23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਜ਼ਿਲ੍ਹਾ ਅਦਾਲਤ ਨੇ ਘੁਸਪੈਠ ਅਤੇ ਲੁੱਟ ਦੇ ਮਾਮਲੇ ਵਿਚ ਨਾਮਜ਼ਦ ਵਿਅਕਤੀ ਨੂੰ ਦਿੱਤੀ ਜ਼ਮਾਨਤ

ਅਜੀਤ ਡੈਸਕ 25-11-2025
ਐੱਸ. ਏ. ਐੱਸ. ਨਗਰ, 24 ਨਵੰਬਰ (ਕਪਿਲ ਵਧਵਾ)-ਜ਼ਿਲ੍ਹਾ ਅਤੇ ਸੈਸ਼ਨ ਜਜ ਅਤੁਲ ਕਸਾਨਾ ਦੀ ਅਦਾਲਤ ਨੇ ਅੱਜ ਘੁਸਪੈਠ, ਲੁੱਟ ਅਤੇ ਹਮਲੇ ਦੇ ਮਾਮਲੇ ਵਿਚ ਗਿ੍ਫ਼ਤਾਰ ਤਜਿੰਦਰ ਸਿੰਘ ਉਰਫ਼ ਪਿ੍ੰਸ ਨੂੰ ਨਿਯਮਤ ਜ਼ਮਾਨਤ ਦੇਣ ਦੇ ਹੁਕਮ ਜਾਰੀ ਕੀਤੇ ਹਨ | ਪਟੀਸ਼ਨਕਰਤਾ 13 ਸਤੰਬਰ 2025 ਤੋਂ ਨਿਆਇਕ ਹਿਰਾਸਤ ਵਿਚ ਸੀ | ਜਾਣਕਾਰੀ ਅਨੁਸਾਰ ਇਹ ਮਾਮਲਾ 7 ਸਤੰਬਰ 2025 ਨੂੰ ਦਰਜ ਹੋਇਆ ਸੀ, ਜਿਸ ਵਿਚ ਸ਼ੁਰੂਆਤੀ ਦੌਰ 'ਚ ਕੁਝ ਅਣਪਛਾਤੇ ਲੋਕਾਂ ਵਿਰੁੱਧ ਘਰ ਵਿਚ ਦਾਖ਼ਲ ਹੋ ਕੇ ਪਰਿਵਾਰ 'ਤੇ ਹਮਲਾ ਕਰਨ ਤੇ 12 ਲੱਖ ਰੁਪਏ, ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰਨ ਦੇ ਦੋਸ਼ ਲੱਗੇ ਸਨ | ਜਾਂਚ ਦੌਰਾਨ ਤਜਿੰਦਰ ਸਿੰਘ ਦੇ ਨਾਲ ਗੁਰਿੰਦਰ ਸਿੰਘ ਬੋਪਾਰਾਏ, ਨਿਤੀਸ਼ ਕੁਮਾਰ ਅਤੇ ਮਨਵਿੰਦਰ ਸਿੰਘ ਬੱਬੂ ਨੂੰ ਵੀ ਮਾਮਲੇ ਵਿਚ ਸ਼ਾਮਿਲ ਦੱਸਿਆ ਗਿਆ ਸੀ | ਪੁਲਿਸ ਨੇ ਤਿੰਨ ਗਿ੍ਫ਼ਤਾਰ ਸ਼ੱਕੀਆਂ ਤੋਂ ਦੋ ਮੋਟਰਸਾਈਕਲਾਂ, ਸੋਨੇ ਦੇ ਦੋ ਛੱਲੇ, ਦੋ ਜੋੜੀਆਂ ਸੋਨੇ ਦੀਆਂ ਬਾਲੀਆਂ, ਕੁਝ ਨਕਲੀ ਗਹਿਣੇ, ਇਕ ਡਮੀ ਪਿਸਤੌਲ ਅਤੇ ਲੋਹੇ ਦੀ ਕੁਹਾੜੀ ਬਰਾਮਦ ਕੀਤੀ ਸੀ | ਹਾਲਾਂਕਿ ਸ਼ਿਕਾਇਤਕਰਤਾ ਨੇ ਆਪਣੇ ਬਾਅਦ ਵਾਲੇ ਬਿਆਨ ਵਿਚ ਦੱਸਿਆ ਕਿ ਉਨ੍ਹਾਂ ਘਰੋਂ ਹੀ ਦੱਸੇ ਗਏ 12 ਲੱਖ ਰੁ. ਮਿਲ ਗਏ ਸਨ, ਇਸ ਲਈ ਰਕਮ ਚੋਰੀ ਨਹੀਂ ਹੋਈ ਸੀ | ਦੋ ਸਹਿ ਮੁਲਜ਼ਮ ਗੁਰਿੰਦਰ ਸਿੰਘ ਬੋਪਾਰਾਏ ਅਤੇ ਨਿਤੀਸ਼ ਕੁਮਾਰ ਪਹਿਲਾਂ ਹੀ ਜ਼ਮਾਨਤ 'ਤੇ ਰਿਹਾਅ ਹੋ ਚੁੱਕੇ ਹਨ | ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਤਜਿੰਦਰ ਸਿੰਘ ਤੋਂ ਹੁਣ ਹੋਰ ਕੋਈ ਬਰਾਮਦਗੀ ਬਾਕੀ ਨਹੀਂ ਹੈ ਤੇ ਕੇਸ ਦੀ ਸੁਣਵਾਈ ਵਿਚ ਸਮਾਂ ਲੱਗ ਸਕਦਾ ਹੈ | ਇਸ ਲਈ ਉਸ ਨੂੰ ਕੁਝ ਸ਼ਰਤਾਂ ਅਧੀਨ ਜ਼ਮਾਨਤ ਦੇ ਦਿੱਤੀ ਗਈ |
ਪਿਛਲੀ ਖ਼ਬਰ ਸ਼ਹੀਦੀ ਦਿਹਾੜਾ ਭਾਰਤ ਦੀ ਧਰਮ-ਨਿਰਪੇਖ ਤੇ ਸੱਭਿਅਤਾ ਦਾ ਪ੍ਰਤੀਕ : ਕੰਗ ਲੋਕਾਂ ਨੂੰ ਫਿਰਕੂ ਤਾਕਤਾਂ ਤੋਂ ਸੁਚੇਤ ਰਹਿਣ... ਅਗਲੀ ਖ਼ਬਰ ਹੋਟਲ ਉਦਯੋਗ ਅਤੇ ਕਿਸਾਨ ਭਾਗੀਦਾਰੀਆਂ ਪਰਸਪਰ ਵਿਕਾਸ ਲਈ ਮਹੱਤਵਪੂਰਨ: ਖੇਤੀ ਸਕੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।