25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਮੁਹਾਲੀ ਵਿਖੇ ਵਿਦਾਇਗੀ ਤੇ ਫਰੈਸ਼ਰ ਪਾਰਟੀ ਕਰਵਾਈ <br/>

ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਮੁਹਾਲੀ ਵਿਖੇ ਕਰਵਾਏ ਸਮਾਗਮ ਦੌਰਾਨ ਵੱਖ-ਵੱਖ ਖ਼ਿਤਾਬ ਜਿੱਤਣ ਵਾਲੀਆਂ ਵਿਦਿਆਰਥਣਾਂ ਮੈਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ ਤੇ ਡਾਇਰੈਕਟਰ ਅਕਾਦਮਿਕ ਰੀਤਿਕਾ ਵਾਲੀਆ ਨਾਲ | ਅਜੀਤ ਤਸਵੀਰ <br/> 21-12-2025
ਐੱਸ. ਏ. ਐੱਸ. ਨਗਰ, 20 ਦਸੰਬਰ (ਪ੍ਰੋ. ਅਵਤਾਰ ਸਿੰਘ)-ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਮੁਹਾਲੀ ਵਿਖੇ ਐੱਮ. ਐੱਸ. ਸੀ. ਨਰਸਿੰਗ, ਬੀ. ਐੱਸ. ਸੀ. ਨਰਸਿੰਗ, ਪੋਸਟ ਬੇਸਿਕ ਬੀ. ਐੱਸ. ਸੀ. ਨਰਸਿੰਗ, ਜੀ. ਐੱਨ. ਐੱਮ. ਅਤੇ ਏ. ਐੱਨ. ਐੱਮ. ਦੇ ਆਊਟਗੋਇੰਗ ਤੇ ਫਰੈਸ਼ਰ ਬੈਚਾਂ ਲਈ ਵਿਦਾਇਗੀ ਅਤੇ ਫਰੈਸ਼ਰ ਪਾਰਟੀ ਕਰਵਾਈ ਗਈ | 'ਬਲੂਮ ਅਤੇ ਬਿਊਾਡ' ਦੇ ਵਿਸ਼ੇ ਅਧੀਨ ਕਰਵਾਏ ਸਮਾਗਮ ਦੀ ਸ਼ੁਰੂਆਤ ਮੌਕੇ ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਦੇ ਸੰਸਥਾਪਕ ਸਵ. ਚਰਨਜੀਤ ਸਿੰਘ ਵਾਲੀਆ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਨਾਲ ਹੀ ਸੰਸਥਾ ਦੀ ਸਥਾਪਨਾ ਤੇ ਵਿਕਾਸ 'ਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ | ਇਸ ਮੌਕੇ ਸੰਸਥਾ ਦੇ ਚੇਅਰਮੈਨ ਤੇਗਬੀਰ ਸਿੰਘ ਵਾਲੀਆ, ਮੈਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ ਤੇ ਡਾਇਰੈਕਟਰ ਅਕਾਦਮਿਕ ਰੀਤਿਕਾ ਵਾਲੀਆ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ, ਜਦਕਿ ਪਿ੍ੰ. ਡਾ. ਕਿਰਨ ਬੱਤਰਾ ਤੇ ਵਾਈਸ ਪਿ੍ੰ. ਨੀਟਾ ਕੁਮਾਰੀ ਦੀ ਹਾਜ਼ਰੀ ਨੇ ਸਮਾਗਮ ਦੀ ਸ਼ੋਭਾ ਵਧਾਈ | ਸਮਾਗਮ ਦਾ ਆਗਾਜ਼ ਸ਼ਬਦ ਕੀਰਤਨ ਨਾਲ ਹੋਇਆ, ਉਪਰੰਤ ਮਾਡਲਿੰਗ ਰਾਊਾਡ ਕਰਵਾਇਆ, ਜਿਸ 'ਚ ਆਊਟਗੋਇੰਗ ਤੇ ਫਰੈਸ਼ਰ ਕਲਾਸਾਂ ਦੀਆਂ ਲਗਪਗ 300 ਵਿਦਿਆਰਥਣਾਂ ਨੇ ਹਿੱਸਾ ਲਿਆ | ਇਸ ਮੌਕੇ ਵਿਦਿਆਰਥਣਾਂ ਨੇ ਭੰਗੜੇ, ਝੰੂਮਰ, ਗਿੱਧੇ, ਬਾਲੀਵੁੱਡ ਡਾਂਸ, ਰੈਟਰੋ ਤੇ ਸੋਲੋ ਡਾਂਸ ਨਾਲ ਦਰਸ਼ਕਾਂ ਦਾ ਭਰਵਾਂ ਮਨੋਰੰਜਨ ਕੀਤਾ | ਮਾਡਲਿੰਗ ਦੇ ਫਾਈਨਲ ਗੇੜ ਉਪਰੰਤ ਮਾਨਸੀ ਨੂੰ ਮਿਸ ਫਰੈਸ਼ਰ ਅਤੇ ਮੇਧਾ ਨੂੰ ਮਿਸ ਫੇਅਰਵੈੱਲ ਚੁਣਿਆ ਗਿਆ, ਜਿਨ੍ਹਾਂ ਨੂੰ ਮੈਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ ਅਤੇ ਡਾਇਰੈਕਟਰ ਅਕਾਦਮਿਕ ਰੀਤਿਕਾ ਵਾਲੀਆ ਵਲੋਂ ਸੁਨਹਿਰੀ ਤਾਜ਼ ਪਹਿਨਾਏ ਗਏ | ਇਸ ਮੌਕੇ ਡਾ. ਕਿਰਨ ਬੱਤਰਾ ਨੇ ਮਹਿਲਾ ਸ਼ਕਤੀ ਨੂੰ ਹੋਰ ਮਜ਼ਬੂਤ ਕਰਨ 'ਚ ਸਿੱਖਿਆ ਤੇ ਵਿੱਦਿਅਕ ਸੰਸਥਾਵਾਂ ਦੇ ਯੋਗਦਾਨ 'ਤੇ ਚਾਨਣਾ ਪਾਇਆ, ਜਦਕਿ ਵਾਈਸ ਪਿ੍ੰ. ਨੀਟਾ ਕੁਮਾਰੀ ਨੇ ਸਮੁੱਚੀਆਂ ਵਿਦਿਆਰਥਣਾਂ ਨੂੰ ਨਰਸਿੰਗ ਪ੍ਰੋਫੈਸ਼ਨ ਦੀ ਸੁੱਚਜੇ ਢੰਗ ਨਾਲ ਅਗਵਾਈ ਕਰਨ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਬਦਲੇ ਜੇਤੂਆਂ ਨੂੰ ਬੂਟੇ ਵੀ ਭੇਟ ਕੀਤੇ ਗਏ | ਸਮਾਗਮ ਦੇ ਅੰਤ 'ਚ ਮੈਨੇਜਮੈਂਟ ਵਲੋਂ ਸਮੁੱਚੇ ਸਟਾਫ਼ ਤੇ ਵਿਦਿਆਰਥਣਾਂ ਲਈ ਖਾਣੇ ਦਾ ਪ੍ਰਬੰਧ ਕੀਤਾ |

ਪਿਛਲੀ ਖ਼ਬਰ ਅੰਕੁਰ ਸਕੂਲ 'ਚ ਸਾਲਾਨਾ ਗੋਲਡਨ ਜੁਬਲੀ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਪਿੰਡ ਸੁੰਡਰਾਂ ਵਿਖੇ ਦੋ ਧਿਰਾਂ 'ਚ ਲੜਾਈ ਹੋਣ 'ਤੇ ਪੁਲਿਸ ਵਲੋਂ ਕਰਾਸ ਮਾਮਲਾ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।