05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਬੋਹਾ ਦੀਆਂ ਬਾਹਰੀ ਬਸਤੀਆਂ 'ਚ ਪਾਈਪਾਂ ਨਾ ਪੈਣ ਕਰਕੇ ਲੋਕ ਪੀਣ ਵਾਲੇ ਪਾਣੀ ਨੂੰ ਤਰਸੇ <br/>

ਬੋਹਾ ਸਥਿਤ ਵਾਰਡ ਨੰ: 2 ਅਜੀਤ ਨਗਰ 'ਚ ਕੱਚੀ ਸੜਕ 'ਤੇ ਪਾਈਆਂ ਸੀਵਰੇਜ ਦੀਆਂ ਪਾਈਪਾਂ | ਤਸਵੀਰ : ਤਾਂਗੜੀ <br/> 20-06-2025
ਬੋਹਾ, 19 ਜੂਨ (ਰਮੇਸ਼ ਤਾਂਗੜੀ)-ਕਸਬਾ ਬੋਹਾ ਸਥਿਤ ਸੜਕ ਤੋਂ ਪਾਰ ਸ਼ੇਰਖਾਂਵਾਲਾ ਸੜਕ, ਸੈਦੇਵਾਲਾ, ਅਜੀਤ ਨਗਰ, ਨਜੂਲ ਬਸਤੀ, ਬੋਰੀਆ ਬਸਤੀ ਸਮੇਤ ਭੱਠਾ ਬਸਤੀ ਅਤੇ ਰਤੀਆ ਸੜਕ 'ਤੇ ਵਸੇ ਸੈਂਕੜੇ ਘਰਾਂ ਵਿਚ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਲੋਕ ਬੁਰੀ ਤਰ੍ਹਾਂ ਤੰਗ ਆ ਚੁੱਕੇ ਹਨ | ਜ਼ਿਕਰਯੋਗ ਹੈ ਕਿ ਬੋਹਾ ਖੇਤਰ ਦੇ 40 ਪਿੰਡਾਂ ਵਿਚੋਂ ਵਧੇਰੇ ਲੋਕ ਪਲਾਇਨ ਕਰਕੇ ਬੋਹਾ ਦੀਆਂ ਵੱਖ-ਵੱਖ ਬਸਤੀਆਂ ਵਿਚ ਰਹਿਣ ਲੱਗੇ ਹਨ | ਖ਼ਾਸ ਕਰਕੇ ਸ਼ੇਰਖਾਂਵਾਲਾ ਸੜਕ 'ਤੇ ਨਜੂਲ ਬਸਤੀ ਵਿਚ ਲੋਕਾਂ ਨੇ ਆਪਣੀ ਆਪਣੀ ਜਗ੍ਹਾ 'ਤੇ ਆਪਣੇ ਮਕਾਨ ਬਣਾ ਲਏ ਹਨ | ਇਵੇਂ ਹੁਣ ਸੜਕ ਦੇ ਸੱਜੇ ਪਾਸੇ ਅਜੀਤ ਨਗਰ ਨਵਾਂ ਵਸਾਇਆ ਗਿਆ ਹੈ | ਸੈਦੇਵਾਲਾ ਸੜਕ 'ਤੇ ਗਊਸ਼ਾਲਾ ਸਮੇਤ ਇਕ ਨਵੀਂ ਬਸਤੀ ਅਤੇ ਬਾਵਾ ਨਗਰ ਸਮੇਤ ਅਨੇਕਾਂ ਮੁਹਤਬਰ ਲੋਕਾਂ ਨੇ ਆਪਣੀਆਂ ਕੋਠੀਆਂ, ਘਰ ਬਣਾ ਕੇ ਰਿਹਾਇਸ਼ ਸ਼ੁਰੂ ਕਰ ਦਿੱਤੀ ਹੈ | ਸੂਆ ਪਾਰ ਚੰਭਾ ਬਸਤੀ ਅਤੇ ਟਿੱਬਾ ਬਸਤੀ ਸਮੇਤ ਮਜ਼ਦੂਰਾਂ ਦੇ ਘਰਾਂ ਤੱਕ ਵੀ ਜਲ ਘਰਾਂ ਦੀਆਂ ਜ਼ਮੀਨਦੋਜ਼ ਪਾਈਆਂ ਨਾ ਹੋਣ ਕਾਰਨ ਲੋਕ ਧਰਤੀ ਹੇਠਲਾ ਖਾਰਾ ਤੇ ਸ਼ੋਰੇ ਵਾਲਾ ਪਾਣੀ ਪੀਣ ਲਈ ਮਜਬੂਰ ਹਨ | ਮਜ਼ਦੂਰ ਆਗੂ ਕਾ. ਵਿਸਾਖਾ ਸਿੰਘ, ਪਾਲ ਸਿੰਘ, ਨਿਰਭੈ ਸਿੰਘ ਤੇ ਜੀਤ ਸਿੰਘ ਨੇ ਦੱਸਿਆ ਕਿ ਨਜੂਲ ਬਸਤੀ ਵਸਾਉਣ ਵੇਲੇ ਉਦੋਂ ਦੇ ਹਲਕਾ ਵਿਧਾਇਕ ਸਵ. ਚਤਿੰਨ ਸਿੰਘ ਸਮਾਉਂ ਨੇ ਬਸਤੀ 'ਚ ਪਾਣੀ ਦੀਆਂ ਪਾਈਪਾਂ ਪਵਾ ਕੇ ਲੋਕਾਂ ਨੂੰ ਜਲ ਘਰਾਂ ਤੋਂ ਪੀਣ ਦਾ ਪਾਣੀ ਮੁਹੱਈਆ ਕਰਵਾਇਆ ਸੀ | ਬਾਅਦ ਵਿਚ 3-4 ਸਾਲਾਂ ਅੰਦਰ ਵੱਡੇ ਪੱਧਰ 'ਤੇ ਲੋਕ ਇੱਥੇ ਆ ਵਸੇ ਅਤੇ ਅਨਾਜ ਮੰਡੀ ਬੋਹਾ ਦੇ ਨਾਲ ਵਾਲੀ ਜਗ੍ਹਾ 'ਚ ਸੈਂਕੜੇ ਲੋਕਾਂ ਨੇ ਆਪਣੇ ਘਰ ਬਣਾ ਲਏ ਹਨ | ਕਈ ਲੋਕਾਂ ਨੇ ਜਗ੍ਹਾ ਵੇਚਣ ਵੇਲੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਹ ਸੀਵਰੇਜ ਅਤੇ ਪੀਣ ਦਾ ਜਲ ਘਰਾਂ ਵਾਲਾ ਪਾਣੀ ਪਹੁੰਚਦਾ ਕਰਵਾਉਣਗੇ ਪਰ ਇਸ ਆਬਾਦੀ ਦੀਆਂ ਕੱਚੀਆਂ ਗਲੀਆਂ ਵਿਚ ਸੀਵਰੇਜ ਤਾਂ ਅੱਧ ਪਚੱਧਾ ਪਾਇਆ ਗਿਆ ਹੈ ਪਰ ਨਾਲੀਆਂ, ਗਲੀਆਂ ਦੇ ਪੱਕਾ ਕਰਨ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਰਕੇ ਇਹ ਲੋਕ ਪੀਣ ਵਾਲਾ ਪਾਣੀ ਦੂਰ-ਦੁਰਾਡੇ ਤੋਂ ਢੌਂਹਦੇ ਹਨ | ਕੁਝ ਲੋਕ ਪ੍ਰਾਈਵੇਟ ਆਰ.ਓਜ਼. ਪਾਸੋਂ ਪੀਣ ਵਾਲੇ ਪਾਣੀ ਦੇ ਟੈਂਕਰ ਹਰ ਰੋਜ਼ ਮੰਗਵਾਉਂਦੇ ਹਨ | ਲੋਕਾਂ ਦੀ ਮੰਗ ਹੈ ਕਿ ਬੋਹਾ ਦੇ ਉੱਡਤ ਸੜਕ ਸਥਿਤ ਜਲ ਘਰ ਤੋਂ ਪੀਣ ਦਾ ਪਾਣੀ ਅਤੇ ਮੰਡੀ ਬੋਰਡ ਦੇ ਅਨਾਜ ਮੰਡੀ ਵਾਲੇ ਜਲ ਘਰ ਤੋਂ ਜ਼ਮੀਨਦੋਜ਼ ਪਾਈਪਾਂ ਪਾ ਕੇ ਪੀਣ ਦੇ ਪਾਣੀਆਂ ਦੀਆਂ ਟੂਟੀਆਂ ਲਗਵਾਈਆਂ ਜਾਣ |

ਪਿਛਲੀ ਖ਼ਬਰ ਬੋਹਾ ਖੇਤਰ 'ਚ ਧੀਮੀ ਬੱਸ ਸੇਵਾ ਕਰਕੇ ਲੋਕ ਘੰਟਾ-ਘੰਟਾ ਉਡੀਕਦੇ ਨੇ ਬੱਸਾਂ <br/> ਅਗਲੀ ਖ਼ਬਰ ਚਿੱਟਾ ਬਰਾਮਦ, 8 ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।