05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਭਾਕਿਯੂ (ਡਕੌਂਦਾ) ਵਲੋਂ ਥਾਣਾ ਸਦਰ ਮਾਨਸਾ ਅੱਗੇ ਰੋਸ ਧਰਨਾ <br/>

ਥਾਣਾ ਸਦਰ ਮਾਨਸਾ ਅੱਗੇ ਲਗਾਏ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਕਿਸਾਨ ਆਗੂ | ਅਜੀਤ ਤਸਵੀਰ <br/> 20-06-2025
ਮਾਨਸਾ, 19 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵਲੋਂ ਪਿੰਡ ਸੱਦਾ ਸਿੰਘ ਵਾਲਾ ਦੇ ਕਿਸਾਨ ਨੂੰ ਇਨਸਾਫ਼ ਦਿਵਾਉਣ ਲਈ ਥਾਣਾ ਸਦਰ ਮਾਨਸਾ ਦੇ ਗੇਟ ਅੱਗੇ ਧਰਨਾ ਲਗਾ ਕੇ ਤਿੱਖੀ ਨਾਅਰੇਬਾਜ਼ੀ ਕੀਤੀ | ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਲੰਘੀ 15 ਅਪ੍ਰੈਲ ਦੀ ਰਾਤ ਨੂੰ ਕਿਸਾਨ ਗੁਰਤੇਜ ਸਿੰਘ 'ਤੇ ਕੁਝ ਵਿਅਕਤੀਆਂ ਨੇ ਜਾਨ ਲੇਵਾ ਹਮਲਾ ਕਰ ਦਿੱਤਾ ਸੀ | ਕਿਸਾਨ 8 ਦਿਨ ਸਿਵਲ ਹਸਪਤਾਲ ਮਾਨਸਾ ਵਿਖੇ ਵਿਚ ਜੇਰੇ ਇਲਾਜ ਰਿਹਾ | ਉਨ੍ਹਾਂ ਦੱਸਿਆ ਕਿ ਭਾਵੇਂ ਪੁਲਿਸ ਵਲੋਂ ਪਰਚਾ ਦਰਜ ਕਰ ਲਿਆ ਗਿਆ ਸੀ ਪਰ 2 ਮਹੀਨੇ ਬੀਤ ਜਾਣ ਬਾਅਦ ਪਰਚੇ 'ਚ ਨਾਮਜ਼ਦ ਇਕ ਨੂੰ ਗਿ੍ਫ਼ਤਾਰ ਕੀਤਾ ਗਿਆ ਜਦਕਿ 3 ਜਣੇ ਹਾਲੇ ਗਿ੍ਫ਼ਤ ਤੋਂ ਬਾਹਰ ਹਨ | ਥਾਣਾ ਮੁਖੀ ਬੇਅੰਤ ਕੌਰ ਨੇ ਭਰੋਸਾ ਦਿਵਾਇਆ ਕਿ ਕਥਿਤ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ | ਭਰੋਸੇ ਉਪਰੰਤ ਜਥੇਬੰਦੀ ਵਲੋਂ ਧਰਨਾ ਚੁੱਕਿਆ ਗਿਆ | ਇਸ ਮੌਕੇ ਬਲਜੀਤ ਸਿੰਘ ਭੈਣੀ, ਬਲਦੇਵ ਸਿੰਘ ਪਿੱਪਲੀਆਂ, ਰਾਵਲ ਸਿੰਘ ਕੋਟੜਾ, ਕਾਕਾ ਸਿੰਘ ਮਾਖਾ, ਸੇਵਕ ਸਿੰਘ ਖਿਆਲਾ, ਲੀਲਾ ਸਿੰਘ ਮੂਸਾ, ਸਿਕੰਦਰ ਸਿੰਘ ਖਿਆਲਾ, ਮੰਗਤ ਰਾਮ ਖੋਖਰ, ਲਾਭ ਸਿੰਘ ਭੈਣੀਬਾਘਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨੌਜਵਾਨ ਕਿਸਾਨ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ, 6 ਖਿਲਾਫ਼ ਮੁਕੱਦਮਾ ਦਰਜ <br/> ਅਗਲੀ ਖ਼ਬਰ ਬੋਹਾ ਖੇਤਰ 'ਚ ਧੀਮੀ ਬੱਸ ਸੇਵਾ ਕਰਕੇ ਲੋਕ ਘੰਟਾ-ਘੰਟਾ ਉਡੀਕਦੇ ਨੇ ਬੱਸਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।