05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਬੋਹਾ ਖੇਤਰ 'ਚ ਧੀਮੀ ਬੱਸ ਸੇਵਾ ਕਰਕੇ ਲੋਕ ਘੰਟਾ-ਘੰਟਾ ਉਡੀਕਦੇ ਨੇ ਬੱਸਾਂ <br/>

ਬੋਹਾ ਸੜਕ 'ਤੇ ਸਵਾਰੀਆਂ ਚੜ੍ਹਾਉਣ ਲਈ ਖੜ੍ਹੀ ਪੀ.ਆਰ.ਟੀ.ਸੀ. ਬੱਸ | ਤਸਵੀਰ : ਰਮੇਸ਼ ਤਾਂਗੜੀ <br/> 20-06-2025
ਬੋਹਾ, 19 ਜੂਨ (ਰਮੇਸ਼ ਤਾਂਗੜੀ)-ਪੀ.ਆਰ.ਟੀ.ਸੀ. ਡੀਪੂ ਦੀਆਂ ਬੱਸਾਂ ਦੀ ਬੋਹਾ, ਰਤੀਆ, ਖੇਤਰ 'ਚ ਮੱਠੀ ਰਫ਼ਤਾਰ ਕਾਰਨ ਇਹ ਬੱਸਾਂ ਕਈ ਵਾਰ ਘੰਟਾ-ਘੰਟਾ ਨਹੀਂ ਆਉਂਦੀਆਂ ਅਤੇ ਸਵਾਰੀਆਂ ਨੂੰ ਲੰਬਾ ਸਮਾਂ ਬੱਸਾਂ ਦੀ ਉਡੀਕ ਕਰਨੀ ਪੈਂਦੀ ਹੈ | ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਡੀਪੂ ਦੀਆਂ ਸਰਕਾਰੀ ਬੱਸਾਂ ਦੇ ਪੇਂਡੂ ਸੜਕਾਂ ਤੇ 20-25 ਸਾਲ ਪਹਿਲਾਂ 3-4 ਟਾਈਮ ਮਨਜ਼ੂਰ ਕੀਤੇ ਗਏ ਸਨ | ਇਸੇ ਤਰ੍ਹਾਂ ਬੁਢਲਾਡਾ, ਬੋਹਾ ਤੋਂ ਰਤੀਆ ਸੜਕ 'ਤੇ ਵੀ ਹਰ ਰੋਜ਼ 8-10 ਟਾਈਮ ਚਲਾਏ ਸਨ ਪਰ 1984 ਦੇ ਖਾੜਕੂਵਾਦ ਦੌਰ ਦੌਰਾਨ ਡੀਪੂ ਦੀਆਂ 50 ਤੋਂ ਵੱਧ ਬੱਸਾਂ ਸਾੜ ਦਿੱਤੀਆਂ ਗਈਆਂ ਸਨ | ਇਸ ਮਗਰੋਂ ਇਕੋ ਦਮ ਬੱਸਾਂ ਘਟ ਜਾਣ ਕਰ ਕੇ ਪਿੰਡਾਂ, ਸ਼ਹਿਰਾਂ 'ਚ ਜਾਣ ਆਉਣ ਵਾਲੀਆਂ ਸਰਕਾਰੀ ਬੱਸਾਂ ਨੂੰ ਜਾਮ ਲੱਗ ਗਿਆ | ਟੁੱਟੀਆਂ ਤੇ ਕਬਾੜ ਬੱਸਾਂ ਚਲਾ ਕੇ ਬੁਕਿੰਗ 'ਚ ਪੰਜਾਬ 'ਚੋਂ ਪਹਿਲਾਂ ਸਥਾਨ ਲੈਣ ਵਾਲਾ ਇਹ ਡੀਪੂ ਇਕ ਦਮ ਘਾਟੇ ਵੱਲ ਚਲਾ ਗਿਆ | ਪਿੰਡਾਂ ਦੀਆਂ ਬੱਸਾਂ ਬੰਦ ਹੋ ਗਈਆਂ ਅਤੇ ਬੋਹਾ ਖੇਤਰ ਦੇ ਡੇਢ ਦਰਜਨ ਪਿੰਡਾਂ 'ਚ ਤਾਂ ਬੱਸਾਂ ਚੱਲੀਆਂ ਹੀ ਨਹੀਂ | ਬੋਹਾ-ਰਤੀਆ ਸੜਕ ਅਤੇ ਬੋਹਾ-ਬਰੇਟਾ ਬਰਾਸਤਾ ਰਿਉਂਦ, ਝਲਬੂਟੀ, ਕੁੱਲਰੀਆਂ ਦੀਆਂ ਸੜਕਾਂ 'ਤੇ ਹਰ ਰੋਜ਼ 4-5 ਟਾਈਮ ਚੱਲਦੇ ਸਨ, ਜੋ ਇਸ ਤੋਂ ਬਾਅਦ ਹੁਣ ਤੱਕ ਬੰਦ ਹੋ ਗਏ ਅਤੇ ਚਾਲੂ ਨਹੀਂ ਕੀਤੇ ਗਏ | ਸਾਬਕਾ ਮਿਲਟਰੀ ਅਫ਼ਸਰ ਗੁਰਮੀਤ ਸਿੰਘ ਗੰਢੂ ਨੇ ਦੱਸਿਆ ਕਿ ਬੁਢਲਾਡਾ ਜਾਣ ਲਈ ਲੋਕਾਂ ਨੂੰ ਬੱਸ ਅੱਡੇ 'ਚ ਘੰਟਾ ਭਰ ਬੱਸ ਨਹੀਂ ਮਿਲਦੀ | ਪੇਂਡੂ ਬੱਸ ਅੱਡਿਆਂ, ਬੋਹਾ ਬੱਸ ਅੱਡਾ ਆਦਿ ਵਿਖੇ ਸਵਾਰੀਆਂ ਦੇ ਬੈਠਣ ਲਈ ਕੋਈ ਥਾਂ ਨਾ ਹੋਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸਤਵੰਤ ਸਿੰਘ ਭੀਮੜਾ ਨੇ ਦੱਸਿਆ ਕਿ 84 ਦੀਆਂ ਬੱਸਾਂ ਸੜਨ ਤੋਂ ਬਾਅਦ ਉਦੋਂ ਦੀ ਸਰਕਾਰ ਨੇ 50 ਨਵੀਆਂ ਬੱਸਾਂ ਪਾਉਣ ਦੀ ਸਿਫ਼ਾਰਸ਼ ਕੀਤੀ ਸੀ ਪਰ ਉਦੋਂ ਦੇ ਪੀ.ਆਰ.ਟੀ.ਸੀ. ਪਟਿਆਲਾ ਨਾਲ ਸਬੰਧਿਤ ਅਫ਼ਸਰ ਇੱਥੇ ਬੱਸਾਂ ਭੇਜਣ ਦੇ ਹੱਕ 'ਚ ਨਹੀਂ ਸਨ, ਜਿਸ ਕਰ ਕੇ ਪ੍ਰਪੋਜਲ ਉੱਥੇ ਹੀ ਰਹਿ ਗਈ | ਹਾਲੇ ਤੱਕ ਉਨ੍ਹਾਂ ਬੱਸਾਂ ਦੀ ਭਰਪਾਈ ਨਹੀਂ ਹੋ ਸਕੀ | ਲੋਕਾਂ ਨੇ ਮੰਗ ਕੀਤੀ ਕਿ ਬੋਹਾ ਖੇਤਰ 'ਚ ਨਵੀਆਂ ਬੱਸਾਂ ਭੇਜ ਕੇ ਇਲਾਕੇ ਦੇ ਸਾਰੇ ਪਿੰਡਾਂ 'ਚ ਚਲਾਉਣ ਦੇ ਨਾਲ ਹੀ ਬੋਹਾ-ਬੁਢਲਾਡਾ-ਰਤੀਆ ਲੋਕਲ ਟਾਈਮ ਚਲਾਏ ਜਾਣ |

ਪਿਛਲੀ ਖ਼ਬਰ ਭਾਕਿਯੂ (ਡਕੌਂਦਾ) ਵਲੋਂ ਥਾਣਾ ਸਦਰ ਮਾਨਸਾ ਅੱਗੇ ਰੋਸ ਧਰਨਾ <br/> ਅਗਲੀ ਖ਼ਬਰ ਬੋਹਾ ਦੀਆਂ ਬਾਹਰੀ ਬਸਤੀਆਂ 'ਚ ਪਾਈਪਾਂ ਨਾ ਪੈਣ ਕਰਕੇ ਲੋਕ ਪੀਣ ਵਾਲੇ ਪਾਣੀ ਨੂੰ ਤਰਸੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।