਿਧੀ, ਸ਼ਰਾਬ, ਸਿਗਰਟਨੋਸ਼ੀ, ਤਣਾਅ ਤੋਂ ਪਰਹੇਜ਼ ਅਤੇ ਸਮੇਂ ਸਿਰ ਡਾਕਟਰੀ ਸਲਾਹ-ਮਸ਼ਵਰਾ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ |ਕਾਨਫ਼ਰੰਸ ਦਾ ਇਕ ਮਹੱਤਵਪੂਰਨ ਆਕਰਸ਼ਣ 60 ਅਸਲ-ਸੰਸਾਰ ਕੋਰੋਨਰੀ ਦਖ਼ਲਅੰਦਾਜ਼ੀ ਮਾਮਲਿਆਂ ਦੀ ਪੇਸ਼ਕਾਰੀ ਦੇਣਾ ਸੀ | ਇਸ ਵਿਚ ਕਾਰਡੀਓਲੋਜਿਸਟਾਂ ਨੇ ਪ੍ਰਕਿਰਿਆਤਮਕ ਮੁਹਾਰਤ, ਇਮੇਜਿੰਗ ਵਿਆਖਿਆਵਾਂ ਅਤੇ ਕਲੀਨਿਕਲ ਚੁਣੌਤੀਆਂ ਸਾਂਝੀਆਂ ਕੀਤੀਆਂ | ਇਨ੍ਹਾਂ ਵਿਚੋਂ ਕਮਾਂਡ ਹਸਪਤਾਲ (ਏਅਰ ਫੋਰਸ) ਬੰਗਲੌਰ ਤੋਂ ਵਿੰਗ ਕਮਾਂਡਰ ਡਾ. ਨਵਜੋਤ ਕੌਰ, ਮੀਨਾਕਸ਼ੀ ਹਸਪਤਾਲ ਤੰਜਾਵੁਰ ਤਾਮਿਲਨਾਡੂ ਤੋਂ ਡਾ. ਸਾਬਰੀ ਕਿ੍ਸ਼ਨ ਦੋਵੇਂ ਪੀ.ਜੀ.ਆਈ ਦੀਆ ਸਾਬਕਾ ਵਿਦਿਆਰਥਣਾਂ ਨੇ ਬਹੁਤ ਹੀ ਗੁੰਝਲਦਾਰ ਅਤੇ ਤਕਨੀਕੀ ਤੌਰ 'ਤੇ ਮੰਗ ਕਰਨ ਵਾਲੀਆਂ ਐਂਜੀਓਪਲਾਸਟੀ ਪ੍ਰਕਿਰਿਆਵਾਂ ਨੂੰ ਪ੍ਰਦਰਸ਼ਿਤ ਕਰਨ ਬਦਲੇ ਸਰਵੋਤਮ-ਕੇਸ ਪ੍ਰੈਜ਼ੈਂਟੇਸ਼ਨ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਆਰਟ ਐਂਡ ਕਰਾਫਟ ਦੀ ਅਧਿਆਪਕਾ ਸੁਖਦੇਵ ਕੌਰ ਦਾ ਦਿਹਾਂਤ ਅਗਲੀ ਖ਼ਬਰ ਧਨਾਸ ਪੁਲਿਸ ਕੰਪਲੈਕਸ 'ਚ ਹੰਗਾਮਾ - ਪੁਲਿਸ ਕਰਮਚਾਰੀ ਨੇ ਕੋਰਟ ਮੁਲਾਜ਼ਮ 'ਤੇ ਚਲਾਇਆ ਚਾਕੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।